View Details << Back

ਭਾਈ ਗੁਰਦਾਸ ਗਰੁੱਪ ਦੇ 18 ਵਿਦਿਆਰਥੀਆਂ ਨੂੰ ਨਾਮੀ ਕੰਪਨੀ ਚ ਮਿਲੀ ਨੌਕਰੀ

ਭਵਾਨੀਗੜ੍ਹ (ਗੁਰਵਿੰਦਰ ਸਿੰਘ) ਜ਼ਿਲ੍ਹਾ ਸੰਗਰੂਰ ਦੀ ਪ੍ਰਸਿੱਧ ਸੰਸਥਾ ਭਾਈ ਗੁਰਦਾਸ ਗਰੁੱਪ ਆਫ ਐਜੂਕੇਸ਼ਨ ਦੇ ਵਿਦਿਆਰਥੀਆਂ ਨੂੰ ਦੇਸ਼ ਦੀਆਂ ਨਾਮੀ ਕੰਪਨੀਆਂ ਵਿੱਚ ਨੌਕਰੀਆਂ ਮਿਲਣ ਦੀ ਸੂਚੀ ਦਿਨੋ ਦਿਨ ਲੰਮੀ ਹੁੰਦੀ ਜਾ ਰਹੀ ਹੈ।ਪਿਛਲੇ ਦਿਨੀਂ ਰਾਲਕੋ,ਕੁਇੱਕਰ ਐਚਚਾਰ ਸਰਵਿਸਿਜ਼ ਅਤੇ ਰਾਲਸਨ ਇੰਡੀਆ ਕੰਪਨੀ ਵਿਚ ਕੀਤੇ 'ਰਿਕਰੂਟਮੈਟ ਡਰਾਇਵ' ਵਿੱਚ ਚੋਣ ਤੋਂ ਬਾਅਦ 18 ਵਿਦਿਆਰਥੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ । ਇਨ੍ਹਾਂ ਚੁਣੇ ਗਏ ਵਿਦਿਆਰਥੀਆਂ ਨੂੰ ਕੰਪਨੀਆਂ ਵੱਲੋਂ ਬੇਹੱਦ ਵਧੀਆ ਸੈਲਰੀ ਪੈਕੇਜ ਦਿੱਤੇ ਗਏ ਅਤੇ ਉਹ ਬਤੌਰ ਟ੍ਰੇਨੀ ਇੰਜੀਨੀਅਰ ਅਤੇ ਨੈੱਟਵਰਕ ਚੈਨਲ ਡਿਵੈਲਪਰ ਵਜੋਂ ਕੰਪਨੀ ਵਿੱਚ ਸ਼ਾਮਲ ਹੋਣਗੇ ਜਾਣਕਾਰੀ ਮੁਤਾਬਕ ਉਕਤ ਵਿਦਿਆਰਥੀਆਂ ਨੂੰ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਰਾਹੀਂ ਸ਼ਾਰਟਲਿਸਟ ਕੀਤਾ ਗਿਆ ਅਤੇ ਉਨ੍ਹਾਂ ਵਿਦਿਆਰਥੀਆਂ ਨੂੰ ਇੰਟਰਵਿਊ ਦੁਆਰਾ ਚੁਣਿਆ ਗਿਆ। ਇਸ ਪਲੇਸਮੈਂਟ ਡਰਾਈਵ ਵਿੱਚ ਬੀ.ਟੈਕ, ਸੀ.ਐੱਸ.ਈ, ਆਈ.ਟੀ.ਈ,ਐੱਸ.ਈ ਅਤੇ ਐਮ.ਈ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ।ਕੰਪਨੀ ਦੇ ਅਧਿਕਾਰੀ ਸ੍ਰੀ ਕੌਸ਼ਲ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਕੰਪਨੀ ਦੀ ਸਥਾਪਨਾ ਅਤੇ ਇਸ ਦੇ ਕੰਮਕਾਜ ਬਾਰੇ ਜਾਣੂ ਕਰਵਾਇਆ ਚੁਣੇ ਗਏ ਵਿਦਿਆਰਥੀਆਂ ਨੇ ਉਤਸ਼ਾਹ ਦੀ ਭਾਵਨਾ ਨਾਲ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਕਿਹਾ ਕਿ ਚੇਅਰਮੈਨ ਮੈਨੇਜਮੈਂਟ ਫੈਕਲਟੀ ਮੈਂਬਰਾਂ ਨੇ ਮੋਹਰੀ ਕੰਪਨੀਆਂ ਵਿੱਚ ਉਨ੍ਹਾਂ ਦੀ ਭਰਤੀ ਲਈ ਇਮਾਨਦਾਰੀ ਨਾਲ ਆਪਣਾ ਬਿਨਾਂ ਸ਼ਰਤ ਯੋਗਦਾਨ ਪਾਇਆ ਭਾਈ ਗੁਰਦਾਸ ਗਰੁੱਪ ਆਫ ਇੰਸਟੀਚਿਊਟ ਦੇ ਚੇਅਰਮੈਨ ਡਾ ਗੁਨਿੰਦਰਜੀਤ ਸਿੰਘ ਜਵੰਧਾ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਗਰੁੱਪ ਨੂੰ ਯੂਨੀਵਰਸਿਟੀ ਦੀ ਪ੍ਰੀਖਿਆ ਵਿਚ ਵਧੀਆ ਨਤੀਜੇ ਦੇਣ ਦਾ ਮਾਣ ਵੀ ਹਾਸਲ ਹੈ ਜੋ ਕਿ ਆਪਣੇ ਕਾਬਲ ਅਤੇ ਉੱਚ ਯੋਗਤਾ ਪ੍ਰਾਪਤ ਫੈਕਲਟੀ ਦੇ ਨਾਲ ਅਮੀਰ ਅਕਾਦਮਿਕ ਖੋਜ ਦੇ ਕਾਰਨ ਹੈ । ਸੰਸਥਾ ਦੀ ਸਕੱਤਰ ਮੈਡਮ ਬਲਜਿੰਦਰ ਕੌਰ ਜਵੰਦਾ ਨੇ ਵੀ ਸਫਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਇਸ ਦੌਰਾਨ ਡਾ ਸੁਵਰੀਤ ਕੌਰ ਜਵੰਧਾ ਐੱਮਡੀ ਬੀ.ਜੀ.ਜੀ.ਆਈ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

   
  
  ਮਨੋਰੰਜਨ


  LATEST UPDATES











  Advertisements