View Details << Back

ਪੰਜਾਬ ਐਕਸ ਸਰਵਿਸਮੈਨ ਸਿਕਿਉਰਿਟੀ ਗਾਰਡ ਯੂਨੀਅਨ ਦੀ ਹੋਈ ਨਵੀਂ ਚੋਣ

ਭਵਾਨੀਗੜ੍ਹ (ਗੁਰਵਿੰਦਰ ਸਿੰਘ) ਅੱਜ ਪ੍ਰੈਸ ਭਵਾਨੀਗੜ੍ਹ ਨੂੰ ਪੰਜਾਬ ਐਕਸ ਸਰਵਿਸਮੈਨ ਸਿਕਿਉਰਿਟੀ ਗਾਰਡ ਯੂਨੀਅਨ ਦੇ ਪ੍ਰੈਸ ਸਕੱਤਰ ਜਸਵਿੰਦਰ ਸਿੰਘ ਚੋਪੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਐਤਵਾਰ ਨੂੰ ਨਹਿਰੂ ਪਾਰਕ ਪਟਿਆਲਾ ਵਿਖੇ ਏਕਟ ਯੂਨੀਅਨ ਦੇ ਪ੍ਰਧਾਨ ਉੱਤਮ ਸਿੰਘ ਬਾਗੜੀ ਦੀ ਅਗਵਾਈ ਵਿੱਚ ਪੰਜਾਬ ਐਕਸ ਸਰਵਿਸਮੈਨ ਗੰਨਮੈਨਾਂ ਦੀ ਇੱਕ ਵਿਸ਼ਾਲ ਮੀਟਿੰਗ ਜਿਸ ਵਿੱਚ ਪੰਜਾਬ ਦੀਆਂ ਬੈਂਕਾਂ ਦੇ ਗੰਨਮੈਨਾਂ ਨੂੰ ਆ ਰਹੀਆਂ ਸਮੱਸਿਆਂਵਾਂ ਦੇ ਹੱਲ ਲਈ ਵਿਚਾਰਾਂ ਕੀਤੀਆਂ ਗਈਆਂ। ਪੁਰਾਣੀ ਗੰਨਮੈਨ ਯੂਨੀਅਨ ਦੀ ਕਮੇਟੀ ਨੂੰ ਭੰਗ ਕਰ ਕੇ ਸਰਬਸੰਮਤੀ ਨਾਲ ਨਵੀਂ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿੱਚ ਸਾਰਿਆਂ ਵੱਲੋਂ ਸਰਬਸੰਮਤੀ ਨਾਲ ਦਰਸ਼ਨ ਸਿੰਘ ਨੂੰ ਪ੍ਰਧਾਨ, ਸਰਬਜੀਤ ਸਿੰਘ ਮੀਤ ਪ੍ਰਧਾਨ, ਪਰਮਜੀਤ ਸਿੰਘ ਪਟਿਆਲਾ ਜਨਰਲ ਸਕੱਤਰ, ਕੇਵਲ ਸਿੰਘ ਖਜਾਨਚੀ, ਬੇਅੰਤ ਸਿੰਘ ਸਹਿ ਖਜਾਨਚੀ, ਗੁਰਮੇਲ ਸਿੰਘ ਸਕੱਤਰ, ਸੁਖਚੈਨ ਸਿੰਘ ਐਡੀਟਰ, ਰਾਜਵਿੰਦਰ ਸਿੰਘ ਸਲਾਹਕਾਰ, ਜਸਵਿੰਦਰ ਸਿੰਘ ਚੋਪੜਾ ਪ੍ਰੈਸ ਸਕੱਤਰ, ਹਰਮੇਸ਼ ਸਿੰਘ, ਜਗਤਾਰ ਸਿੰਘ ਅਤੇ ਮਲੂਕ ਸਿੰਘ ਨੂੰ ਮੈਂਬਰ ਨਿਯੁਕਤ ਕੀਤਾ ਗਿਆ। ਯੂਨੀਅਨ ਦੇ ਸਾਬਕਾ ਪ੍ਰਧਾਨ ਅਮਰੀਕ ਸਿੰਘ ਅਤੇ ਪ੍ਰਗਟ ਸਿੰਘ ਨੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਯੂਨੀਅਨ ਦਾ ਪੂਰਾ ਹਿਸਾਬ ਕਿਤਾਬ ਦੇਣ ਉਪਰੰਤ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਉਹ ਯੂਨੀਅਨ ਨੂੰ ਤਨ ਮਨ ਅਤੇ ਧਨ ਨਾਲ ਸਹਿਯੋਗ ਕਰਦੇ ਸੀ ਅਤੇ ਕਰਦੇ ਰਹਿਣਗੇ। ਇਸੇ ਤਰਾਂ ਏਕਟ ਯੂਨੀਅਨ ਦੇ ਪ੍ਰਧਾਨ ਉੱਤਮ ਸਿੰਘ ਬਾਗੜੀ ਨੇ ਸ਼ੁਭਕਾਮਨਾਵਾਂ ਦੇਣ ਸਮੇਂ ਬੋਲਦਿਆਂ ਕਿਹਾ ਕਿ ਏਕਤਾ ਵਿੱਚ ਹੀ ਬਰਕਤ ਹੁੰਦੀ ਹੈ ਅਸੀਂ ਆਪਸੀ ਏਕਤਾ ਨਾਲ ਹੀ ਵੱਡੀ ਤੋਂ ਵੱਡੀ ਮੁਸੀਬਤ ਨੂੰ ਹਰਾ ਕੇ ਜਿੱਤ ਦੇ ਝੰਡੇ ਗੱਡ ਸਕਦੇ ਹਾ। ਸਾਨੂੰ ਸਾਰਿਆਂ ਨੂੰ ਅਪਣੇ ਹੱਕਾਂ ਦੀ ਲੜਾਈ ਲੜਦੇ ਰਹਿਣਾ ਚਾਹੀਦਾ ਹੈ। ਇਸੇ ਤਰ੍ਹਾਂ ਯੂਨੀਅਨ ਦੇ ਨਵੇਂ ਚੁਣੇ ਪ੍ਰਧਾਨ ਦਰਸ਼ਨ ਨੇ ਸਾਰੇ ਆਏ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਯੂਨੀਅਨ ਅਤੇ ਸਾਰੇ ਗੰਨਮੈਨਾਂ ਦੀ ਚੜਦੀ ਕਲਾ ਲਈ ਹਮੇਸ਼ਾ ਇਮਾਨਦਾਰੀ ਵਫਾਦਾਰੀ ਅਤੇ ਸ਼ਰਾਫਤ ਨਾਲ ਦਿਨ ਰਾਤ ਇੱਕ ਕਰ ਕੰਮ ਕਰਾਂਗਾ। ਉਨਾਂ ਪੰਜਾਬ ਦੇ ਸਮੁੱਚੇ ਹੋਰ ਸਾਬਕਾ ਸੈਨਿਕਾਂ ਅਤੇ ਹੋਰ ਗੰਨਮੈਨਾਂ ਨੂੰ ਯੂਨੀਅਨ ਦੇ ਨਾਲ ਜੁੜਨ ਦੀ ਅਪੀਲ ਵੀ ਕੀਤੀ।

   
  
  ਮਨੋਰੰਜਨ


  LATEST UPDATES











  Advertisements