View Details << Back

ਸ.ਸ. ਸ. ਸਕੂਲ ਲੜਕੇ ਭਵਾਨੀਗੜ੍ਹ ਦਾ ਨਾਂ ਸੁਤੰਤਰਤਾ ਸੰਗਰਾਮੀ ਮਾ ਕਰਤਾਰ ਸਿੰਘ ਤੂਰ ਦੇ ਨਾਂ ਤੇ ਰੱਖਣ ਦੀ ਖੁਸ਼ੀ ਵਿੱਚ ਸਮਾਗਮ ਕੀਤਾ

ਭਵਾਨੀਗੜ੍ਹ (ਗੁਰਵਿੰਦਰ ਸਿੰਘ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਭਵਾਨੀਗੜ੍ਹ ਦਾ ਨਾਂ ਉੱਘੇ ਸੁਤੰਤਰਤਾ ਸੰਗਰਾਮੀ ਮਾ ਕਰਤਾਰ ਸਿੰਘ ਜੀ ਦੇ ਨਾਂ ਤੇ ਰੱਖਣ ਦੀ ਖੁਸ਼ੀ ਵਿੱਚ ਸਮਾਗਮ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਮੈਡਮ ਤਰਵਿੰਦਰ ਕੌਰ, ਡਾ ਗੁਰਮੀਤ ਸਿੰਘ, ਰਣਜੀਤ ਸਿੰਘ ਤੂਰ, ਟਰੇਡ ਯੂਨੀਅਨਿਸਟ ਸੁਖਦੇਵ ਸਿੰਘ ਭਵਾਨੀਗੜ੍ਹ, ਟਰੱਕ ਯੂਨੀਅਨ ਦੇ ਪ੍ਰਧਾਨ ਹਰਦੀਪ ਸਿੰਘ ਤੂਰ, ਚਰਨ ਸਿੰਘ ਚੋਪੜਾ ਅਤੇ ਅਜੈਬ ਸਿੰਘ ਨੇ ਮਰਹੂਮ ਮਾ ਕਰਤਾਰ ਸਿੰਘ ਤੂਰ ਵੱਲੋਂ ਅਜਾਦੀ ਸੰਗਰਾਮ ਵਿੱਚ ਨਿਭਾਈ ਗਈ ਅਹਿਮ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਰਿਵਾਰ ਵੱਲੋਂ ਲੰਬੀ ਜੱਦੋਜਹਿਦ ਕਰਨ ਤੋਂ ਬਾਅਦ ਸਰਕਾਰ ਵੱਲੋਂ ਸਕੂਲ ਦਾ ਨਾਂ ਉਨ੍ਹਾਂ ਦੇ ਨਾਂ ਤੇ ਰੱਖਣ ਦਾ ਫੈਸਲਾ ਕੀਤਾ ਗਿਆ ਹੈ।
ਬੁਲਾਰਿਆਂ ਨੇ ਕਿਹਾ ਕਿ ਇਨ੍ਹਾਂ ਸੰਗਰਾਮੀਆਂ ਦੀਆਂ ਕੁਰਬਾਨੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਹਮੇਸ਼ਾ ਪ੍ਰੇਰਣਾ ਸਰੋਤ ਰਹਿਣਗੀਆਂ। ਅਖੀਰ ਵਿੱਚ ਸੁਤੰਤਰਤਾ ਸੰਗਰਾਮੀ ਦੇ ਪੁੱਤਰ ਮਾ ਅਮਰਜੀਤ ਸਿੰਘ ਤੂਰ ਅਤੇ ਦੋਹਤੀ ਬਬਲੀਨ ਕੌਰ ਦਾ ਪ੍ਰਬੰਧਕਾਂ ਵੱਲੋਂ ਸ਼ਨਮਾਨ ਕੀਤਾ ਗਿਆ। ਇਸ ਮੌਕੇ ਭੀਮ ਸਿੰਘ ਗਾੜੀਆ, ਅਵਤਾਰ ਸਿੰਘ ਤਾਰੀ ਆਦਿ ਵੀ ਹਾਜਰ ਸਨ। ਪਰਿਵਾਰ ਵੱਲੋਂ ਸਕੂਲ ਵਿਦਿਆਰਥੀਆਂ ਨੂੰ ਲੱਡੂ ਵੰਡੇ ਗਏ।


   
  
  ਮਨੋਰੰਜਨ


  LATEST UPDATES











  Advertisements