View Details << Back

ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਲੋਂ ਸਕੂਲਾਂ-ਹਸਪਤਾਲਾਂ ‘ਚ ਮਾਰੇ ਜਾ ਰਹੇ ਛਾਪਿਆਂ ਨੂੰ ਲੈ ਕੇ ਛਿੜਿਆ ਨਵਾਂ ਵਿਵਾਦ

ਚੰਡੀਗੜ੍ਹ-

ਮੁੱਖ ਮੰਤਰੀ ਵਜੋਂ ਭਗਵੰਤ ਮਾਨ ਦੇ ਸਹੁੰ ਚੁੱਕਣ ਅਤੇ ਮੰਤਰੀ ਮੰਡਲ ਦੇ ਵਿਸਥਾਰ ਹੋਣ ਤੋਂ ਪਹਿਲਾਂ ਹੀ ਵਿਧਾਇਕਾਂ ਦੇ ਵਲੋਂ ਸਕੂਲਾਂ ਅਤੇ ਹਸਪਤਾਲਾਂ ਵਿਚ ਛਾਪੇ ਮਾਰੇ ਜਾ ਰਹੇ ਹਨ। ਇਨ੍ਹਾਂ ਛਾਪਿਆਂ ਨੂੰ ਲੈ ਕੇ ਹੁਣ ਨਵਾਂ ਵਿਵਾਦ ਛਿੜ ਗਿਆ ਹੈ।


ਦਰਅਸਲ, ਪੰਜਾਬ ਪ੍ਰਧਾਨ ਨੈਸ਼ਨਲ ਦਲਿਤ ਕੌਂਸਲ ਆਫ਼ ਇੰਡੀਆ ਜ਼ਾਹਿਦਾ ਸੁਲੇਮਾਨ ਨੇ ਸਕੂਲਾਂ ਅਤੇ ਹਸਪਤਾਲਾਂ ਵਿਚ ਮਾਰੇ ਜਾ ਰਹੇ ਛਾਪਿਆਂ ਨੂੰ ਰੋਕਣ ਲਈ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਪੱਤਰ ਲਿਖਦਿਆਂ ਹੋਇਆ ਆਪਣੇ ਮੰਨ ਦੀ ਭੜਾਸ ਕੱਢੀ ਹੈ। ਦੱਸ ਦਈਏ ਕਿ, ਉਕਤ ਬੇਨਤੀ ਪੱਤਰ ਸੋਸ਼ਲ ਮੀਡੀਆ ਤੇ ਖ਼ੂਬ ਵਾਇਰਲ ਹੋ ਰਿਹਾ ਹੈ ਅਤੇ ਇਸ ਵਾਇਰਲ ਪੱਤਰ ਦੀ ਪੰਜਾਬ ਨੈੱਟਵਰਕ ਪੁਸ਼ਟੀ ਨਹੀਂ ਕਰਦਾ।


   
  
  ਮਨੋਰੰਜਨ


  LATEST UPDATES











  Advertisements