View Details << Back

ਪੰਜਾਬ ਦੇ ਇਸ ਸਰਕਾਰੀ ਵਿਭਾਗ ਨੇ 8 ਮੁਲਾਜ਼ਮ ਨੌਕਰੀਓਂ ਕੱਢੇ

ਮਾਨਸਾ
ਪੰਜਾਬ ਦੇ ਫਾਇਰ ਬ੍ਰਿਗੇਡ ਵਿਭਾਗ ਵਿੱਚ ਕੰਮ ਕਰਦੇ 8 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਨੌਕਰੀਓਂ ਕੱਢੇ ਗਏ ਮੁਲਾਜ਼ਮਾਂ ਨੂੰ ਬਹਾਲ ਕਰਵਾਉਣ ਵਾਸਤੇ ਲਗਾਤਾਰ ਪੰਜਾਬ 101 ਫਾਇਰ ਬ੍ਰਿਗੇਡ ਇੰਪਲਾਈਜ਼ ਯੂਨੀਅਨ ਵਲੋਂ ਧਰਨਾ ਜਾਰੀ ਹੈ।

ਇਸ ਮੌਕੇ ਪੰਜਾਬ 101 ਫਾਇਰ ਬ੍ਰਿਗੇਡ ਇੰਪਲਾਈਜ਼ ਯੂਨੀਅਨ ਬਰਾਂਚ ਮਾਨਸਾ ਦੇ ਆਗੂ ਹਰਜੀਤ ਸਿੰਘ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੇ ਵਿਭਾਗ ਵਿੱਚ ਕੰਮ ਕਰਦੇ 8 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆਂ ਨੂੰ 59 ਦਿਨ ਹੋ ਚੁੱਕੇ ਹਨ।

ਹੁਣ ਤੱਕ ਨਗਰ ਕੌਂਸਲ ਮਾਨਸਾ ਦੇ ਕਾਰਜ ਸਾਧਕ ਅਫ਼ਸਰ ਅਤੇ ਪ੍ਰਧਾਨ ਵੱਲੋਂ ਚੋਣਾਂ ਦਾ ਬਹਾਨਾ ਦਾ ਲਾ ਕੇ ਕਰਮਚਾਰੀਆਂ ਨੂੰ ਬਹਾਲ ਕਰਨ ਤੋਂ ਭੱਜ ਰਹੇ ਹਨ।



ਇਸ ਮੌਕੇ ਹਮਾਇਤ ਕਰਦੇ ਹੋਏ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਜਗਸੀਰ ਸਿੰਘ ਜਵਾਹਰ ਕੇ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਜੇਕਰ ਕਰਮਚਾਰੀਆਂ ਨੂੰ ਜਲਦ ਤੋਂ ਜਲਦ ਬਹਾਲ ਨਾ ਕੀਤਾ ਗਿਆ ਤਾਂ ਆਉਣ ਵਾਲੀ 28 ਫਰਵਰੀ 2022 ਨੂੰ ਸਰਸਾ ਰੋਡ ਪੱਕੇ ਤੌਰ ਤੇ ਜਾਮ ਕੀਤਾ ਜਾਵੇਗਾ।

ਇਸ ਮੌਕੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਆਗੂ ਸਤਨਾਮ ਸਿੰਘ ਖ਼ਿਆਲਾ, ਠੇਕਾ ਸੰਘਰਸ਼ ਮੋਰਚੇ ਮੈਂਬਰ ਗੁਰਵਿੰਦਰ ਸਿੰਘ, ਮਾਲੀ ਸਿੰਘ ਸਰਦੂਲਗੜ੍ਹ, ਜਤਿੰਦਰ ਕੁਮਾਰ, ਜੱਗਾ ਸਿੰਘ ਜਟਾਣਾ, ਭਾਨ ਸਿੰਘ ਬਰਨਾਲਾ, ਰਮਨਦੀਪ ਸਿੰਘ ਕੁਸਲਾ ਅਤੇ ਫਾਇਰ ਬ੍ਰਿਗੇਡ ਦੇ ਆਗੂ ਕਮਲਪ੍ਰੀਤ ਸਿੰਘ, ਬਲਰਾਜ ਸਿੰਘ, ਕਰਨ ਕੁਮਾਰ, ਗਗਨਦੀਪ ਸਿੰਘ ਆਦਿ ਹਾਜ਼ਰ ਸਨ।


   
  
  ਮਨੋਰੰਜਨ


  LATEST UPDATES











  Advertisements