View Details << Back

ਜਲਦ ਸ਼ੁਰੂ ਹੋਣ ਜਾ ਰਿਹਾ ਪੀ ਜੀ ਆਈ ਸੈਟੇਲਾਈਟ ਕੇਂਦਰ - ਦਿਓਲ 11 ਮਈ ਨੂੰ ਡਾਕਟਰਾਂ ਦੀ ਹੋਵੇਗੀ ਸਿੱਧੀ ਇੰਟਰਵਿਊ

ਸੰਗਰੂਰ ( ਗੁਰਵਿੰਦਰ ਸਿੰਘ) ਭਾਜਪਾ ਜਿਲ੍ਹਾ ਸੰਗਰੂਰ ਦੇ ਇੱਕ ਵਫਦ ਨੇ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਓਲ ਦੀ ਅਗਵਾਈ ਵਿੱਚ ਪਟਿਆਲਾ ਸੰਗਰੂਰ ਹਾਈਵੇ ਦੀ ਸਥਿਤ ਪੀ ਜੀ ਆਈ ਸੈਟਲਾਇਟ ਕੇਂਦਰ ਦਾ ਦੌਰਾ ਕੀਤਾ ਅਤੇ ਬਹੁਤ ਜਲਦ ਇਸ ਦੇ ਮਹੂਰਤ ਹੋ ਜਾਣ ਦੀ ਜਾਣਕਾਰੀ ਦਿੱਤੀ ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਣਦੀਪ ਦਿਓਲ ਅਤੇ ਭਾਜਪਾ ਸੂਬਾ ਵਰਕਿੰਗ ਕਮੇਟੀ ਦੇ ਮੈਂਬਰ ਸੁਨੀਲ ਗੌਇਲ ਨੇ ਪੱਤਰਕਾਰਾਂ ਨੁੰ ਗਲ ਬਾਤ ਕਰਦਿਆਂ ਕਿਹਾ ਕਿ ਪਿਛਲੇ ਦਿਨੀ ਸੀਨੀਅਰ ਭਾਜਪਾ ਆਗੂ ਅਰਵਿੰਦ ਖੰਨਾ ਦੀ ਅਗਵਾਈ ਵਿੱਚ ਭਾਜਪਾ ਦੇ ਇੱਕ ਵਫ਼ਦ ਨੇ ਕੇਂਦਰੀ ਸਿਹਤ ਮੰਤਰੀ ਸ਼੍ਰੀ ਮਨਸੁੱਖ ਮਾਂਡਵੀਆ ਨੂੰ ਮਿਲ ਕੇ ਸੰਗਰੂਰ ਵਿੱਖੇ ਕੇਂਦਰ ਸਰਕਾਰ ਵਲੋਂ ਬਣਾਏ ਪੀ ਜੀ ਆਈ ਸੈਟ ਲਾਇਟ ਕੇਂਦਰ ਨੂੰ ਜਲਦ ਸ਼ੁਰੂ ਕਰਨ ਦੀ ਮੰਗ ਰੱਖੀ ਸੀ ਤੇ ਹੁਣ ਡਾਕਟਰਾਂ ਦੀ ਭਰਤੀ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ ਅਤੇ 11 ਮਈ ਨੂੰ ਇਸ ਸਬੰਧੀ ਇੱਕ ਸਿੱਧੀ ਇੰਟਰਵਿਊ ਰੱਖੀ ਗਈ ਹੈ,ਉਹਨਾਂ ਕਿਹਾ ਕਿ ਆਉਣ ਵਾਲੇ ਕੁਝ ਹੀ ਸਮੇਂ ਅੰਦਰ ਕੇਦਰੀਂ ਮੰਤਰੀ ਪੀ ਜੀ ਆਈ ਸ਼ੁਭ ਆਰੰਭ ਕਰਨਗੇ ਜਿਸ ਨਾਲ ਦੂਰ ਦੁਰਾਡੇ ਜਾਏ ਬਗੈਰ, ਇਲਾਕੇ ਦੇ ਲੋਕਾਂ ਨੂੰ ਆਪਣੇ ਨਜ਼ਦੀਕ ਹੀ ਅਤੀ ਆਧੁਨਿਕ ਸਿਹਤ ਸਹੂਲਤਾਂ ਮਿਲਣਗੀਆਂ ਅਤੇ ਕਈ ਕੀਮਤੀ ਜਾਨਾ ਬਚਾਈਆਂ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਜਗਦੀਪ ਸਿੰਘ ਤੂਰ, ਜ਼ਿਲ੍ਹਾ ਸਕੱਤਰ ਧਰਮਿੰਦਰ ਸਿੰਘ, ਬਲਵੀਰ ਸਿੰਘ ਘੁਮਾਣ,ਬਲਜਿੰਦਰ ਸਿੰਘ ਮੱਲੀ, ਮੰਡਲ ਪ੍ਰਧਾਨ ਇੰਦਰਜੀਤ ਸਿੰਘ, ਰਿਸ਼ੂ ਗਰਗ, ਹੈਪੀ ਸਿੰਘ, ਰਾਜਵੀਰ ਸਿੰਘ ਵੀ ਮੌਜੂਦ ਸਨ ॥

   
  
  ਮਨੋਰੰਜਨ


  LATEST UPDATES











  Advertisements