View Details << Back

ਧੂਰੀ ਨਗਰ ਕੌਂਸਲ ਪ੍ਰਧਾਨ ਅਤੇ ਸਾਬਕਾ ਨਗਰ ਕੋਸਲ ਪ੍ਰਧਾਨ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਸ਼ਾਮਲ
ਮੁੱਖ ਮੰਤਰੀ ਜੀ ਦਿ ਨੀਤੀਆਂ ਦੇ ਕੇ ਪਾਰਟੀ ਚ ਸ਼ਾਮਿਲ ਹੋਏ: ਪੁਸ਼ਪਾ ਰਾਣੀ

ਮਾਲਵਾ ਬਿਊਰੋ, (ਧੂਰੀ) ਧੂਰੀ ਨਗਰ ਕੌਂਸਲ ਪ੍ਰਧਾਨ ਸ਼੍ਰੀਮਤੀ ਪੁਸ਼ਪਾ ਰਾਣੀ ਤਾਇਲ ਅਤੇ ਉਨ੍ਹਾਂ ਦੇ ਪਤੀ ਸੰਦੀਪ ਕੁਮਾਰ ਤਾਇਲ ਸਾਬਕਾ ਨਗਰ ਕੌਂਸਲ ਪ੍ਰਧਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਭੈਣ ਮੈਡਮ ਮਨਪ੍ਰੀਤ ਕੌਰ ਦੀ ਅਗਵਾਈ ਚ ਸੀ.ਐਮ ਹਾਊਸ ਵਿਖੇ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਏ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਮੈਡਮ ਪੁਸ਼ਪਾ ਰਾਣੀ ਨੇ ਕਿਹਾ ਕਿ ਸਰਦਾਰ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਪੰਜਾਬ ਦੇ ਹਿੱਤਾਂ ਨੂੰ ਦੇਖਦੇ ਹੋਏ ਿਲਤੇ ਜਾ ਰਹੇ ਫ਼ੈਸਲੇ ਅਤੇ ਉਨ੍ਹਾਂ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਅੱਜ ਕਾਂਗਰਸ ਪਾਰਟੀ ਛੱਡ ਕੇ ਸ਼ਾਮਲ ਹੋਏ ਹਨ ਇਸ ਮੌਕੇ ਸਾਬਕਾ ਨਗਰ ਕੌਂਸਲ ਪ੍ਰਧਾਨ ਸੰਦੀਪ ਕੁਮਾਰ ਤਾਇਲ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਡੀਪਾਰਟੀ ਬਣ ਕੇ ਆਈ ਹੈ ਅਤੇ ਲੋਕ ਹਿੱਤਾਂ ਵਿੱਚ ਲਗਾਤਾਰ ਫ਼ੈਸਲੇ ਲੈ ਰਹੀ ਹੈ ਅੱਜ ਆਮ ਆਦਮੀ ਪਾਰਟੀ ਚ ਸ਼ਾਮਿਲ ਹੋ ਕੇ ਉਹ ਮਾਣ ਮਹਿਸੂਸ ਕਰ ਰਹੇ ਹਨ ਇਸ ਮੌਕੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਭੈਣ ਮੈਡਮ ਮਨਪ੍ਰੀਤ ਕੌਰ ਨੇ ਕਿਹਾ ਕਿ ਸ੍ਰੀਮਤੀ ਪੁਸ਼ਪਾ ਰਾਣੀ ਅਤੇ ਉਨ੍ਹਾਂ ਦੇ ਪਤੀ ਸੰਦੀਪ ਕੁਮਾਰ ਤਾਇਲ ਬਹੁਤ ਹੀ ਮਿਹਨਤੀ ਅਤੇ ਇਮਾਨਦਾਰ ਹਨ ਉਨ੍ਹਾਂ ਦੀ ਅਗਵਾਈ ਦੇ ਵਿਚ ਧੂਰੀ ਸ਼ਹਿਰ ਦਾ ਵਿਕਾਸ ਵਧੀਆ ਤਰੀਕੇ ਨਾਲ ਹੋਵੇਗਾ ਅੱਜ ਉਹ ਆਮ ਆਦਮੀ ਪਾਰਟੀ ਦਾ ਹਿੱਸਾ ਬਣੇ ਹਨ ਉਨ੍ਹਾਂ ਨੂੰ ਪਾਰਟੀ ਚ ਪੂਰਾ ਮਾਣ ਅਤੇ ਸਨਮਾਨ ਮਿਲੇਗਾ।

   
  
  ਮਨੋਰੰਜਨ


  LATEST UPDATES











  Advertisements