View Details << Back

ਰਹਿਬਰ ਕਾਲਜ ਵਿਖੇ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਵਸ ਮਨਾਇਆ
ਸ਼ਹੀਦਾ ਵਲੋ ਦਰਸਾਏ ਮਾਰਗ ਤੇ ਚੱਲਣਾ ਸਮੇ ਦੀ ਮੁੱਖ ਮੰਗ: ਡਾ ਖਾਨ

ਭਵਾਨੀਗੜ (ਗੁਰਵਿੰਦਰ ਸਿੰਘ) ਸਥਾਨਕ ਫੱਗੂਵਾਲਾ ਕੈਂਚੀਆਂ ਵਿਚ ਸਥਿੱਤ ਰਹਿਬਰ ਕਾਲਜ ਵਿਖੇ ਸ਼ਹੀਦ ਭਗਤ ਸਿੰਘ ਦਾ
ਸ਼ਹੀਦੀ ਦਿਵਸ ਮਨਾਇਆ ਗਿਆ। ਸੰਸਥਾ ਦੇ ਚੇਅਰਮੈਨ ਡਾ ਐਮ ਐਸ ਖਾਨ ਬਤੌਰ ਮੁੱਖ ਮਹਿਮਾਨ
ਵੱਜੋ ਪਹੁੰਚੇ। ਡਾ ਖਾਨ ਅਤੇ ਸਮੂਹ ਰਹਿਬਰ ਪਰਿਵਾਰ ਨੇ ਸ਼ਹੀਦ ਭਗਤ ਸਿੰਘ ਨੂੰ
ਸ਼ਰਧਾਂਜਲੀ ਭੇਂਟ ਕੀਤੀ, ਡਾ ਐਮ ਐਸ ਖਾਨ ਨੇ ਕਿਹਾ ਦੇਸ਼ ਅਤੇ ਕੌਮ ਲਈ ਕੁਰਬਾਨੀਆਂ ਦੇਣ
ਵਾਲੇ ਮਹਾਨ ਯੋਧਿਆ ਦੀਆ ਯਾਦਾ ਨੂੰ ਤਾਜਾ ਰੱਖਣਾ ਸਾਡਾ ਸਾਰਿਆ ਦਾ ਫਰਜ਼ ਬਣਦਾ ਹੈ ਅਤੇ
ਅਸੀ ਉਹਨਾ ਦੇ ਪਾਏ ਹੋਏ ਸਿਧਾਂਤਾ ਤੇ ਚੱਲ ਸਕੀਏ। ਇਸ ਸਮੇ ਉਹਨਾ ਨੇ ਵਿਦਅਰਥੀਆ ਨੂੰ
ਨਸ਼ਿਆ ਦੇ ਪ੍ਰਭਾਵ ਅਤੇ ਨਸ਼ਾ ਛੱਡਣ ਸਬੰਧੀ ਧਾਰਨਾਵਾਂ ਤੇ ਵਿਚਾਰ^ਵਟਾਂਦਰਾਂ ਕੀਤਾ।
ਉਨ੍ਹਾਂ ਨੇ ਵਿਸ਼ੇਸ਼ ਤੌਰ ਤੇ ਨਸ਼ਾ ਛਡਾਉਣ ਵਿੱਚ ਪਰਿਵਾਰਿਕ ਸਹਿਯੋਗ, ਸਮਾਜਿਕ ਸਹਿਯੋਗ
ਦੀ ਮਹੱਤਤਾ ਵੀ ਸਮਝਾਈ। ਪ੍ਰਿੰਸੀਪਲ ਡਾਂ ਸਿਰਾਜੂਨਬੀ ਜਾਫਰੀ ਜੀ ਨੇ ਵਿੱਦਿਆਰਥੀਆਂ
ਨੂੰ ਨਸ਼ਿਆ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਾਂ ਕਾਫਿਲਾ ਖਾਨ ਵਾਈਸ
ਚੇਅਰਪਰਸ਼ਨ, ਸੀ.ਈ.ਉ ਡਾਂ ਚੌਧਰੀ ਤੇ ਪਿੰਸੀਪਲ ਡਾਂ ਸਿਰਾਜੂਨਬੀ ਜਾਫਰੀ, ਡਾ ਇਮਰਾਨ
ਖਾਨ, ਡਾ ਅਬਦੁਲ ਅਜੀਜ, ਡਾ ਹਕੀਕ ਅਹਿਮਦ, ਡਾ ਅਨੀਸੁਰ ਰਹਿਮਾਨ, ਡਾ ਅਬਦੁਲ ਕਲਾਮ, ਡਾ
ਅਜੀਜ ਅਹਿਮਦ, ਮਹਿਤਾਬ ਆਲਮ, ਡਾ ਆਰਫ ਤੋ ਇਲਾਵਾ ਰਤਨ ਲਾਲ ਜੀ, ਨਛੱਤਰ ਸਿੰਘ, ਸਮਿੰਦਰ
ਸਿੰਘ, ਅਸਗਰ ਅਲੀ, ਸਿਮਰਨਪ੍ਰੀਤ ਕੌਰ, ਪਵਨਦੀਪ ਕੌਰ, ਅਮਰਿੰਦਰ ਕੌਰ, ਅਮਨਦਪੀ ਕੌਰ,
ਮਨਜੀਤ ਕੌਰ ਨੌਨੀ ਬਾਲਾ ਆਦਿ ਵੀ ਮੌਜੂਦ ਸਨ। ਇਸ ਸਮੇ ਸਮੂਹ ਸਟਾਫ ਅਤੇ ਵਿਦਆਰਥੀ ਵੀ
ਸਾਮਿਲ ਸਨ।


   
  
  ਮਨੋਰੰਜਨ


  LATEST UPDATES











  Advertisements