View Details << Back

ਇੰਡੀਅਨ ਅਕਲੈਰੀਕਲ ਵਰਕਰ ਯੂਨੀਅਨ ਵਲੋ ਮਈ ਦਿਵਸ ਮਨਾਇਆ
ਭੋਲਾ ਖਾਨ ਨੇ ਕੀਤੀ ਝੰਡਾ ਲਹਿਰਾਓੁਣ ਦੀ ਰਸਮ



ਭਵਾਨੀਗੜ (ਗੁਰਵਿੰਦਰ ਸਿੰਘ ) ਸ਼ਿਕਾਗੋ ਦੇ ਸ਼ਹੀਦਾ ਨੂੰ ਪ੍ਰਨਾਮ ਕਰਨ ਲਈ ਜਿਥੇ ਪੂਰੇ ਵਿਸ਼ਵ ਅੰਦਰ 1 ਮਈ ਨੂੰ ਮਜਦੂਰ ਦਿਹਾੜਾ ਮਨਾਇਆ ਜਾਦਾ ਹੈ ਓੁਥੇ ਹੀ ਸਬ ਡਵੀਜ਼ਨ ਭਵਾਨੀਗੜ ਦੇ ਹਿੰਦੂਸਤਾਨ ਓੁਸਾਰੀ ਭਵਨ.ਪੈਪਸੀਕੋ ਚੰਨੋ ਤੋ ਇਲਾਵਾ ਇੰਡੀਅਨ ਅਕਰੈਲੀਕਲ ਵਰਕਸ ਘਾਬਦਾ ਵਿਖੇ ਵੀ ਯੂਨੀਅਨ ਆਗੂਆਂ ਵਲੋ ਝੰਡੇ ਦੀ ਰਸਮ ਅਦਾ ਕੀਤੀ ਗਈ ਅਤੇ ਲੱਡੂ ਵੰਡੇ ਗਏ। ਇਸ ਮੋਕੇ ਯੂਨੀਅਨ ਦੇ ਪ੍ਰਧਾਨ ਭੋਲਾ ਖਾਨ ਨੇ ਕਿਹਾ ਕਿ ਮਜਦੂਰ ਦਿਵਸ ਤੇ ਜਿਥੇ ਸ਼ਿਕਾਗੋ ਦੇ ਸ਼ਹੀਦਾ ਨੂੰ ਯਾਦ ਕੀਤਾ ਜਾਦਾ ਹੈ ਓੁਥੇ ਹੀ ਧਨਾਡ ਤਬਕੇ ਵਲੋ ਮਜਦੂਰ ਤਬਕੇ ਦੇ ਕੀਤੇ ਜਾਦੇ ਸ਼ੋਸਣ ਖਿਲਾਫ ਓੁਠਕੇ ਲੜਨ ਲਈ ਵੀ ਪ੍ਰੇਰਨਾ ਦਿੰਦਾ ਹੈ ਓੁਹਨਾ ਆਖਿਆ ਕਿ ਸਾਨੂੰ ਸਾਡੇ ਹੱਕ ਲੈਣ ਲਈ ਇੱਕਜੁੱਟਤਾ ਦਾ ਪ੍ਰਗਟਾਵਾ ਕਰਨਾ ਹੀ ਪਵੇਗਾ। ਇਸ ਮੋਕੇ ਪ੍ਰਧਾਨ ਭੋਲਾ ਖਾਨ, ਜਰਨਲ ਸੈਕਟਰੀ ਅਮਨਦੀਪ ਰਾਏ, ਕੈਸ਼ੀਅਰ ਗੁਰਮੀਤ ਸਿੰਘ, ਜੁਆਇੰਟ ਸੈਕਟਰੀ ਸੁਭਾਸ਼ ਚੰਦਰ, ਸਕੱਤਰ ਕੁਲਦੀਪ ਸਿੰਘ, ਸਲਾਹਕਾਰ ਰਾਮ ਅਮਰੀਕਾ ,ਰਾਮ ਸਿੰਘ ਮੈਂਬਰ ਆਦਿ ਹਾਜ਼ਰ ਸਨ.


   
  
  ਮਨੋਰੰਜਨ


  LATEST UPDATES











  Advertisements