View Details << Back

ਲੋੜਵੰਦ ਪਰਿਵਾਰ ਨੂੰ ਕੁੜੀ ਦੇ ਵਿਆਹ ਲਈ ਇਹ ਐਪ ਹਰ ਵੈੱਲਫੇਅਰ ਸੁਸਾਇਟੀ ਵੱਲੋਂ ਕੀਤੀ ਸਹਾਇਤਾ

ਭਵਾਨੀਗੜ੍ਹ (ਗੁਰਵਿੰਦਰ ਸਿੰਘ) ਜਪਹਰ ਵੈੱਲਫੇਅਰ ਸੁਸਾਇਟੀ ਦੇ ਆਰਥਿਕ ਕਮਜ਼ੋਰ ਪਰਿਵਾਰ ਦੀ ਧੀ ਦੇ ਵਿਆਹ ਚ ਪਰਿਵਾਰ ਦੀ ਮਦਦ ਕੀਤੀ। ਸੁਸਾਇਟੀ ਵੱਲੋਂ ਵਿਆਹ ਲਈ ਲੋੜੀਂਦਾ ਸਾਮਾਨ ਦਿੱਤਾ ਹੈ ਇਸ ਸੰਬੰਧੀ ਗੱਲਬਾਤ ਕਰਦਿਆ ਜਪਹਰ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਡਾ. ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਨੇ ਦੱਸਿਆ ਕਿ ਸਾਡੀ ਸੰਸਥਾ ਨੂੰ ਪਤਾ ਲੱਗਿਆ ਸੀ ਕਿ ਭਵਾਨੀਗੜ੍ਹ ਨਜ਼ਦੀਕ ਪਿੰਡ ਮੁਨਸ਼ੀਵਾਲਾ ਦੇ ਇਕ ਲੋੜਵੰਦ ਪਰਿਵਾਰ ਦੀ ਧੀ ਦਾ ਵਿਆਹ ਹੈ ਅਤੇ ਉਸ ਦਾ ਪਰਿਵਾਰ ਆਰਥਿਕ ਪੱਖੋਂ ਕਾਫੀ ਕਮਜ਼ੋਰ ਹੈ ਜਿਸ ਕਾਰਨ ਅੱਜ ਸੁਸਾਇਟੀ ਵੱਲੋਂ ਉਕਤ ਲਡ਼ਕੀ ਦੇ ਵਿਆਹ ਵਿੱਚ ਮਦਦ ਕਰਨ ਬਾਰੇ ਵਿਉਂਤ ਬਣਾਈ। ਉਨ੍ਹਾਂ ਦੱਸਿਆ ਕਿ ਅਸੀਂ ਸੁਸਾਇਟੀ ਵੱਲੋਂ ਲੜਕੀ ਨੂੰ ਬੈੱਡ ਤੇ ਹੋਰ ਘਰੇਲੂ ਵਰਤੋਂ ਦਾ ਸਾਮਾਨ ਦਿੱਤਾ ਅਤੇ ਪਰਿਵਾਰ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਜੇਕਰ ਕਿਸੇ ਵੀ ਸਮੇਂ ਉਨ੍ਹਾਂ ਨੂੰ ਮਦਦ ਦੀ ਲੋੜ ਪਵੇਗੀ ਤਾਂ ਸੰਸਥਾ ਉਨ੍ਹਾਂ ਦੇ ਨਾਲ ਖਡ਼੍ਹੇਗੀ ਡਾ. ਮਿੰਕੂ ਜਵੰਧਾ ਨੇ ਕਿਹਾ ਕਿ ਉਨ੍ਹਾਂ ਨੇ ਮਰਹੂਮ ਪਿਤਾ ਸਵ.ਹਾਕਮ ਸਿੰਘ ਜਵੰਧਾ ਦੀ ਯਾਦ ਵਿੱਚ ਆਰੰਭ ਕੀਤੀ ਸੁਸਾਇਟੀ ਨਿਰੰਤਰ ਲੋਕ ਭਲਾਈ ਦੇ ਕੰਮ ਕਰ ਰਹੀ ਹੈ ਅਤੇ ਅੱਗੇ ਵੀ ‌ਇਸੇ ਤਰ੍ਹਾਂ ਕਰਦੀ ਰਹੇਗੀ ਇਸ ਮੌਕੇ ਉਨ੍ਹਾਂ ਦੇ ਨਾਲ ਰਮਨ ਮੁਨਸ਼ੀਵਾਲਾ, ਗੋਰਾ ਮੁਨਸ਼ੀਵਾਲਾ, ਗੁਰਪ੍ਰੀਤ ਸਿੰਘ, ਰੁਪਿੰਦਰ ਸਿੰਘ ਅਤੇ ਸਲੀਮ ਆਦਿ ਹੋਰ ਕਲੱਬ ਮੈਂਬਰ ਮੌਜੂਦ ਸਨ।

   
  
  ਮਨੋਰੰਜਨ


  LATEST UPDATES











  Advertisements