View Details << Back

ਵਿਸ਼ਵਾਸ ਸਕੂਲ ਫਾਰ ਆਟਿਜਮ ਵੱਲੋਂ 8th ਐਨੁਅਲ ਅਥਲੀਟ ਮੀਟ ਬੜੀ ਧੂਮਧਾਮ ਨਾਲ ਮਨਾਇਆ

ਸੰਗਰੂਰ (ਰਸ਼ਪਿੰਦਰ ਸਿੰਘ ) ਅੱਜ 2 ਅਪਰੈਲ ਨੂੰ ਵਿਸ਼ਵਾਸ ਸਕੂਲ ਫਾਰ ਆਟਿਜਮ ਵੱਲੋਂ ਅੱਠਵਾਂ ਐਨਯੁਲ ਐਥਲੀਟ ਮੀਟ ਬੜੀ ਧੂਮਧਾਮ ਨਾਲ ਮਨਾਇਆ । ਇਸ ਮੌਕੇ ਇਸ ਪ੍ਰੋਗਰਾਮ ਚ ਬੱਚਿਆਂ ਦੇ ਮਾਂ -ਬਾਪ ਨੇ ਵੀ ਖਾਸ ਤੌਰ ਤੇ ਸ਼ਮੂਲੀਅਤ ਕੀਤੀ । ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਮੈਡਮ ਸੁਖਦੀਪ ਕੌਰ ਨੇ ਦੱਸਿਆ ਕਿ ਦੇਸ਼ ਭਰ ਦੇ ਵਿੱਚ ਅਤੇ ਪੰਜਾਬ ਭਰ ਦੇ ਵਿੱਚ ਅਜਿਹੇ ਬੱਚੇ ਹਨ ਜੋ ਬਹੁਤੀਆਂ ਅਜਿਹੀਆਂ ਬਿਮਾਰੀਆਂ ਕਾਰਨ ਆਪਣੇ ਆਪ ਚ ਹੀ ਵਿਕਸਿਤ ਰਹਿੰਦੇ ਨੇ ਅਤੇ ਉਨ੍ਹਾਂ ਬੱਚਿਆਂ ਦੇ ਸੁਧਾਰ ਲਈ ਸਾਡੀ ਸੰਸਥਾ ਵੱਲੋਂ ਇਕ ਸਕੂਲ ਚਲਾਇਆ ਜਾ ਰਿਹਾ ਹੈ ਜਿਸ ਦੀ ਸ਼ੁਰੂਆਤ 2013 ਚ ਕੀਤੀ ਗਈ ਅਤੇ ਇਸ ਸਕੂਲ ਵਿੱਚ ਬੱਚੇ ਨੂੰ ਕੋਈ ਵੀ ਬੀਮਾਰੀ ਹੈ ਜਾਂ ਫਿਰ ਆਪਣੇ ਆਪ ਵਿੱਚ ਇਕੱਲਾਪਣ ਮਹਿਸੂਸ ਕਰਦੇ ਨੇ ਉਨ੍ਹਾਂ ਦੀ ਖ਼ਾਸ ਦੇਖ ਭਾਲ ਸਾਡੇ ਸਕੂਲ ਵਿੱਚ ਕੀਤੀ ਜਾਦੀ ਹੈ ਅਤੇ ਉਨ੍ਹਾਂ ਬੱਚਿਆਂ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ ਅਤੇ ਉਨ੍ਹਾਂ ਇਹ ਵੀ ਦੱਸਿਆ ਕਿ ਬੱਚਿਆਂ ਨੂੰ ਮਾਨਸਿਕਤਾ ਦੇ ਨਾਲ ਨਾਲ ਯੋਗਾ ਅਤੇ ਖੇਡਾਂ ਨਾਲ ਬੱਚਿਆਂ ਦੇ ਰਹਿਣ ਸਹਿਣ ਨੂੰ ਇਕੱਲਾਪਣ ਮਹਿਸੂਸ ਨਹੀਂ ਕਰਨ ਦਿੱਤਾ ਜਾਂਦਾ । ਅਤੇ ਉਨ੍ਹਾਂ ਅੱਜ ਦੇ ਪ੍ਰੋਗਰਾਮ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ 2 ਅਪ੍ਰੈਲ 2013 ਨੂੰ ਸਾਡੇ ਇਸ ਸਕੂਲ ਦੀ ਸ਼ੁਰੂਆਤ ਹੋਈ ਸੀ ਅਤੇ ਹਰ ਸਾਲ ਅਸੀਂ ਇਸ ਦਿਨ ਨੂੰ ਅਥਲੀਟ ਦੇ ਰੂਪ ਵਿਚ ਮਨਾਉਣੇ ਹਾ ।ਇਸ ਮੌਕੇ ਅੱਜ ਹਲਕਾ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਪਹੁੰਚ ਕੇ ਬੱਚਿਆਂ ਦਾ ਹੌਸਲਾ ਵਧਾਇਆ ਕੀਤੀ ਅਤੇ ਇਸ ਸੰਸਥਾ ਨੂੰ ਕਿਸੇ ਵੀ ਤਰਾਂ ਦੀ ਮਾਲੀ ਸਹਾਇਤਾ ਦੀ ਲੋੜ ਲਈ ਵਿਸ਼ਵਾਸ ਦਵਾਇਆ।

   
  
  ਮਨੋਰੰਜਨ


  LATEST UPDATES











  Advertisements