View Details << Back

ਅੱਗ ਲੱਗਣ ਨਾਲ ਸੈਂਕੜੇ ਏਕੜ ਕਣਕ ਦਾ ਨਾੜ ਸੜਿਆ
ਹਲਕਾ ਵਿਧਾਇਕ ਬੀਬਾ ਭਰਾਜ ਨੇ ਮੋਕੇ ਤੇ ਪੁੱਜ ਕੇ ਬਚਾਅ ਕਾਰਜਾਂ ਦਾ ਲਿਆ ਜਾਇਜਾ

ਭਵਾਨੀਗੜ, 20 ਅਪ੍ਰੈਲ (ਗੁਰਵਿੰਦਰ ਸਿੰਘ)ਭਵਾਨੀਗੜ੍ਹ ਅਤੇ ਬਲਾਕ ਦੇ ਪਿੰਡ ਕਾਕੜਾ ਫੱਗੂਵਾਲਾ ਰਾਏ ਸਿੰਘ ਵਾਲਾ ਵਿਖੇ ਲੱਗੀ ਅੱਗ ਨੇ ਖੇਤਾਂ ਵਿੱਚ ਕਨਕ ਦਾ ਨਾੜ ਸਾੜ ਕੇ ਸਵਾਹ ਕਰ ਦਿੱਤਾ। ਕਈ ਕਿਲੋਮੀਟਰਾਂ ਤੱਕ ਕਣਕ ਦਾ ਨਾੜ ਆਪਣੀ ਲਪੇਟ ਵਿੱਚ ਲੈ ਲਿਆ। ਇਸੇ ਤਰਾਂ ਪਿੰਡ ਕਾਕੜਾ ਵਿਖੇ ਵੀ ਅੱਗ ਨੇ ਕਣਕ ਦੇ ਨਾੜ ਦਾ ਭਾਰੀ ਨੁਕਸਾਨ ਕਰ ਦਿੱਤਾ ਲੋਕਾਂ ਵੱਲੋਂ ਟਰੈਕਟਰਾਂ ਤੇ ਹੋਰ ਸਾਧਨਾ ਰਾਹੀ ਬੁਝਾਉਣ ਦਾ ਯਤਨ ਕਰਨ ਦੇ ਬਾਵਜੂਦ ਅੱਗ ਤੇ ਕਾਬੂ ਪਾਇਆ ਨਹੀ ਗਿਆ।ਇਸੇ ਤਰਾਂ ਕਾਕੜਾ ਵਿਖੇ ਵੀ ਕਣਕ ਦੇ ਨਾੜ ਦਾ ਭਾਰੀ ਨੁਕਸਾਨ ਹੋ ਗਿਆ।
ਵਿਧਾਇਕ ਨਰਿੰਦਰ ਕੌਰ ਭਰਾਜ ਨੇ ਖੁਦ ਅੱਗ ਲੱਗਣ ਵਾਲੀ ਥਾਂ ਪਹੁੰਚ ਕੇ ਫਾਇਰ ਬ੍ਰਿਗੇਡ ਮੁਲਾਜਮਾਂ ਤੇ ਕਿਸਾਨਾਂ ਨੂੰ ਅੱਗ ਬੁਝਾਉਣ ਲਈ ਹੱਲਾਸ਼ੇਰੀ ਦਿੱਤੀ। ਉਨਾਂ ਪ੍ਰੈਸ ਨੂੰ ਦੱਸਿਆ ਕਿ ਭਾਵੇਂ ਕਣਕ ਦੀ ਨਾੜ ਦੇ ਨੁਕਸਾਨ ਦੇ ਮੁਆਵਜੇ ਸਬੰਧੀ ਪਹਿਲਾਂ ਕੋਈ ਸਰਕਾਰੀ ਰੂਲ ਨਹੀ ਬਣਿਆ ਹੋਇਆ, ਪਰ ਉਹ ਆਪਣੇ ਵੱਲੋਂ ਕਿਸਾਨਾਂ ਦੇ ਹੋਏ ਨੁਕਸਾਨ ਦੇ ਮੁਆਵਜਾ ਸਬੰਧੀ ਪਰਪੋਜਲ ਬਣਾ ਕੇ ਭੇਜਣਗੇ।


   
  
  ਮਨੋਰੰਜਨ


  LATEST UPDATES











  Advertisements