View Details << Back

ਐਸ.ਐਸ.ਪੀ ਸੰਗਰੂਰ ਵੱਲੋ ਕਿਸਾਨਾਂ ਦੀਆ ਲੜਕੀਆ ਲਈ ਕੀਤਾ ਵੱਡਾ ਐਲਾਨ

ਸੰਗਰੂਰ

ਸੰਗਰੂਰ ਜ਼ਿਲ੍ਹੇ ਦੇ ਐਸ ਐੱਸ ਪੀ ਮਨਦੀਪ ਸਿੰਘ ਸਿੱਧੂ ਨੇ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੀਆਂ ਧੀਆਂ ਦੀ ਪੜ੍ਹਾਈ ਵਾਸਤੇ ਹਰ ਮਹੀਨੇ ਆਪਣੀ ਤਨਖਾਹਾਂ ਵਿਚੋਂ ਯੋਗਦਾਨ ਦੇਣ ਦਾ ਫੈਸਲਾ ਕੀਤਾ ਹੈ। ਮਨਦੀਪ ਸਿੰਘ ਸਿੱਧੂ ਤੀਜੀ ਵਾਰ ਇਸ ਜ਼ਿਲ੍ਹੇ ਵਿਚ ਤਾਇਨਾਤ ਹੋਏ ਹਨ।

ਉਹਨਾਂ ਫੈਸਲਾ ਕੀਤਾ ਹੈ ਕਿ ਉਹ ਪਹਿਲੀ ਤਨਖ਼ਾਹ ਵਿਚੋਂ 51000 ਰੁਪਏ ਅਤੇ ਇਸ ਮਗਰੋਂ ਦੀਆਂ ਤਨਖ਼ਾਹਾਂ ਵਿਚੋਂ 21000 ਰੁਪਏ ਹਰ ਮਹੀਨੇ ਉਹਨਾਂ ਕਿਸਾਨਾਂ ਦੀਆਂ ਧੀਆਂ ਦੀ ਪੜ੍ਹਾਈ ’ਤੇ ਖ਼ਰਚਣਗੇ, ਜਿਹਨੂੰ ਨੇ ਆਰਥਿਕ ਮਜ਼ਬੂਰੀਆਂ ਕਾਰਨ ਖੁਦਕੁਸ਼ੀਆਂ ਕੀਤੀਆਂ।

ਉਹਨਾਂ ਨੇ ਪੜਤਾ ਪੰਜਾਬ ਮੁਹਿੰਮ ਤਹਿਤ ਇਹ ਪਹਿਲਕਦਮ ਕੀਤੀ ਹੈ। ਉਹਨਾਂ ਦੀ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਟਰਾਈਡੈਂਟ ਕੰਪਨੀ ਦੇ ਮਾਲਕ ਰਾਜਿੰਦਰ ਗੁਪਤਾ ਨੇ 21 ਲੱਖ ਰੁਪਏ ਦਾ ਯੋਗਦਾਨ ਇਸ ਵਾਸਤੇ ਦੇਣ ਦਾ ਐਲਾਨ ਕੀਤਾ ਹੈ।


ਉਹਨਾਂ ਕਿਹਾ ਕਿ ਉਹਨਾਂ ਦੀ ਤੀਜੀ ਵਾਰ ਇਥੇ ਤਾਇਨਾਤੀ ਹੋਈ ਹੈ ਤਾਂ ਉਹ ਸਮਝਦੇ ਹਨ ਕਿ ਉਹਨਾਂ ਨੂੰ ਇੱਥੇ ਦੇ ਲੋਕਾਂ ਵਾਸਤੇ ਕੁਝ ਕਰਨਾ ਚਾਹੀਦਾ ਹੈ। ਮੈਂ ਕਿਸਾਨ ਦਾ ਪੁੱਤਰ ਹਾਂ ਤੇ ਮੈਂ ਸਮਝਦਾ ਹਾਂ ਕਿ ਜਿਹੜੇ ਕਿਸਾਨਾਂ ਨੇ ਆਰਥਿਕ ਤੰਗੀਆਂ ਕਾਰਨ ਖੁਦਕੁਸ਼ੀਆਂ ਕੀਤੀਆਂ, ਉਹਨਾਂ ਦੀਆਂ ਧੀਆਂ ਦੀ ਪੜ੍ਹਾਈ ਯਕੀਨੀ ਬਣਾਉਦੀ ਚਾਹੀਦੀ ਹੈ।

ਸਿੱਧੂ ਨੇ ਦੱਸਿਆ ਕਿ 21 ਲੱਖ ਤੋਂ ਇਲਾਵਾ ਇਕ ਹੋਰ ਸੱਜਣ ਨੇ 26 ਲੱਖ ਰੁਪਏ ਦਾ ਯੋਗਦਾਨ ਪਾਇਆ ਹੈ ਜੋ ਧੂਰੀ ਦੇ ਸਰਕਾਰੀ ਸਕੂਲਾਂ ਦੇ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਵਾਸਤੇ ਖ਼ਰਚ ਕੀਤਾ ਜਾ ਰਿਹਾ ਹੈ।


   
  
  ਮਨੋਰੰਜਨ


  LATEST UPDATES











  Advertisements