View Details << Back

ਹੈਰੀਟੇਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਵਿਦਿੱਅਕ ਟੂਰ
ਵਿਦਿਆਰਥੀਆਂ ਦੇ ਦਿਮਾਗੀ ਵਿਕਾਸ ਲਈ ਵਿੱਦਿਅਕ ਟੂਰ ਜਰੂਰੀ : ਮੀਨੂ ਸੂਦ

ਭਵਾਨੀਗੜ (ਗੁਰਵਿੰਦਰ ਸਿੰਘ) ਸਕੂਲ ਦੀਆਂ ਛੁੱਟੀਆਂ ਆਰਾਮ ਅਤੇ ਮਨਪਸੰਦ ਗਤੀਵਿਧੀਆਂ ਦਾ ਸਮਾਂ ਹੁੰਦੀਆਂ ਹਨ,ਕਿਉਂਕਿ ਛੁੱਟੀਆਂ ਦੌਰਾਨ ਤੁਸੀਂ ਨਾ ਸਿਰਫ ਬਹੁਤ ਖੇਡ ਸਕਦੇ ਹੋ, ਬਲਕਿ ਬਹੁਤ ਸਾਰੀਆਂ ਦਿਲਚਸਪ ਥਾਵਾਂ ਦਾ ਦੌਰਾ ਵੀ ਕਰ ਸਕਦੇ ਹੋ।ਪਰ ਬੱਚੇ ਗੈਰ-ਰਸਮੀ ਮਾਹੌਲ ਦੀ ਉਮੀਦ ਵਿੱਚ ਜੋਸ਼ ਨਾਲ ਭਰਪੂਰ, ਉਤਸ਼ਾਹਿਤ ਅਤੇ ਰੋਮਾਂਚਿਤ ਹੁੰਦੇ ਹਨ। ਸਭ ਤੋਂ ਮਜ਼ੇਦਾਰ ਅਤੇ ਸੁਹਾਵਣਾ ਸਮਾਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਆਵਾਜਾਈ ਦਾ ਹੁੰਦਾ ਹੈ। ਇਹ ਵਿਦਿਆਰਥੀਆਂ ਨੂੰ ਇੱਕ ਗੈਰ-ਰਸਮੀ ਮਾਹੌਲ ਵਿੱਚ ਨਵੀਆਂ ਸਥਿਤੀਆਂ ਬਾਰੇ ਹੋਰ ਜਾਣਨ ਦੀ ਕੋਸ਼ਿਸ਼ ਕਰਦੇ ਹੋਏ, ਇੱਕ ਨਵੇਂ ਦ੍ਰਿਸ਼ਟੀਕੋਣ ਤੋਂ ਚੀਜ਼ਾਂ ਨੂੰ ਦੇਖਣ ਦੀ ਇਜਾਜ਼ਤ ਦਿੰਦਾ ਹੈ। ਜਿਸ ਨੂੰ ਮੁੱਖ ਰੱਖਦੇ ਹੋਏ ਸਥਾਨਕ ਹੈਰੀਟੇਜ ਪਬਲਿਕ ਸਕੂਲ ਨੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਵਿਦਿਆਰਥੀਆਂ ਦੀ ਵਿਦਿਅਕ ਯੋਗਤਾ ਦੇ ਨਾਲ-ਨਾਲ ਉਨ੍ਹਾਂ ਦਾ ਮਨੋਰੰਜਨ ਕਰਨ ਲਈ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ 11 ਜੂਨ ਨੂੰ ਮਨਾਲੀ ਲਈ ਟੂਰ ਈਸ਼ਾਨ ਸਰ, ਦੀਪਕ ਕੁਮਾਰ ਅਤੇ ਅਧਿਆਪਕਾ ਜਪਲੀਨ ਕੌਰ ਦੀ ਅਗਵਾਈ ਵਿਚ ਭੇਜਿਆ।ਇਹ ਟੂਰ ਚਾਰ ਦਿਨ ਦਾ ਸੀ। ਇਨ੍ਹਾਂ ਚਾਰ ਦਿਨਾਂ ਵਿੱਚ ਵਿਦਿਆਰਥੀਆਂ ਨੇ ਮਨਾਲੀ ਦੇ ਮੈਦਾਨੀ ਖੇਤਰ, ਪਹਾੜੀ ਖੇਤਰ, ਗਰਮ ਝਰਨੇ, ਕੁਦਰਤੀ ਝਰਨੇ, ਹਿਡਿੰਬਾ ਮੰਦਰ ਅਤੇ ਮਾਲ ਰੋਡ ਦਾ ਅਨੰਦ ਮਾਣਿਆ। ਵਿਦਿਆਰਥੀਆਂ ਨੂੰ ਕੋਵਿਡ ਕਾਰਨ ਪੈਦਾ ਹੋਈ ਮਾਨਸਿਕ ਥਕਾਵਟ ਨੂੰ ਦੂਰ ਕਰਨ ਦਾ ਵਧੀਆ ਮੌਕਾ ਮਿਲਿਆ। ਮਨਾਲੀ ਟੂਰ ਵਿੱਚ ਐਡਵੈਂਚਰ ਕੈਂਪ ਵਿੱਚ ਕੀਤੀਆਂ ਗਈਆਂ ਗਤੀਵਿਧੀਆਂ ਨੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ। ਇਨ੍ਹਾਂ ਰਾਹੀਂ ਬੱਚਿਆਂ ਨੇ ਸਾਹਸੀ ਅਤੇ ਰੋਮਾਂਚਕ ਗਤੀਵਿਧੀਆਂ ਕੀਤੀਆਂ, ਜਿਸ ਵਿੱਚ ਰਿਵਰ ਕਰਾਸਿੰਗ, ਟ੍ਰੈਕਿੰਗ, ਰੋਪ-ਵੇਅ, ਕ੍ਰਿਕਟ ਮੈਚ ਮੁੱਖ ਆਕਰਸ਼ਣ ਦਾ ਕੇਂਦਰ ਰਹੇ। ਵਾਪਸ ਪਹੁੰਚਣ ਤੇ ਬੱਚਿਆਂ ਦੇ ਚਿਹਰਿਆਂ 'ਤੇ ਖੁਸ਼ੀ ਸਾਫ਼ ਝਲਕ ਰਹੀ ਸੀ। ਸਕੂਲ ਪ੍ਰਬੰਧਕ ਕਮੇਟੀ ਤੇ ਪ੍ਰਿੰਸੀਪਲ ਸ੍ਰੀਮਤੀ ਮੀਨੂ ਸੂਦ ਜੀ ਨੇ ਵਿਦਿਆਰਥੀਆਂ ਨੂੰ ਭਰੋਸਾ ਦਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੇ ਟੂਰ ਲਿਜਾਏ ਜਾਣਗੇ।

   
  
  ਮਨੋਰੰਜਨ


  LATEST UPDATES











  Advertisements