View Details << Back

Big Breaking: ਜੇਲ੍ਹ ‘ਚ ਬੰਦ ਬਿਕਰਮ ਮਜੀਠੀਆ ਵਿਰੁੱਧ ਭਗਵੰਤ ਮਾਨ ਸਰਕਾਰ ਦਾ ਵੱਡਾ ਐਕਸ਼ਨ, ਜਾਰੀ ਕੀਤੇ ਨਵੇਂ ਹੁਕਮ

ਚੰਡੀਗੜ੍ਹ

ਚੋਣਾਂ ਵਿੱਚ ਕਰਾਰੀ ਹਾਰ ਤੋਂ ਬਾਅਦ ਨਸ਼ਾ ਤਸਕਰੀ ਮਾਮਲੇ ਵਿੱਚ ਜੇਲ੍ਹ ਅੰਦਰ ਬੰਦ ਅਕਾਲੀ ਲੀਡਰ ਬਿਕਰਮ ਮਜੀਠੀਆ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ ਅਤੇ ਉਹਦੀਆਂ ਮੁਸ਼ਕਲਾਂ ਵਿੱਚ ਅੱਜ ਹੋਰ ਵਾਧਾ ਹੋ ਗਿਆ ਹੈ।

ਦਰਅਸਲ, ਪੰਜਾਬ ਦੇ CM ਭਗਵੰਤ ਮਾਨ ਵਲੋਂ ਸੂਬੇ ਦੀ ਪੁਲਿਸ ਨੂੰ ਜਾਰੀ ਹੁਕਮਾਂ ਵਿੱਚ ਕਿਹਾ ਹੈ ਕਿ, ਮਜੀਠੀਆ ਵਿਰੁੱਧ ਨਸ਼ਾ ਤਸਕਰੀ ਕੇਸ ਵਿੱਚ ਨਵੀਂ SIT ਦਾ ਗਠਨ ਕੀਤਾ ਜਾਵੇ।

ਖ਼ਬਰਾਂ ਦੇ ਮੁਤਾਬਿਕ, ਨਵੀਂ SIT ਦੀ ਅਗਵਾਈ AIG ਗੁਰਸ਼ਰਨ ਸੰਧੂ ਕਰਨਗੇ, ਜਦੋਂਕਿ, ਇਸ ਸਿੱਟ ਵਿੱਚ ਸੰਧੂ ਦਾ ਚਾਰ ਹੋਰ ਮੈਂਬਰ ਸਾਥ ਦੇਣਗੇ, ਜਿਨ੍ਹਾਂ ਵਿੱਚ ਏਆਈਜੀ ਰਾਹੁਲ ਐਸ, ਰਣਜੀਤ ਸਿੰਘ ਤੋਂ ਇਲਾਵਾ ਦੋ ਡੀਐਸਪੀ ਰੈਂਕ ਦੇ ਅਫ਼ਸਰ ਹਨ।

ਦੱਸਣਾ ਬਣਦਾ ਹੈ ਕਿ, 20 ਦਸੰਬਰ 2021 ਨੂੰ ਅਕਾਲੀ ਲੀਡਰ ਬਿਕਰਮ ਮਜੀਠੀਆ ਦੇ ਵਿਰੁੱਧ ਐਨਡੀਪੀਐਸ ਐਕਟ ਦੀਆਂ ਵੱਖ ਵੱਖ ਧਰਾਵਾਂ ਤਹਿਤ FIR ਦਰਜ ਕੀਤੀ ਗਈ ਸੀ।



ਅਕਾਲੀ ਲੀਡਰ ਮਜੀਠੀਆ ਖਿਲਾਫ਼ ਦਰਜ ਕੇਸ ਦੀ ਜਾਂਚ ਵਾਸਤੇ ਪਿਛਲੀ ਸਰਕਾਰ ਨੇ SIT ਬਣਾਈ ਸੀ। ਜਿਸ ਦੀ ਅਗਵਾਈ AIG ਬਲਰਾਜ ਸਿੰਘ ਕਰ ਰਹੇ ਸਨ।


   
  
  ਮਨੋਰੰਜਨ


  LATEST UPDATES











  Advertisements