View Details << Back

ਰਹਿਬਰ ਕਾਲਜ ਚ ਨਸ਼ਿਆ ਖਿਲਾਫ ਅਤੇ ਏਡਜ ਸਬੰਧੀ ਜਾਗਰੂਕਤਾ ਸੈਮੀਨਾਰ
ਨਸ਼ੇ ਸਮਾਜ ਲਈ ਮਾਨਸਿਕ ਅਤੇ ਆਰਥਿਕ ਵਿਕਾਸ ਲਈ ਵੱਡਾ ਖਤਰਾ : ਡਾ: ਖਾਨ

ਭਵਾਨੀਗੜ (ਗੁਰਵਿੰਦਰ ਸਿੰਘ) ਸਥਾਨਕ ਫੱਗੂਵਾਲਾ ਕੈਂਚੀਆਂ ਸਥਿੱਤ ਰਹਿਬਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ ਕਾਲਜ ਵਿਖੇ ਅੱਜ ਨਸ਼ਿਆ ਦੇ ਖਿਲਾਫ ਅਤੇ ਏਡਜ ਦੀ ਜਾਗਰੂਕਤਾ ਸਬੰਧੀ ਸੈਮੀਨਾਰ ਕਰਵਾਇਆ ਗਿਆ. ਜਿਸ ਵਿੱਚ ਮਾਨਯੋਗ ਚੇਅਰਮੈਨ ਡਾ ਐਮ ਐਸ ਖਾਨ ਵਿਸ਼ੇਸ਼ ਤੌਰ ਪਹੁੰਚੇ ਇਸ ਮੋਕੇ ਉਹਨਾਂ ਨੇ ਨਸ਼ਿਆ ਦੇ ਖਿਲਾਫ ਅਤੇ ਏਡਜ ਦੀ ਜਾਗਰੂਕਤਾ ਤੇ ਵਿਚਾਰ ਸਾਝੇ ਕੀਤੇ ਓੁਹਨਾ ਕਿਹਾ ਕਿ ਪੰਜਾਬ ਵਿੱਚ ਵੱਧ ਰਹੇ ਨਸ਼ਿਆਂ ਦੇ ਰੁਝਾਨ ਅਤੇ ਇਸ ਦੀ ਰੋਕਥਾਮ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਮੋਜੂਦ ਵਿਦਿਆਰਥੀਆਂ ਨਾਲ ਨਸ਼ਿਆ ਦੇ ਬੁਰੇ ਪ੍ਰਭਾਵ ਸਬੰਧੀ ਵਿਚਾਰ ਚਰਚਾ ਕੀਤੀ ਤੇ ਚੰਗੇ ਸਮਾਜ ਦੀ ਸਿਰਜਣਾ ਤੇ ਜੋਰ ਦਿੱਤਾ। ਉਨ੍ਹਾਂ ਇਹ ਵੀ ਦੱਸਿਆ ਕਿ ਨਸ਼ਾ ਸਾਡੇ ਮਾਨਸਿਕ ਅਤੇ ਆਰਥਿਕ ਵਿਕਾਸ ਲਈ ਕਿੰਨੀ ਵੱਡੀ ਰੁਕਾਵਟ ਹੈ। ਇਸ ਪ੍ਰੋਗਰਾਮ ਦੌਰਾਨ ਵਿਦਆਰਥੀਆ ਵੱਲੋਂ ਵੱਧਚੜ ਕੇ ਹਿੱਸਾ ਲਿਆ ਗਿਆ ਅਤੇ ਭਾਸ਼ਣ ਮੁਕਾਬਲੇ, ਲੇਖ ਪ੍ਰਤੀਯੋਗਤਾ ਅਤੇ ਚਿੱਤਰ ਪ੍ਰਦਰਸ਼ਨੀ ਕਰਵਾਈ ਗਈ। ਇਸ ਦੌਰਾਨ ਪਹਿਲੀ, ਦੂਜੀ ਅਤੇ ਤੀਸਰੀ ਪੁਜੀਸ਼ਨ ਦੇ ਆਉਣ ਵਾਲੇ ਵਿਦਿਆਰਥੀਆਂ ਨੂੰ ਡਾ ਐਮ ਐਸ ਖਾਨ ਵੱਲੋ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਦਆਰਥੀਆਂ ਅਤੇ ਸਮੂਹ ਸਟਾਫ ਵੱਲੋਂ ਸ਼ਹਿਰ ਵਿਚ ਜਾਗਰੂਕਤਾ ਰੈਲੀ ਕੱਢੀ ਗਈ। ਇਸ ਮੌਕੇ ਸੰਸਥਾ ਦੇ ਚੇਅਰਮੈਨ ਡਾ ਐਮ ਐਸ ਖਾਨ ਨੇ ਵਿਦਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸਹੀ ਸੇਧ ਤੇ ਜਿੰਦਗੀ ਜਿਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸ੍ਰੀ ਰਤਨ ਲਾਲ ਗਰਗ, ਡਾ ਇਮਰਾਨ ਖਾਨ, ਡਾ ਅਬਦੁਲ ਅਜੀਜ, ਡਾ ਹਕੀਕ ਅਹਿਮਦ, ਡਾ ਅਨੀਸੁਰ ਰਹਿਮਾਨ, ਡਾ ਅਬਦੁਲ ਕਲਾਮ, ਡਾ ਅਜੀਜ ਅਹਿਮਦ, ਮਹਿਤਾਬ ਆਲਮ, ਡਾ ਆਰਫ, ਨਛੱਤਰ ਸਿੰਘ, ਸਮਿੰਦਰ ਸਿੰਘ, ਅਸਗਰ ਅਲੀ, ਸਿਮਰਨਪ੍ਰੀਤ ਕੌਰ, ਪਵਨਦੀਪ ਕੌਰ, ਅਮਰਿੰਦਰ ਕੌਰ, ਅਮਨਦੀਪ ਕੌਰ, ਮਨਜੀਤ ਕੌਰ, ਰਜਨੀ ਸਰਮਾਂ, ਨੌਨੀ ਬਾਲਾ ਆਦਿ ਵੀ ਮੌਜੂਦ ਸਨ। ਇਸ ਸਮੇ ਸਮੂਹ ਸਟਾਫ ਅਤੇ ਕਾਲਜ ਦੇ ਵਿਦਿਆਰਥੀ ਵੀ ਸਾਮਿਲ ਸਨ।

   
  
  ਮਨੋਰੰਜਨ


  LATEST UPDATES











  Advertisements