View Details << Back

ਡਿਊਟੀ ਦੌਰਾਨ ਨੀਂਦ ‘ਚ ਘਰਾੜੇ ਮਾਰ ਰਿਹਾ BDPO ਸਸਪੈਂਡ

ਚੰਡੀਗੜ੍ਹ

ਡਿਊਟੀ ਦੌਰਾਨ ਅਣਗਹਿਲੀ ਵਰਤਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਖਿਲਾਫ਼ ਭਗਵੰਤ ਮਾਨ ਸਰਕਾਰ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ।

ਜਾਣਕਾਰੀ ਦੇ ਮੁਤਾਬਿਕ, ਡਿਊਟੀ ਦੌਰਾਨ ਬੈੱਡ ‘ਤੇ ਅਰਾਮ ਕਰ ਰਹੇ ਬਾਘਾਪੁਰਾਣਾ ਦੇ ਬੀਡੀਪੀਓ ਨੂੰ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਹੈ।

ਖ਼ਬਰਾਂ ਦੀ ਮੰਨੀਏ ਤਾਂ, ਇੱਕ ਵੀਡੀਓ 2 ਦਿਨ ਪਹਿਲਾਂ ਸਾਹਮਣੇ ਆਈ ਸੀ ਕਿ, ਜਿਸ ‘ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਲੋਕ ਉਨ੍ਹਾਂ (BDPO) ਕੋਲੋਂ ਕੰਮ ਕਰਵਾਉਣ ਲਈ ਆਉਂਦੇ ਹਨ ਤੇ ਉਹ ਪਿੱਛੇ ਕਮਰੇ ਵਿਚ ਬੀਡੀਪੀਓ ਆਰਾਮ ਫਰਮਾ ਰਹੇ ਹੁੰਦੇ ਹਨ।
ਇੱਕ ਵਿਅਕਤੀ ਨੇ ਇਸੇ ਦੌਰਾਨ BDPO ਦੀ ਵੀਡੀਓ ਬਣਾਈ ਤੇ ਵਾਇਰਲ ਕਰ ਦਿੱਤੀ, ਜਿਸ ‘ਤੇ ਕਾਰਵਾਈ ਕਰਦਿਆਂ ਪੰਚਾਇਤ ਮੰਤਰੀ ਵੱਲੋਂ ਬੀਡੀਪੀਓ ਨੂੰ ਸਸਪੈਂਡ ਕਰ ਦਿੱਤਾ ਗਿਆ।


   
  
  ਮਨੋਰੰਜਨ


  LATEST UPDATES











  Advertisements