View Details << Back

ਸੁਖਬੀਰ ਬਾਦਲ ਦੀ ਆਮਦ ਤੋ ਪਹਿਲਾ ਅਕਾਲੀਦਲ ਬਾਦਲ ਨੂੰ ਝਟਕਾ
ਦਲਜੀਤ ਸਿੰਘ ਸੇਖੋ ਭਾਜਪਾ ਚ ਸ਼ਾਮਲ

ਸੰਗਰੂਰ (ਗੁਰਵਿੰਦਰ ਸਿੰਘ) ਪੂਰੇ ਪੰਜਾਬ ਚ ਸਿਆਸੀ ਮਾਹੋਲ ਸਿਖਰਾਂ ਤੇ ਹੈ ਤੇ ਪਾਰਟੀ ਵਰਕਰਾਂ ਤੇ ਆਗੂਆਂ ਵਲੋਂ ਆਪੋ ਆਪਣੇ ਪੱਧਰ ਤੇ ਪੂਰਾ ਤਾਣ ਲਾਇਆ ਜਾ ਰਿਹਾ ਹੈ ਪਰ ਓੁਥੇ ਹੀ ਪਾਰਟੀ ਅੰਦਰ ਕਿਸੇ ਨਾ ਕਿਸੇ ਕਾਰਨ ਵੱਸ ਆਪਣਾ ਸਾਹ ਘੂਟਦਾ ਵੇਖ ਕਈ ਆਗੂ ਆਪਣੀਆਂ ਪੂਰਾਣੀਆ ਪਾਰਟੀਆਂ ਤੋ ਕਿਨਾਰਾ ਕਰਨਾ ਹੀ ਬੇਹਤਰ ਸਮਝ ਰਹੇ ਹਨ ਇਸੇ ਦੇ ਚਲਦਿਆਂ ਸ੍ਰੋਮਣੀ ਅਕਾਲੀਦਲ ਬਾਦਲ ਦੇ ਪੁਰਾਣੇ ਤੇ ਸੀਨੀਅਰ ਆਗੂ ਦਲਜੀਤ ਸਿੰਘ ਸੇਖੋ ਸ਼੍ਰੋਮਣੀ ਅਕਾਲੀਦਲ ਬਾਦਲ ਨੂੰ ਛੱਡ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਦੀਆਂ ਖਬਰਾਂ ਨੇ ਖਲਬਲੀ ਪੈਦਾ ਕਰ ਦਿੱਤੀ ਹੈ ਜਿਕਰਯੋਗ ਹੈ ਕਿ ਭਲਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਭਵਾਨੀਗੜ ਦੀ ਅਨਾਜ ਮੰਡੀ ਵਿੱਚ ਪੁੱਜ ਰਹੇ ਹਨ ਤੇ ਵਿਰਨਜੀਤ ਗੋਲਡੀ ਦੀ ਚੋਣ ਮੁਹਿੰਮ ਨੂੰ ਭਖਾਓੁਣ ਲਈ ਆ ਰਹੇ ਹਨ ਪਰ ਇਸੇ ਮੋਕੇ ਸੀਨੀਅਰ ਆਗੂਆਂ ਵਲੋ ਪਾਰਟੀ ਨੂੰ ਛੱਡਣਾ .ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਸ਼ੁਭ ਸੰਕੇਤ ਨਹੀ.ਜਿਸ ਦੀ ਚਰਚਾ ਜੋਰਾ ਤੇ ਹੈ।

   
  
  ਮਨੋਰੰਜਨ


  LATEST UPDATES











  Advertisements