View Details << Back

ਪਿੰਡਾਂ ਵਿੱਚ ਲਗਾਏ ਜਾ ਰਹੇ ਪ੍ਰੀ ਮੀਟਰਾ ਦਾ ਕਿਸਾਨਾਂ ਨੇ ਕੀਤਾ ਵਿਰੋਧ, ਲਗਾਏ ਮੀਟਰ ਪੱਟੇ

ਭਵਾਨੀਗੜ (ਗੁਰਵਿੰਦਰ ਸਿੰਘ) ਕੇਂਦਰ ਸਰਕਾਰ ਦੇ ਵੱਲੋਂ ਪਿਛਲੇ ਦਿਨੀਂ ਪੰਜਾਬ ਦੇ ਵਿੱਚ ਪੁਰਾਣੇ ਮੀਟਰਾਂ ਨੂੰ ਉਤਾਰ ਕੇ ਨਵੇ ਚਿੱਪ ਵਾਲੇ ਪ੍ਰੀ- ਮੀਟਰ ਲਗਾਉਣ ਦੇ ਆਦੇਸ਼ ਦਿੱਤੇ ਗਏ ਹਨ ਪਰ ਪੰਜਾਬ ਦੇ ਵਿੱਚ ਕਿਸਾਨਾਂ ਦੇ ਵੱਲੋਂ ਇਸ ਲੱਗ ਰਹੇ ਮੀਟਰਾਂ ਦਾ ਜਮ ਕੇ ਵਿਰੋਧ ਵੀ ਕੀਤਾ ਜਾ ਰਿਹਾ ਹੈ। ਇਸੇ ਤਹਿਤ ਅੱਜ ਭਵਾਨੀਗੜ੍ਹ ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਚਿੱਪ ਵਾਲੇ ਮੀਟਰਾਂ ਦਾ ਵਿਰੋਧ ਕੀਤਾ ਗਿਆ ਅਤੇ ਜਿਸ ਕਿਸੇ ਥਾਂ ਤੇ ਮੀਟਰ ਲਗਾਏ ਗਏ ਹਨ ਉਸ ਨੂੰ ਪੱਟਿਆ ਵੀ ਜਾ ਰਿਹਾ ਹੈ ਅਤੇ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ । ਇਸ ਮੌਕੇ ਕਿਸਾਨਾਂ ਵੱਲੋਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਅਗਰ ਕਿਸੇ ਵੀ ਪਿੰਡ ਵਿਚ ਧੁੱਪ ਵਾਲੇ ਮੀਟਰ ਲਗਾਏ ਜਾਣਗੇ ਉਸ ਨੂੰ ਪੱਟਿਆ ਜਾਏਂਗਾ ਅਤੇ ਪੰਜਾਬ ਦੇ ਵਿੱਚ ਕਿਸੇ ਦੀ ਹਾਲ ਚ ਇਹ ਮੀਟਰ ਨਹੀਂ ਲੱਗਣ ਦਿੱਤੀ ਜਾਣਗੇ।
ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀਂ ਬਿਜਲੀ ਪਿੰਡ ਕਪਿਆਲ ਵਿਖੇ ਇਕ ਪੋਲਟਰੀ ਫ਼ਾਰਮ ਵਿੱਚ ਲਿਜਾਇਆ ਗਿਆ ਸੀ ਅਤੇ ਇਸ ਦੀ ਜਾਣਕਾਰੀ ਮਿਲਦੇਆ ਇਨ੍ਹਾਂ ਮੀਟਰ ਨੂੰ ਪੱਟ ਕੇ ਬਿਜਲੀ ਬੋਰਡ ਵਿਚ ਜਮਾ ਕਰਵਾ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਅੱਗੇ ਕਿਸੇ ਹੋਰ ਥਾਂ ਤੇ ਨਾ ਲਗਾਉਣ ਦੀ ਬਿਜਲੀ ਵਿਭਾਗ ਨੂੰ ਅਪੀਲ ਕੀਤੀ ।


   
  
  ਮਨੋਰੰਜਨ


  LATEST UPDATES











  Advertisements