View Details << Back

ਭਵਾਨੀਗੜ੍ਹ ਦੇ ਲਕਸ਼ੇ ਜਿੰਦਲ ਨੇ ਤੈਰਾਕੀ ਚ ਜ਼ਿਲ੍ਹਾ ਸੰਗਰੂਰ ਦਾ ਨਾਮ ਕੀਤਾ ਰੌਸ਼ਨ

ਭਵਾਨੀਗੜ੍ਹ (ਗੁਰਵਿੰਦਰ ਸਿੰਘ) 25ਵੀ ਪੰਜਾਬ ਸਟੇਟ ਸਵੀਮਿੰਗ ਚੈਂਪੀਅਨਸ਼ਿਪ 24 ਤੋਂ 26 ਜੂਨ ਤੱਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਕਰਵਾਈ ਗਈ। ਇਨ੍ਹਾਂ ਮੁਕਾਬਲਿਆਂ ਚ ਭਵਾਨੀਗੜ੍ਹ ਸ਼ਹਿਰ ਦੇ ਲਕਸ਼ੇ ਜਿੰਦਲ ਪੁੱਤਰ ਅਸ਼ੋਕ ਕੁਮਾਰ ਜਿੰਦਲ ਨੇ ਅੰਡਰ 17 ਚ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਪੰਜ ਮੈਡਲ ਉਤੇ ਕਬਜ਼ਾ ਕੀਤਾ ਲਕਸ਼ਮੀ ਦੇ ਪਿਤਾ ਅਸ਼ੋਕ ਜਿੰਦਲ ਨੇ ਦੱਸਿਆ ਕਿ ਉਨ੍ਹਾਂ ਦਾ ਹੋਣਹਾਰ ਪੁੱਤਰ ਨੇ ਸੂਬਾ ਪੱਧਰੀ ਚੈਂਪੀਅਨਸ਼ਿਪ ਵਿੱਚ ਇੱਕ ਸਿਲਵਰ ਮੈਡਲ 1500ਤੇ ਦੋ ਮੈਡਲ 800 ਮੀਟਰ ਦੇ ਤੈਰਾਕੀ ਮੁਕਾਬਲਿਆਂ ਚੋ ਜਿੱਤੇ , ਆਈਐਮ ਸਵਿਮਿੰਗ ਚੋਂ ਕਾਂਸੀ ਦਾ ਤਗ਼ਮਾ ਤੇ ਰਿਲੇਅ ਤੈਰਾਕੀ ਮੁਕਾਬਲੇ ਚੋਂ 2 ਕਾਂਸੀ ਦੇ ਤਗ਼ਮੇ ਜਿੱਤ ਕੇ ਆਪਣੇ ਜ਼ਿਲ੍ਹੇ ਸੰਗਰੂਰ ਤੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਇਸ ਮੌਕੇ ਲਕਸ਼ਮੀ ਨੇ ਕਿਹਾ ਕਿ ਉਹ ਆਪਣੀ ਇਸ ਜਿੱਤ ਦਾ ਸਿਹਰਾ ਆਪਣੇ ਕੋਚ ਅਤੇ ਮਾਪਿਆਂ ਨੂੰ ਦਿੰਦਾ। ਲਕਸ਼ੈ ਨੇ ਕਿਹਾ ਕਿ ਉਸ ਦਾ ਸੁਪਨਾ ਤੈਰਾਕੀ ਚ ਅੰਤਰਰਾਸ਼ਟਰੀ ਪੱਧਰ ਤੇ ਇਕ ਨਾਮ ਬਣਾਉਣਾ ਹੈ । ਦੱਸਣਯੋਗ ਹੈ ਕਿ ਲਕਸ਼ਮੀ ਨੇ ਇਸ ਤੋਂ ਪਹਿਲਾਂ ਜੈਪੁਰ ਵਿਖੇ ਹੋਏ ਰਾਸ਼ਟਰੀ ਪੱਧਰ ਦੇ ਤੈਰਾਕੀ ਮੁਕਾਬਲੇ ਚ ਵੀ ਕਾਂਸੀ ਦਾ ਤਗ਼ਮਾ ਜਿੱਤਿਆ ਸੀ

   
  
  ਮਨੋਰੰਜਨ


  LATEST UPDATES











  Advertisements