View Details << Back

ਰਹਿਬਰ ਇੰਸਟੀਟਿਊਟ ਆਫ ਐਜੂਕੇਸ਼ਨ ਵਿਖੇ ਵਰਲਡ ਇਨਵਾਇਰਮੈਂਟ ਦਿਵਸ ਮਨਾਇਆ ਗਿਆ
ਹੁਣੇ ਧਿਆਨ ਨਾ ਦਿੱਤਾ ਤਾ ਆਓੁਣ ਵਾਲੀਆਂ ਪੀੜੀਆਂ ਸਾਨੂੰ ਕਦੇ ਵੀ ਮੁਆਫ ਨਹੀ ਕਰਨਗੀਆ : ਡਾ ਖਾਨ

ਭਵਾਨੀਗੜ੍ਹ 6 ਜੂਨ (ਗੁਰਵਿੰਦਰ ਸਿੰਘ) ਰਹਿਬਰ ਇੰਸਟੀਟਿਊਟ ਆਫ ਐਜੂਕੇਸ਼ਨ ਵਿਖੇ ਵਰਲਡ ਇਨਵਾਇਰਮੈਂਟ ਦਿਵਸ ਮੌਕੇ ਪੌਦਾ ਰੋਪਨ ਕੀਤਾ ਗਿਆ, ਜਿਸ ਵਿਚ ਕਾਲਜ ਦੇ ਚੇਅਰਮੈਨ ਡਾ. ਐਮ.ਐਸ. ਖਾਨ, ਵਾਇਸ ਚੇਅਰਪਰਸਨ ਡਾ. ਕਾਫਿਲਾ ਖਾਨ, ਪ੍ਰਿੰਸੀਪਲ ਡਾ. ਸੁਮਨ ਮਿੱਤਲ, ਸਟਾਫ ਅਤੇ ਵਿਦਿਆਰਥੀਆਂ ਨੇ ਕਾਲਜ ਕੈਂਪਸ ਵਿਚ ਪੌਦੇ ਲਗਾ ਕੇ ਵਰਲਡ ਇਨਵਾਇਰਮੈਂਟ ਦਿਵਸ ਮਨਾਇਆ। ਇਸ ਮੌਕੇ ਡਾ. ਖਾਨ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਹਰ ਵਿਦਿਆਰਥੀ ਨੂੰ ਇਕ ਇਕ ਰੁੱਖ ਜਰੂਰ ਲਗਾਉਣਾ ਚਾਹੀਦਾ ਹੈ ਅਤੇੇ ਜਦੋ ਤੱਕ ਰੁੱਖ ਵੱਡਾ ਨਹੀਂ ਹੋ ਜਾਂਦਾ ਉਸ ਦੀ ਸਾਂਭ ਸਭਾਂਲ ਵੀ ਜਰੂਰ ਕਰਨੀ ਚਾਹੀਦੀ ਹੈ ਕਿਊਕਿ ਰੁੱਖ ਵਾਤਾਵਰਣ ਨੂੰ ਸ਼਼ੁੱਧ ਕਰਦੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਤੇ ਸਟਾਫ ਵੱਲੋ ਕੀਤਾ ਉਪਰਾਲਾ ਕਾਫੀ ਕਾਬਿਲੇ ਤਾਰੀਫ ਹੈ ਇਸ ਨਾਲ ਸਮਾਜ ਨੂੰ ਕਾਫੀ ਸੇਧ ਮਿਲੇਗੀ। ਉਨ੍ਹਾਂ ਕਿਹਾ ਕਿ ਕਾਲਜ ਵੱਲੋ ਵਾਤਾਵਰਣ ਬਚਾਓ ਸਬੰਧੀ ਉਪਰਾਲੇ ਅੱਗੇ ਵੀ ਕੀਤੇ ਜਾਣਗੇ। ਕਾਲਜ ਪ੍ਰਿੰਸੀਪਲ ਡਾ. ਸੁਮਨ ਮਿੱਤਲ ਨੇ ਕਿਹਾ ਕਿ ਕਿਉਂਕਿ ਜਮੀਨੀ ਪਾਣੀ ਦਾ ਪੱਧਰ ਕਾਫੀ ਡੁੰਘਾ ਚਲਾ ਗਿਆ ਹੈ ਅਤੇ ਹਵਾ ਵਿਚ ਪਰਦੁਸ਼ਣ ਵੀ ਬਹੁਤ ਵੱਧ ਗਿਆ ਹੈ ਇਸ ਲਈ ਰੁੱਖ ਲਗਾ ਕੇ ਵਾਤਾਵਰਨ ਨੂੰ ਸੰਭਾਲਿਆਂ ਜਾ ਸਕਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਪਾਣੀ ਦੀ ਦੁਰਵਰਤੋਂ ਨਾ ਕੀਤੀ ਜਾਵੇ ਤੇ ਪਾਣੀ ਨੂੰ ਵੱਧ ਤੋਂ ਵੱਧ ਬਚਾਇਆ ਜਾਵੇ ਜਿਸ ਦੀ ਅੱਜ ਦੇ ਸਮੇਂ ਵਿਚ ਕਾਫੀ ਜਰੂਰਤ ਹੈ। ਇਸ ਦੌਰਾਨ ਸਮੂਹ ਸਟਾਫ ਮੈਂਬਰਾਂ ਨੇ ਰੁੱਖ ਲਗਾਉਣ ਸਮੇਂ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਜੇਕਰ ਅੱਜ ਰੁੱਖ ਨਹੀਂ ਲਗਾਵਾਂਗੇ ਤੇ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕੋਸਨਗੀਆਂ ਕਿ ਅਸੀਂ ਵਾਤਾਵਰਨ ਦੀ ਸਾਂਭ ਸਭਾਂਲ ਨਹੀਂ ਕੀਤੀ। ਇਸ ਦੌਰਾਨ ਵਿਦਿਆਰਥੀਆਂ ਨੇ ਵਿਸ਼ਵਾਸ਼ ਦਵਾਇਆ ਕਿ ਉਹ ਰੁੱਖ ਜਰੂਰ ਲਗਾਉਣਗੇ ਅਤੇ ਪਾਣੀ ਦੀ ਦੁਰਵਰਤੋਂ ਨਹੀਂ ਕਰਨਗੇ।


   
  
  ਮਨੋਰੰਜਨ


  LATEST UPDATES











  Advertisements