View Details << Back

ਪਰਮਜੀਤ ਕੌਰ ਤੂਰ ਅਖਿਲ ਭਾਰਤੀ ਕਾਂਗਰਸ ਦਲ ਦੇ ਪ੍ਰਧਾਨ ਬਣੇ

ਭਵਾਨੀਗੜ੍ਹ, 1 ਮਈ (ਗੁਰਵਿੰਦਰ ਸਿੰਘ )-ਅਖਿਲ ਭਾਰਤੀ ਕਾਂਗਰਸ ਦਲ ਅੰਬੇਦਕਰ ਦੇ ਸੰਗਰੂਰ ਮਹਿਲਾ ਸੈੱਲ ਦੀ ਪ੍ਰਮਜੀਤ ਕੌਰ ਤੂਰ ਨੂੰ ਜਿਲ੍ਹਾ ਪ੍ਰਧਾਨ ਬਣਾਇਆ ਗਿਆ ਅਤੇ ਉਨ੍ਹਾਂ ਦਾ ਪ੍ਰਮਾਣ ਪੱਤਰ ਵੀ ਦਿੱਤਾ ਗਿਆ।ਇਸ ਦੀ ਜਾਣਕਾਰੀ ਰਾਜ ਕੁਮਾਰ ਪਾਹਿਲਵਾਨ ਪ੍ਰਧਾਨ ਅਖਿਲ ਭਾਰਤੀ ਕਾਂਗਰਸ ਦਲ ਨੇ ਦਿੱਤੀ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਲੰਬੇ ਸਮੇਂ ਤੋਂ ਵਫਾਦਾਰ ਸਿਪਾਹੀ ਦੀ ਤਰ੍ਹਾਂ ਕੰਮ ਕਰਨ ਤੇ ਪਾਰਟੀ ਨੇ ਸ੍ਰੀਮਤੀ ਤੂਰ ਨੂੰ ਮਹਿਲਾ ਸੈਲ ਦਾ ਜਿਲ੍ਹਾ ਪ੍ਰਧਾਨ ਬਣਾਇਆ ਹੈ ਜੋ ਕਿ ਬਹੁਤ ਵੱਡੇ ਮਾਨ ਵਾਲੀ ਗੱਲ ਹੈ। ਇਸ ਮੌਕੇ ਤੇ ਬਲਾਕ ਸੰਮਤੀ ਦੇ ਚੇਅਰਮੈਨ ਵਰਿੰਦਰ ਪੰਨਵਾ ਨੇ ਲੱਡੂਆਂ ਨਾਲ ਮੰਹੂ ਮਿੱਠਾ ਕਰਵਾਇਆ ਅਤੇ ਤੂਰ ਨੂੰ ਵੀ ਮੁਬਾਰਕਾਂ ਦਿੱਤੀਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇੱਕ ਮਹੀਨੇ ਵਿਚ ਹੀ ਠੱਗੇ ਠੱਗੇ ਮਹਿਸੂਸ ਕਰ ਰਹੇ ਹਨ ਕਿਉਂਕਿ ਆਪ ਸਰਕਾਰ ਵੱਲੋਂ ਬਿਜਲੀ ਦੇ 600 ਯੂਨਿਟ ਦਾ ਮੁੱਦਾ ਹੋਵੇ ਜਾਂ ਫਿਰ ਕਾਨੂੰਨ ਪ੍ਰਬੰਧ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹਰ ਫਰੰਟ ਤੇ ਫੇਲ੍ਹ ਹੋਈ ਹੈ। ਇਸ ਮੌਕੇ ਤੇਸੁਖਵਿੰਦਰ ਸਿੰਘ ਪਾਲ ਤੂਰ,ਬਿੱਟੂ ਖਾਨ,ਅਮਰ ਸਿੰਘ ਸਰਪੰਚ ਫਤਿਹਗੜ੍ਹ ਭਾਦਸੋਂ, ਯੋਗੇਸ਼ ਅਤੇ ਪਾਰਟੀ ਦੇ ਕਾਫੀ ਵਰਕਰ ਹਾਜਰ ਸਨ।

   
  
  ਮਨੋਰੰਜਨ


  LATEST UPDATES











  Advertisements