View Details << Back

ਸੰਸਕਾਰ ਵੈਲੀ ਸਮਾਰਟ ਸਕੂਲ ਭਵਾਨੀਗੜ੍ਹ 'ਚ ਗਰਮੀ ਦੀਆਂ ਛੁੱਟੀਆਂ ਚ ਕੈਂਪ ਆਯੋਜਿਤ

ਭਵਾਨੀਗੜ੍ਹ (ਗੁਰਵਿੰਦਰ ਸਿੰਘ) ਪੰਜਾਬ ਭਰ ਵਿੱਚ ਜਿੱਥੇ ਗਰਮੀ ਦੀ ਰੁੱਤ ਜ਼ੋਰਾਂ ਤੇ ਹੈ ਉਥੇ ਹੀ ਬੱਚਿਆਂ ਨੂੰ ਸਕੂਲਾਂ ਤੋਂ ਛੁੱਟੀਆਂ ਵੀ ਕੀਤੀਆਂ ਜਾ ਰਹੀਆਂ ਹਨ ਪਰ ਇਸ ਮੌਕੇ ਬੱਚਿਆਂ ਨੂੰ ਛੁੱਟੀਆਂ ਚ ਇਕੱਲਾਪਨ ਨਾ ਮਹਿਸੂਸ ਹੋਣ ਲਈ ਸੰਸਕਾਰ ਵੈਲੀ ਸਮਾਰਟ ਸਕੂਲ ਭਵਾਨੀਗੜ੍ਹ ਵੱਲੋਂ ਬੱਚਿਆਂ ਲਈ ਬਹੁਤ ਵਧੀਆ ਉਪਰਾਲਾ ਕੀਤਾ ਗਿਆ। ਸੰਸਕਾਰ ਵੈਲੀ ਸਮਾਰਟ ਸਕੂਲ ਭਵਾਨੀਗੜ੍ਹ ਵਿਖੇ ਵਿਦਿਆਰਥੀਆਂ ਨੂੰ ਪੜ੍ਹਾਈ ਚੋਂ ਥੋੜ੍ਹਾ ਸਮਾਂ ਬਾਹਰ ਕੱਢ ਕੇ ਆਪਣੀ ਅੰਦਰਗਤ ਕਲਾ ਨੂੰ ਸਾਹਮਣੇ ਲਿਆਉਣ ਲਈ ਇਹ ਕੈਂਪ ਆਯੋਜਿਤ ਕੀਤਾ ਗਿਆ ਅਤੇ ਇਸ ਕੈਂਪ ਵਿਚ ਸਾਰੇ ਵਿਦਿਆਰਥੀਆਂ ਨੇ ਬਡ਼ੇ ਉਤਸ਼ਾਹ ਨਾਲ ਕੈਂਪ ਵਿੱਚ ਭਾਗ ਲਿਆ ਅਤੇ ਵਿਦਿਆਰਥੀਆਂ ਨੇ ਆਪਣੀਆਂ ਰੁਚੀਆਂ ਅਨੁਸਾਰ ਵੱਖ ਵੱਖ ਕਿਰਿਆਵਾਂ ਖੇਡਾਂ ਪੇਂਟਿੰਗ ਗੀਤ ਡਾਂਸ ਹਸਤ ਕਲਾ ਅਤੇ ਨਾਟਕ ਆਦਿ ਮੁਕਾਬਲਿਆਂ ਵਿੱਚ ਹਿੱਸਾ ਲਿਆ। ਸਾਰੇ ਵਿਦਿਆਰਥੀਆਂ ਨੇ ਇਨ੍ਹਾਂ ਗਤੀਵਿਧੀਆਂ ਦੁਆਰਾ ਆਪਣੇ ਗਿਆਨ ਵਿੱਚ ਵਾਧਾ ਅਤੇ ਬੱਚਿਆਂ ਵੱਲੋ ਖੂਬ ਮਨੋਰੰਜਨ ਕੀਤਾ ਗਿਆ।

   
  
  ਮਨੋਰੰਜਨ


  LATEST UPDATES











  Advertisements