View Details << Back

ਡੇਗੂ ਅਤੇ ਮਲੇਰੀਆ ਸਬੰਧੀ ਜਾਗਰੂਕਤਾ ਕੈਪ ਦਾ ਆਯੋਜਨ

ਭਵਾਨੀਗੜ (ਗੁਰਵਿੰਦਰ ਸਿੰਘ) ਸਿਵਲ ਸਰਜਨ ਸੰਗਰੂਰ ਡਾ. ਪਰਮਿੰਦਰ ਕੌਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਐੱਸ ਐੱਮ ਓ ਭਵਾਨੀਗਡ਼੍ਹ ਡਾ ਮਹੇਸ਼ ਆਹੂਜਾ ਦੀ ਯੋਗ ਅਗਵਾਈ ਹੇਠ ਪਿੰਡ ਨਦਾਮਪੁਰ ਦੇ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਡੇੰਗੂ ਤੇ ਮਲੇਰੀਆ ਦੇ ਸ਼ੀਜਨ ਨੂੰ ਮੁੱਖ ਰੱਖਦੇ ਹੋਏ ਸਕੂਲ ਦੇ ਵਿਦਿਆਰਥੀਆਂ ਨੂੰ ਤੇ ਸਟਾਫ ਨੂੰ ਜਾਣਕਾਰੀ ਦਿੱਤੀ ਗਈ ਕਿ ਡੇਂਗੂ, ਮਲੇਰੀਆ ਬਿਮਾਰੀਆਂ ਦੇ ਮੱਛਰ ਕਿਸ ਤਰ੍ਹਾਂ ਤੇ ਕਿਹੜੀਆਂ ਥਾਵਾਂ ਤੇ ਪੈਦਾ ਹੁੰਦੇ ਹਨ ਤੇ ਕਿਸ ਤਰ੍ਹਾਂ ਅਸੀਂ ਆਪਣੇ ਆਲੇ-ਦੁਆਲੇ ਤੇ ਘਰ ਦੀ ਸਫਾਈ ਰੱਖਕੇ ਇਹਨਾਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਇਸ ਮੌਕੇ ਗੁਰਜੰਟ ਸਿੰਘ ਐੱਮ ਪੀ ਐੱਸ( ਮਿੰਨੀ. ਪੀ. ਐੱਚ. ਸੀ. ਨਦਾਮਪੁਰ) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੇੰਗੂ , ਮਲੇਰੀਆ ਦੇ ਆਉਣ ਵਾਲੇ ਸੀਜਨ ਨੂੰ ਮੁੱਖ ਰੱਖਦੇ ਹੋਏ,ਇਨ੍ਹਾਂ ਬਿਮਾਰੀਆਂ ਤੋਂ ਬਚਾਓ ਲਈ ਕਬਾੜ ਬਰਤਨਾਂ , ਪੁਰਾਣੇ ਟਾਇਰਾਂ , ਗਮਲਿਆਂ , ਕੰਨਟੇਨਰਾਂ, ਕੂਲਰਾਂ , ਅਤੇ ਫਰਿੱਜ ਦੀ ਬੈਕ ਸਾਈਡ ਟ੍ਰੇਅ ਵਿੱਚ ਵਾਧੂ ਪਾਣੀ ਨਾ ਖੜਾ ਹੋਣ ਦਿੱਤਾ ਜਾਵੇ,ਕਿਉਂਕਿ ਮੱਛਰ ਦਾ ਲਾਰਵਾ ਸਾਫ਼ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ। ਲੋਕਾਂ ਨੂੰ ਹਰ ਸ਼ੁੱਕਰਵਾਰ ਡਰਾਈ ਡੇ ਮਨਾਉਣ ਲਈ ਕਿਹਾ ਗਿਆ ਭਾਵ ਕਿ ਜਿੱਥੇ ਵੀ ਵਾਧੂ ਪਾਣੀ ਖੜ੍ਹਾ ਹੋਵੇ ਉਸਨੂੰ ਸੁਕਾ ਕੇ ਸਾਫ਼ ਕੀਤਾ ਜਾਵੇ। ਲੋਕਾਂ ਨੂੰ ਮੱਛਰ ਦੇ ਕੱਟਣ ਤੋਂ ਬਚਾਓ ਲਈ ਪੂਰੀਆਂ ਬਾਹਾਂ ਦੇ ਕੱਪੜੇ ਪਾ ਕੇ ਰੱਖਣ , ਮੱਛਰ ਭਜਾਓ ਕਰੀਮ ਲਗਾਉਣ , ਅਤੇ ਮੱਛਰਦਾਨੀ ਦਾ ਪ੍ਰਯੋਗ ਕਰਨ ਬਾਰੇ ਜਾਗਰੂਕ ਕੀਤਾ ਗਿਆ ।ਇਸ ਮੌਕੇ ਗੁਰਜੰਟ ਸਿੰਘ ਮ ਪ ਹ ਵ, ਨਦਾਮਪੁਰ , ਵਿਦਿਆਰਥੀ ਤੇ ਸਮੂਹ ਸਟਾਫ ਮੌਜੂਦ ਸਨ।

   
  
  ਮਨੋਰੰਜਨ


  LATEST UPDATES











  Advertisements