View Details << Back

ਸ਼੍ਰੀ ਖਾਟੂ ਸ਼ਿਆਮ ਪਰਿਵਾਰ (ਰਜਿ) ਦੀ ਮੀਟਿੰਗ
ਸ਼੍ਰੀ ਖਾਟੂ ਸ਼ਿਆਮ ਪਰਿਵਾਰ (ਰਜਿ) ਦੇ ਨਵੇ ਅੋਹਦੇਦਾਰਾ ਦੀਆਂ ਨਿਯੁਕਤੀਆ ਸਰਬ ਸੰਮਤੀ ਨਾਲ ਹੋਈਆਂ

ਭਵਾਨੀਗੜ (ਗੁਰਵਿੰਦਰ ਸਿੰਘ) ਅੱਜ ਭਵਾਨੀਗੜ ਵਿਖੇ ਸ਼੍ਰੀ ਖਾਟੂ ਸ਼ਿਆਮ ਪਰਿਵਾਰ ਕਮੇਟੀ (ਰਜਿ:) ਭਵਾਨੀਗੜ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਕਈ ਕਮੇਟੀ ਮੈਂਬਰਾਂ ਦੀਆਂ ਨਵੀਆਂ ਨਿਯੁਕਤੀਆਂ ਉਹਨਾਂ ਦੀ ਕਮੇਟੀ ਪ੍ਰਤੀ ਸੇਵਾ ਅਤੇ ਲਗਨ ਨੂੰ ਦੇਖਦਿਆਂ ਕੀਤੀਆਂ ਗਈਆਂ। ਕਮੇਟੀ ਦੇ ਪ੍ਰਧਾਨ ਸ਼੍ਰੀ ਆਂਚਲ ਗਰਗ ਜੀ, ਵਾਈਸ ਪ੍ਰਧਾਨ ਸ਼੍ਰੀ ਰਜਤ ਸਿੰਗਲਾ ਜੀ ਅਤੇ ਕਮੇਟੀ ਦੇ ਖਜਾਨਚੀ ਸ਼੍ਰੀ ਸੰਦੀਪ ਗੋਇਲ ਜੀ ਨੇ ਨਵੇਂ ਚੁਣੇ ਗਏ ਮੈਂਬਰਾਂ ਨੂੰ ਸਿਰੋਪਾਓ ਦੇ ਕੇ ਕਮੇਟੀ ਵਿੱਚ ਨਵੀਆਂ ਜੁੰਮੇਵਾਰੀਆਂ ਮਿਲਣ ਤੇ ਸਵਾਗਤ ਕੀਤਾ ਅਤੇ ਵਧਾਈਆਂ ਦਿੱਤੀਆਂ। ਕਮੇਟੀ ਦੇ ਪ੍ਰਧਾਨ ਸ਼੍ਰੀ ਆਂਚਲ ਗਰਗ ਜੀ ਨੇ ਕਿਹਾ ਕਿ ਕਮੇਟੀ ਦੇ ਸਾਰੇ ਹੀ ਮੈਂਬਰ ਬਹੁਤ ਵਧੀਆ ਢੰਗ ਨਾਲ ਅਤੇ ਸੇਵਾ ਭਾਵਨਾ ਨਾਲ ਕਮੇਟੀ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ ਕਿਉਂਕਿ ਇਹ ਰਾਜਨੀਤੀ ਤੋਂ ਪਰੇ ਇੱਕ ਧਾਰਮਿਕ ਸੰਸਥਾ ਹੈ ਜੋ ਆਪਣੇ ਧਰਮ ਦੇ ਪ੍ਰਚਾਰ ਵਿੱਚ ਲੱਗੀ ਹੋਈ ਹੈ ਅਤੇ ਸ਼ਿਆਮ ਬਾਬਾ ਜੀ ਦੀ ਕਿਰਪਾ ਨਾਲ ਬਹੁਤ ਜਲਦੀ ਭਵਾਨੀਗੜ ਸ਼ਹਿਰ ਵਿੱਚ ਸਾਰੇ ਹੀ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸ਼੍ਰੀ ਖਾਟੂ ਸ਼ਿਆਮ ਜੀ ਅਤੇ ਸਾਲਾਸਰ ਬਾਲਾਜੀ ਦਾ ਮੰਦਿਰ ਬਣਾਇਆ ਜਾਵੇਗਾ ਤਾਂ ਜ਼ੋ ਕਲਯੁੱਗ ਦੇ ਦੋਨੋਂ ਹੀ ਅਵਤਾਰ ਬਾਬਾ ਸ਼ਿਆਮ ਅਤੇ ਬਾਲਾਜੀ ਦਾ ਪ੍ਰਚਾਰ ਹੋਰ ਵਧ ਸਕੇ ਅਤੇ ਉਹਨਾਂ ਦੀ ਕਿਰਪਾ ਸਭ ਉਪੱਰ ਬਣੀ ਰਹੇ। ਅੱਜ ਨਵੇਂ ਚੁਣੇ ਗਏ ਮੈਂਬਰਾਂ ਵਿੱਚ ਸ਼੍ਰੀ ਰੋਵਿਸ਼ ਗੋਇਲ ਜੀ ਨੂੰ ਜਨਰਲ ਸੈਕਟਰੀ, ਸ਼੍ਰੀ ਚੇਤਨ ਸਿੰਗਲਾ ਜੀ ਨੂੰ ਸਲਾਹਕਾਰ, ਸ਼੍ਰੀ ਅਸ਼ਵਨੀ ਗਰਗ ਜੀ ਨੂੰ ਪ੍ਰੈਸ ਸਕੱਤਰ, ਸ਼੍ਰੀ ਰਾਕੇਸ਼ ਕੁਮਾਰ ਜੀ ਨੂੰ ਸਕੱਤਰ ਲਗਾਇਆ ਗਿਆ। ਇਸ ਮੌਕੇ ਅਭਿਸ਼ੇਕ ਸਿੰਗਲਾ ਜੀ, ਨਿਤੇਸ਼ ਕੁਮਾਰ ਜੀ, ਅਸ਼ਵਨੀ ਕਾਂਸਲ ਜੀ, ਵਿਵੇਕ ਕੁਮਾਰ ਵਿੱਕੀ ਜੀ, ਸੋਨੂੰ ਮਿੱਤਲ ਜੀ, ਸੁਰਜੀਤ ਭੱਮ ਜੀ ਤੋਂ ਇਲਾਵਾ ਹੋਰ ਕਮੇਟੀ ਮੈਂਬਰ ਸਹਿਬਾਨ ਮੌਜੂਦ ਸਨ।

   
  
  ਮਨੋਰੰਜਨ


  LATEST UPDATES











  Advertisements