View Details << Back

ਹੈਰੀਟੇਜ ਸਕੂਲ ਵਿਖੇ ਵਿਸਾਖੀ ਦਾ ਦਿਹਾੜਾ ਧੂਮ ਧਾਮ ਨਾਲ ਮਨਾਇਆ
ਵਿਦਿਆਰਥੀਆਂ ਵਲੋ ਪੰਜਾਬੀ ਸੱਭਿਆਚਾਰ ਦੀਆਂ ਵੱਖ ਵੱਖ ਵੰਨਗੀਆਂ ਪੇਸ਼

ਭਵਾਨੀਗੜ (ਗੁਰਵਿੰਦਰ ਸਿੰਘ) ਪੰਜਾਬ ਮੇਲਿਆਂ ਦੀ ਧਰਤੀ ਹੈ ਤੇ ਪੰਜਾਬ ਵਿਚ ਬਹੁਤ ਸਾਰੇ ਤਿਉਹਾਰ ਮੇਲਿਆਂ ਵਾਗ ਹੀ ਮਨਾਏ ਜਾਂਦੇ ਹਨ ਤੇ ਵਿਸਾਖੀ ਦਾ ਤਿਉਹਾਰ ਉਨ੍ਹਾਂ ਵਿੱਚੋਂ ਇੱਕ ਹੈ। ਇਹ ਤਿਉਹਾਰ ਵਿਸਾਖ ਦੀ ਸੰਗਰਾਂਦ ਵਾਲੇ ਦਿਨ ਮਨਾਇਆ ਜਾਂਦਾ ਹੈ ਇਸ ਦਾ ਸੰਬੰਧ ਇਤਿਹਾਸ ਧਾਰਮਿਕ ਅਤੇ ਸਭਿਆਚਾਰ ਨਾਲ ਹੈ ਇਸ ਨੂੰ ਮੁੱਖ ਰੱਖਦੇ ਹੋਏ ਸਥਾਨਕ ਹੈਰੀਟੇਜ ਪਬਲਿਕ ਸਕੂਲ ਵਿੱਚ ਸ੍ਰੀਮਤੀ ਮੀਨੂ ਸੂਦ ਦੀ ਅਗਵਾਈ ਵਿਚ ਵਿਸਾਖੀ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕਰਵਾਏ ਗਏ ਸੱਭਿਆਚਾਰਕ ਪ੍ਰੋਗਰਾਮ 'ਚ ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀ ਵਿਸਾਖੀ ਦੇ ਤਿਉਹਾਰ ਦੇ ਰੰਗ 'ਚ ਰੰਗੇ ਹੋਏ ਘਰੋਂ ਹੀ ਰੰਗ ਬਿਰੰਗੀਆਂ ਪੁਸ਼ਾਕਾਂ ਪਾ ਕੇ ਆਏ। ਪੰਜਾਬੀ ਮਾਹੌਲ ਨੂੰ ਸਿਰਜਦਿਆਂ ਛੋਟੀ ਉਮਰੇ ਕਲਾਕਾਰੀ ਦੀਆਂ ਵੱਡੀਆਂ ਪੁਲਾਂਘਾਂ ਪਾਉਂਦਿਆਂ ੳਨ੍ਹਾਂ ਨੇ ਵਾਹ-ਵਾਹ ਲੁੱਟੀ।
ਇਸ ਪੋ੍ਗਰਾਮ ਦੌਰਾਨ ਵਿਦਿਆਰਥੀਆਂ ਨੇ ਵਿਸਾਖੀ ਨਾਲ ਸਬੰਧਤ ਗੀਤ, ਬੋਲੀਆਂ, ਟੱਪੇ, ਗਿੱਧਾ ਤੇ ਭੰਗੜਾ ਪਾ ਕੇ ਦਰਸ਼ਕਾਂ ਨੂੰ ਕੀਲੀ ਰੱਖਿਆ। ਸਮਾਗਮ 'ਚ ਪੁਰਾਤਨ ਵਿਸਾਖੀ ਦੇ ਮਾਹੌਲ ਨੂੰ ਸਿਰਜਦਿਆਂ ਕਿਸਾਨ, ਮੁਟਿਆਰ ਤੇ ਖੇਤਾਂ 'ਚ ਵਾਢੀ ਦੇ ਦਿ੍ਸ਼ ਨੂੰ ਵੀ ਪੇਸ਼ ਕੀਤਾ ਗਿਆ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਮਤੀ ਮੀਨੂ ਸੂਦ ਨੇ ਸਾਰਿਆਂ ਨੂੰ ਵਿਸਾਖੀ ਦੀਆਂ ਮੁਬਾਰਕਾਂ ਦਿੱਤੀਆਂ ਤੇ ਵਿਸਾਖੀ ਦੇ ਮਹੱਤਵ ਨੂੰ ਮੁੱਖ ਰੱਖਦੇ ਹੋਏ ਜਾਣਕਾਰੀ ਦਿੱਤੀ ਅਤੇ ਨਾਲ ਹੀ ਕਿਹਾ ਕਿ ਸਾਨੂੰ ਬੱਚਿਆਂ ਨੂੰ ਹਰ ਦਿਨ-ਵਾਰ ਦੀ ਮਹੱਤਤਾ ਦੱਸਣੀ ਜ਼ਰੂਰੀ ਹੈ ਤਾਂ ਹੀ ਇਹ ਆਪਣੇ ਵਿਰਸੇ ਨਾਲ ਜੁੜੇ ਰਹਿਣਗੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਸਰਵ ਪੱਖੀ ਵਿਕਾਸ ਤੇ ਵਿਦਿਆਰਥੀਆਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਨ ਤੇ ਆਪਣੇ ਅਮੀਰ ਵਿਰਸੇ ਨਾਲ ਜੋੜਣ ਲਈ ਇਸ ਤਰ੍ਹਾਂ ਦੇ ਪ੍ਰੋਗਰਾਮ ਸਹਾਈ ਸਿੱਧ ਹੁੰਦੇ ਹਨ। ਇਸ ਮੌਕੇ ਸਕੂਲ ਪ੍ਰਬੰਧਕ ਅਨਿਲ ਮਿੱਤਲ, ਆਸ਼ਿਮਾ ਮਿੱਤਲ ਆਪਣੇ ਪਰਿਵਾਰ ਸਮੇਤ ,ਵਿਦਿਆਰਥੀ ਅਤੇ ਸਮੂਹ ਸਟਾਫ ਮੌਜੂਦ ਸੀ।


   
  
  ਮਨੋਰੰਜਨ


  LATEST UPDATES











  Advertisements