View Details << Back

ਸੰਸਕਾਰ ਵੈਲੀ ਸਕੂਲ ਚ ਮਜ਼ਦੂਰ ਦਿਵਸ ਮਨਾਇਆ
ਹਰ ਇਕ ਵਰਗ ਦਾ ਬਣਦਾ ਮਾਨ ਸਨਮਾਨ ਜ਼ਰੂਰੀ ਹੈ :- ਸਕੂਲ ਪ੍ਰਿੰਸੀਪਲ

ਭਵਾਨੀਗੜ੍ਹ (ਗੁਰਵਿੰਦਰ ਸਿੰਘ) ਅੱਜ ਭਵਾਨੀਗੜ੍ਹ ਸੁਨਾਮ ਰੋਡ ਤੇ ਸਸਕਾਰ ਵੈਲੀ ਸਮਾਰਟ ਸਕੂਲ ਵਿਖੇ ਮਜ਼ਦੂਰ ਦਿਵਸ ਮਨਾਇਆ ਗਿਆ ਇਸ ਮੌਕੇ ਸੱਤਵੀਂ ਜਮਾਤ ਦੇ ਵਿਦਿਆਰਥੀ ਸਟਾਫ ਲਈ ਵਿਸ਼ੇਸ਼ ਅਸੈਂਬਲੀ ਕਰਵਾਈ ਅਤੇ ਸਹਾਇਕ ਸਟਾਫ ਦੀ ਟੀਮ ਨੇ ਵਿਦਿਆਰਥੀਆਂ ਦੁਆਰਾ ਪੇਸ਼ ਕੀਤੇ ਕਵਿਤਾ ਗੀਤ ਅਤੇ ਭਾਸ਼ਣ ਦਾ ਆਨੰਦ ਮਾਣਿਆ। ਸਕੂਲ ਪ੍ਰਬੰਧਕ ਐਡਵੋਕੇਟ ਧਰਮਬੀਰ ਗਰਗ ਨੇ ਦੱਸਿਆ ਕਿ ਸਹਾਇਕ ਸਟਾਫ ਵਿਚੋਂ ਨੌੰ ਸਫ਼ਾਈ ਸੇਵਕਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ ਅਤੇ ਸਕੂਲ ਮੈਨੇਜਮੈਂਟ ਵੱਲੋਂ ਸਕੂਲ ਦੇ ਸਹਾਇਕ ਸਟਾਫ ਦੇ ਸਾਰੇ ਮੈਂਬਰਾਂ ਨੂੰ ਵੀ ਗਿਫਟ ਦੇ ਕੇ ਸਨਮਾਨਤ ਕੀਤਾ ਗਿਆ । ਇਸ ਮੌਕੇ ਸਕੂਲ ਪ੍ਰਬੰਧਕ ਐਡਵੋਕੇਟ ਧਰਮਬੀਰ ਗਰਗ ਅਤੇ ਐਡਵੋਕੇਟ ਈਸ਼ਵਰ ਬਾਂਸਲ ਨੇ ਕਰਮਚਾਰੀਆਂ ਦਾ ਸਕੂਲ ਦੀ ਭਲਾਈ ਲਈ ਉਨ੍ਹਾਂ ਦੇ ਅਟੱਲ ਯੋਗਦਾਨ ਲਈ ਧੰਨਵਾਦ ਕੀਤਾ। ਇਸ ਮੌਕੇ ਸਕੂਲ ਪ੍ਰਬੰਧਕ ਗਰਗ ਅਤੇ ਬੰਸਲ ਨੇ ਦੱਸਿਆ ਕਿ ਮੈਨੇਜਮੈਂਟ ਵੱਲੋਂ ਹਰੇਕ ਕਲਾਸ ਚ ਇਕ ਅਧਿਆਪਕ ਦੇ ਨਾਲ ਇੱਕ ਸਹਾਇਕ ਅਧਿਆਪਕ ਤੋਂ ਇਲਾਵਾ ਇੱਕ ਸਫਾਈ ਕਰਮਚਾਰੀ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਹੋਇਆ ਹੈ ਜਿਸ ਨਾਲ ਵਿਦਿਆਰਥੀਆਂ ਨੂੰ ਕਲਾਸ ਵਿਚ ਕੋਈ ਵੀ ਮੁਸ਼ਕਿਲ ਨਾ ਆ ਸਕੇ ।

   
  
  ਮਨੋਰੰਜਨ


  LATEST UPDATES











  Advertisements