View Details << Back

ਪੰਜਾਬ ਸਰਕਾਰ ਵਲੋਂ ਕੋਰੋਨਾ ਪਾਬੰਦੀਆਂ ‘ਚ ਵਾਧਾ, ਸਕੂਲੀ ਵਿਦਿਆਰਥੀਆਂ ਲਈ ਨਵੇਂ ਹੁਕਮ ਜਾਰੀ

ਯੂਨੀਵਰਸਿਟੀਆਂ, ਕਾਲਜ, ਸਕੂਲ, ਪੌਲੀਟੈਕਨਿਕ, ਆਈ.ਟੀ.ਆਈ.ਐਸ, ਕੋਚਿੰਗ ਸੰਸਥਾਵਾਂ, ਲਾਇਬ੍ਰੇਰੀਆਂ ਅਤੇ ਸਿਖਲਾਈ ਸੰਸਥਾਵਾਂ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਨਾਲ ਖੋਲਣ ਦੀ ਇਜ਼ਾਜਤ

• 15 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਦਿਆਰਥੀਆਂ ਨੂੰ ਕਲਾਸਾਂ ਵਿੱਚ ਸ਼ਾਮਲ ਹੋਣ ਲਈ ਟੀਕਾਕਰਨ ਦੀ ਘੱਟੋ ਘੱਟ ਪਹਿਲੀ ਖੁਰਾਕ ਜ਼ਰੂਰੀ

ਮਾਲਵਾ ਬਿਉਰੂ, ਚੰਡੀਗੜ੍ਹ/ਐਸ.ਏ.ਐਸ ਨਗਰ

ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਈਸ਼ਾ ਕਾਲੀਆ ਵੱਲੋਂ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਜ਼ਿਲ੍ਹਾ ਐਸ.ਏ.ਐਸ ਨਗਰ ਦੀ ਹਦੂਦ ਅੰਦਰ ਸੋਧੀਆਂ ਕੋਵਿਡ ਪਾਬੰਦੀਆਂ 25 ਮਾਰਚ ਤੱਕ ਵਧਾ ਦਿੱਤੀਆਂ ਹਨ। ਇਨ੍ਹਾਂ ਪਾਬੰਦੀਆਂ ਅਨੁਸਾਰ ਜਨਤਕ ਥਾਂਵਾਂ ਤੇ ਮਾਸਕ ਪਾਉਣਾ ਅਤੇ 6 ਫੁੱਟ ਦੀ ਦੂਰੀ ਦਾ ਨਿਯਮ ਲਾਗੂ ਰਹੇਗਾ।

ਉਨ੍ਹਾਂ ਦੱਸਿਆ ਯੂਨੀਵਰਸਿਟੀਆਂ, ਕਾਲਜ (ਮੈਡੀਕਲ ਅਤੇ ਨਰਸਿੰਗ ਕਾਲਜਾਂ ਸਮੇਤ), ਸਕੂਲ,ਪੌਲੀਟੈਕਨਿਕ, ਆਈ.ਟੀ.ਆਈ., ਕੋਚਿੰਗ ਸੰਸਥਾਵਾਂ, ਲਾਇਬ੍ਰੇਰੀਆਂ ਅਤੇ ਸਿਖਲਾਈ ਸੰਸਥਾਵਾਂ (ਚਾਹੇ ਸਰਕਾਰੀ ਜਾਂ ਨਿੱਜੀ) ਨੂੰ ਖੋਲ੍ਹਣ ਦੀ ਆਗਿਆ ਹੋਵੇਗੀ।

ਲੋੜੀਂਦੇ ਸਮਾਜਿਕ ਦੂਰੀ ਦੇ ਨਿਯਮਾਂ ਨੂੰ ਅਪਣਾਉਂਦੇ ਹੋਏ ਨਿੱਜੀ ਤੌਰ ਤੇ ਹਾਜ਼ਰ ਹੋ ਕੇ ਕਲਾਸਾਂ ਲਗਾਉਣ ਅਤੇ ਕੋਵਿਡ-19 ਉਚਿਤ ਵਿਵਹਾਰ ਸੰਬੰਧੀ ਮਾਪਦੰਡ ਰੱਖਣੇ ਹੋਣਗੇ।

ਉਨ੍ਹਾਂ ਦੱਸਿਆ ਕਿ ਇਹਨਾਂ ਸੰਸਥਾਵਾਂ ਦੀ ਰੈਗੁਲਰ ਤੌਰ ਤੇ ਸੈਨੀਟਾਈਜੇਸ਼ਨ ਕੀਤੀ ਜਾਵੇ। ਉਨ੍ਹਾਂ ਕਿਹਾ ਸਬੰਧਤ ਸੰਸਥਾਵਾਂ ’ਚ 15 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਦਿਆਰਥੀਆਂ ਨੂੰ ਟੀਕਾਕਰਨ ਦੀ ਪਹਿਲੀ ਖੁਰਾਕ ਲਾਜਮੀ ਕਰਨ ਉਪਰੰਤ ਹੀ ਨਿੱਜੀ ਤੌਰ ਤੇ ਕਲਾਸਾਂ ਵਿੱਚ ਸ਼ਾਮਲ ਹੋਣ ਦੀ ਪ੍ਰਵਾਨਗੀ ਹੋਵੇਗੀ। ਇਸ ਦੇ ਨਾਲ ਹੀ ਵਿਦਿਆਰਥੀਆਂ ਕੋਲ ਆਨਲਾਈਨ ਕਲਾਸ ਦਾ ਵਿਕਲਪ ਵੀ ਹੋਵੇਗਾ।

ਉਨ੍ਹਾਂ ਦੱਸਿਆ ਬਿਨ੍ਹਾਂ ਮਾਸਕ ਤੋਂ ਆਉਣ ਵਾਲੇ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਜਾਂ ਪ੍ਰਾਈਵੇਟ ਦਫ਼ਤਰਾਂ ਤੋਂ ਕੋਈ ਸੇਵਾ ਉਪਲਬੱਧ ਨਹੀਂ ਹੋ ਸਕੇਗੀ। ਜ਼ਿਲ੍ਹੇ ਤੋਂ ਬਾਹਰ ਤੋਂ ਆਉਣ ਵਾਲੇ ਲੋਕ ਪੂਰੀ ਤਰਾਂ ਵੈਕਸੀਨੇਟਡ ਹੋਣ। ਉਨ੍ਹਾਂ ਦੱਸਿਆ ਉਪਰੋਕਤ ਹੁਕਮਾ ਦੀ ਉਲੰਘਣਾ ਕਰਨ ਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।


   
  
  ਮਨੋਰੰਜਨ


  LATEST UPDATES











  Advertisements