View Details << Back

ਸਿੰਗਲਾ ਦੇ ਹੱਕ ਚ ਚੋਣ ਪ੍ਰਚਾਰ ਸਿਖਰਾਂ ਤੇ
ਕੀਤੇ ਵਿਕਾਸ ਕਾਰਜਾਂ ਦਾ ਵੋਟਾਂ ਪਾਕੇ ਮੁੱਲ ਮੋੜਨਗੇ ਹਲਕਾ ਨਿਵਾਸੀ ; ਕਵਿਤਾ ਸਿੰਘਲ

ਸੰਗਰੂਰ 5 ਫਰਵਰੀ (ਯਾਦਵਿੰਦਰ ਸਿੰਘ)ਸੰਗਰੂਰ ਵਿਧਾਨ ਸਭ ਹਲਕਾ ਤੋਂ ਕਾਂਗਰਸ ਦੇ ਉਮੀਦਵਾਰ ਵਿਜੈ ਇੰਦਰ ਸਿੰਗਲਾ ਦੀ ਚੋਣ ਮੁਹਿੰਮ ਨੂੰ ਤੇਜ ਕਰਦਿਆਂ ਕਾਂਗਰਸ ਪਾਰਟੀ ਦੀ ਮੁੱਖ ਸਚਿਵ ਮੈਡਮ ਕਵਿਤਾ ਸਿੰਘਲ ਵੱਲੋਂ ਹਲਕੇ ਅੰਦਰ ਡੋਰ ਟੂ ਡੋਰ ਕਰਕੇ ਲੋਕਾਂ ਨਾਲ ਰਾਬਤਾ ਬਣਾਇਆ ਜਾ ਰਿਹਾ ਹੈ। ਸ਼ਹਿਰ ਸੰਗਰੂਰ ਤੇ ਹਲਕੇ ਦੇ ਪਿੰਡਾਂ ਖੇੜੀ ਗਿੱਲਾਂ, ਸ਼ਾਹਪੁਰ, ਕਾਲਾਝਾੜ,ਨਿਦਾਮਪੁਰ ਤੇ ਫੱਗੂਵਾਲਾ ਵਿੱਚ ਡੋਰ ਟੂ ਡੋਰ ਕਰਨ ਮੌਕੇ ਗੱਲਬਾਤ ਕਰਦਿਆਂ ਮੈਡਮ ਕਵਿਤਾ ਸਿੰਘਲ ਨੇ ਕਿਹਾ ਕਿ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਵੱਲੋਂ ਅਪਣੇ ਕਾਰਜਕਾਲ ਦੌਰਾਨ ਹਲਕੇ ਦੀ ਹਰ ਸਮੱਸਿਆ ਦਾ ਹੱਲ ਕਰਵਾਉਣ ਲਈ ਉਪਰਾਲੇ ਕੀਤੇ ਗਏ ਹਨ ਤੇ ਉਹਨਾਂ ਦੁਆਰਾ ਕੀਤੇ ਗਏ ਵਿਕਾਸ ਕੰਮਾ ਸਦਕਾ ਅੱਜ ਹਲਕੇ ਦੀ ਦਿੱਖ ਵਿੱਚ ਸਾਨਦਾਰ ਨਿਖਾਰ ਆਇਆ ਹੈ ,ਪਿੰਡਾਂ ਅਤੇ ਸਹਿਰਾਂ ਵਿੱਚ ਹੋਏ ਨਵੀਨੀਕਰਨ ਦੇ ਨਾਲ ਨਾਲ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਵੀ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਵੱਲੋਂ ਅੱਜ ਇਲਾਕੇ ਤੋਂ ਬਾਹਰਲੇ ਵਿਅਕਤੀਆਂ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਹੈ ਜਿਹੜੇ ਇਲਾਕੇ ਦੇ ਲੋਕਾਂ ਨੂੰ ਜਾਣਦੇ ਤੱਕ ਨਹੀਂ ਤੇ ਦੂਜੇ ਪਾਸੇ ਸਿੰਗਲਾ ਜੀ ਨੂੰ ਹਰ ਵਰਕਰ ਦਾ ਨਾਮ ਤੱਕ ਯਾਦ ਹੈ । ਕਾਂਗਰਸੀ ਆਗੂ ਮੈਡਮ ਕਵਿਤਾ ਸਿੰਘਲ ਨੇ ਕਿਹਾ ਕਿ ਉਹਨਾਂ ਨੂੰ ਪੂਰਾ ਭਰੋਸਾ ਹੈ ਕਿ ਇਲਾਕੇ ਦੇ ਲੋਕ ਵਿਜੇ ਇੰਦਰ ਸਿੰਗਲਾ ਵੱਲੋਂ ਕਰਵਾਏ ਕਾਰਜਾਂ ਦਾ ਮੁੱਲ ਮੋੜਨਗੇ ਤੇ ਸਿੰਗਲਾ ਸਾਹਿਬ ਨੂੰ ਭਾਰੀ ਸਮਰਥਨ ਨਾਲ ਜੇਤੂ ਬਣਾਉਣਗੇ

   
  
  ਮਨੋਰੰਜਨ


  LATEST UPDATES











  Advertisements