View Details << Back

ਦੀਪ ਸਿੱਧੂ ਦੀ ਯਾਦ ਨੂੰ ਸਮਰਪਿਤ ਖੂਨ ਦਾਨ ਕੈਪ ਦਾ ਆਯੋਜਨ
ਵੱਡੀ ਗਿਣਤੀ ਚ ਨੋਜਵਾਨਾ ਨੇ ਗੁਰਦੁਆਰਾ ਪਾਤਸ਼ਾਹੀ ਨੋਵੀ ਭਵਾਨੀਗੜ ਚ ਪੁੱਜ ਕੇ ਕੀਤਾ ਖੂਨਦਾਨ

ਭਵਾਨੀਗੜ (ਗੁਰਵਿੰਦਰ ਸਿੰਘ ) ਕਿਸਾਨੀ ਸੰਘਰਸ਼ ਜੋ ਪਿਛਲੇ ਵਰੇ ਚ ਦਿੱਲੀ ਦੇ ਬਾਡਰਾ ਤੇ ਤਕਰੀਬਨ ਇੱਕ ਸਾਲ ਤੋ ਓੁਪਰ ਚੱਲਦਾ ਰਿਹਾ ਤੇ ਤਿੰਨ ਖੇਤੀ ਕਾਨੂੰਨ ਰੱਦ ਕਰਨ ਦੇ ਅੇਲਾਨ ਤੋ ਬਾਅਦ ਹੀ ਸਮਾਪਤ ਕੀਤਾ ਗਿਆ। ਜੋ ਇਤਿਹਾਸ ਦੇ ਪੰਨਿਆਂ ਤੇ ਦਰਜ ਹੋ ਚੁੱਕਾ ਹੈ ਜਿਸ ਵਿਚ ਅੱਠ ਸੋ ਦੇ ਕਰੀਬ ਕਿਰਸਾਨਾ ਦੀ ਜਾਨ ਵੀ ਗਈ ਤੇ ਸੰਘਰਸ਼ ਦੇ ਚਲਦਿਆਂ 26 ਜਨਵਰੀ ਦੇ ਦਿਨ ਲਾਲ ਕਿਲੇ ਤੇ ਪੁੱਜੇ ਨੋਜਵਾਨਾ ਦੇ ਵੱਡੇ ਇਕੱਠ ਨੇ ਇੱਕ ਹੋਰ ਇਤਿਹਾਸ ਲਿਖਿਆ ਜਿਸ ਦੀ ਸ਼ੁਰੂਆਤ ਹੀ ਇੱਕ ਅੇਸੇ ਨਾਮ ਨਾਲ ਹੋ ਗਈ ਜਿਹੜਾ ਨਾਮ ਇਤਿਹਾਸ ਦੇ ਪੰਨਿਆਂ ਤੋ ਇਲਾਵਾ ਨੋਜਵਾਨਾ ਦੇ ਦਿਲਾਂ ਤੇ ਛਪ ਗਿਆ। ਓੁਹ ਨਾਮ ਸਵਰਗੀ ਦੀਪ ਸਿੱਧੂ ਦਾ ਹੈ ਜਿਸ ਦਾ ਬਿਤੇ ਦਿਨ ਜਨਮ ਦਿਨ ਤੇ ਸੂਬੇ ਦੇ ਵੱਖ ਵੱਖ ਸਹਿਰਾ ਵਿਚ ਕਿਸੇ ਨਾ ਕਿਸੇ ਤਰੀਕੇ ਨਾਲ ਸਮਾਜੁਕ ਕਾਰਜ ਕਰਕੇ ਦੀਪ ਸਿੱਧੂ ਨੂੰ ਯਾਦ ਕੀਤਾ ਗਿਆ। ਓੁਪਰੋਕਤ ਸ਼ਬਦਾ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀਦਲ ਅੰਮ੍ਰਿਤਸਰ ਦੇ ਨੋਜਵਾਨ ਆਗੂ ਗੋਬਿੰਦ ਸਿੰਘ ਨੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੋਵੀ ਭਵਾਨੀਗੜ ਵਿਖੇ ਦੀਪ ਸਿੱਧੂ ਦੇ ਜਨਮ ਦਿਨ ਤੇ ਦੀਪ ਸਿੱਧੂ ਨੂੰ ਸਮਰਪਿਤ ਖੂਨਦਾਨ ਕੈਪ ਦੋਰਾਨ ਪ੍ਰਗਟ ਕੀਤੇ। ਓੁਹਨਾ ਕਿਹਾ ਕਿ ਦੀਪ ਸਿੱਧੂ ਵਲੋ ਥੋੜੇ ਜਹੇ ਸਮੇ ਵਿੱਚ ਸਿੱਖ ਕੋਮ ਨੂੰ ਵੱਡਾ ਹਲੂਣਾ ਦਿੱਤਾ ਤੇ ਜਾਗਣ ਦਾ ਹੋਕਾ ਦਿੰਦਿਆਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਿਹਾ ਪਰ ਜਾਦੇ ਜਾਦੇ ਓੁਹ ਸਾਡੇ ਨੋਜਵਾਨਾ ਨੂੰ ਕੋਮ ਪ੍ਰਤੀ ਸਮਰਪਿਤ ਹੋਣ ਦੀ ਭਾਵਨਾ ਦੀ ਜੋ ਮਸ਼ਾਲ ਜਗਾਈ ਓੁਸ ਨੂੰ ਚੇਤੇ ਰੱਖਦਿਆਂ ਅੱਜ ਚਹਿਲਾਂ ਪੱਤੀ ਦੇ ਨੋਜਵਾਨਾ ਵਲੋ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਮਨੁੱਖਤਾ ਦੀ ਭਲਾਈ ਲਈ ਖੂਨਦਾਨ ਕੈਪ ਲਾਇਆ ਗਿਆ। ਇਸ ਮੋਕੇ ਨੋਜਵਾਨ ਆਗੂ ਕਾਲਾ ਫਾਇਨਾਸਰ ਨੇ ਦੱਸਿਆ ਕਿ ਅੱਜ ਦੇ ਇਸ ਖੂਨਦਾਨ ਕੈਪ ਵਿੱਚ ਜਿਥੇ ਸ਼੍ਰੋਮਣੀ ਅਕਾਲੀਦਲ ਅੰਮ੍ਰਿਤਸਰ ਦੇ ਆਗੂਆਂ ਨੇ ਪੁੱਜ ਕੇ ਦੀਪ ਸਿੱਧੂ ਨੂੰ ਯਾਦ ਕੀਤਾ ਓੁਥੇ ਹੀ ਇਲਾਕਾ ਭਵਾਨੀਗੜ ਚੋ ਵੱਡੀ ਗਿਣਤੀ ਵਿੱਚ ਪੁੱਜਕੇ ਨੋਜਵਾਨਾ ਨੇ ਖੂਨ ਦਾਨ ਕੀਤਾ। ਓੁਹਨਾ ਆਖਿਆ ਕਿ ਜਿਹੜੇ ਲੋਕ ਦੀਪ ਸਿੱਧੂ ਨੂੰ ਗਦਾਰ ਕਹਿ ਰਹੇ ਸਨ ਓੁਹ ਲੋਕ ਦੇਖ ਲੈਣ ਕਿ ਅੱਜ ਦੀਪ ਸਿਧੂ ਹਰ ਨੋਜਵਾਨਾ ਦੇ ਦਿਲਾਂ ਵਿੱਚ ਵੱਸਦੇ ਹਨ। ਇਸ ਮੋਕੇ ਡੀ ਅੇਸ ਪੀ ਭਵਾਨੀਗੜ ਨੇ ਵੀ ਪੁੱਜਕੇ ਮਨੁੱਖਤਾ ਲਈ ਲਾਏ ਖੂਨਦਾਨ ਕੈਪ ਚ ਸ਼ਿਰਕਤ ਕੀਤੀ ਅਤੇ ਪਿਛਲੇ ਦਿਨੀ ਖੇਲੋ ਇੰਡੀਆ ਵਿੱਚ ਸਲੈਕਟ ਹੋਏ ਭਵਾਨੀਗੜ ਦੇ ਨੋਜਵਾਨ ਬਾਵਾ ਦਾ ਸਨਮਾਨ ਵੀ ਕੀਤਾ। ਇਸ ਮੋਕੇ ਪ੍ਰਬੰਧਕਾਂ ਵਲੋ ਖੂਨਦਾਨ ਕਰਨ ਵਾਲੇ ਨੋਜਵਾਨਾ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ ਵੀ ਭੇਟ ਕੀਤੇ। ਪ੍ਰਬੰਧਕਾਂ ਵਿੱਚ ਰਾਜਵਿੰਦਰ ਸਿੰਘ ਚਹਿਲ.ਗੁਰਬੀਰ ਸਿੰਘ .ਗੁਨਅਸ਼ਵੰਤ ਸਿੰਘ ਚਹਿਲ.ਗਗਨ ਚਹਿਲ.ਰਿਸ਼ੀ ਚਹਿਲ ਤੋ ਇਲਾਵਾ ਕੋਸਲਰ ਹਾਕੀ ਬਾਈ.ਕੋਸਲਰ ਹਰਮਨ ਸਿੰਘ ਨੰਬਰਦਾਰ.ਸਾਬਕਾ ਕੋਸਲਰ ਤੇਜੀ ਚਹਿਲ ਤੋ ਇਲਾਵਾ ਭਾਰੀ ਗਿਣਤੀ ਵਿੱਚ ਨੋਜਵਾਨ ਮੋਜੂਦ ਸਨ।

   
  
  ਮਨੋਰੰਜਨ


  LATEST UPDATES











  Advertisements