View Details << Back

ਅਣਪਛਾਤਿਆ ਵਲੋ ਜਸਵਿੰਦਰ ਸਿੰਘ ਤੇ ਜਾਨ ਲੇਵਾ ਹਮਲਾ

ਭਵਾਨੀਗੜ (ਬਿਯੂਰੋ) ਬਿਤੇ ਦਿਨੀ ਜਸਵਿੰਦਰ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਪਿੰਡ ਨਾਰੰਗਵਾਲ ਤਹਿ ਵਾ ਜਿਲਾ ਲੁਧਿਆਣਾ ਨੇ ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਓੁਹ ਤੇ ਓੁਹਨਾ ਦੀ ਪਤਨੀ ਹਰਦੇਵ ਕੋਰ ਦੋਵੇ ਆਪਣੀ ਕਾਰ ਰਾਹੀਂ ਆਪਣੇ ਸੋਹਰਾ ਘਰ ਭਵਾਨੀਗੜ ਮਿਲਣ ਲਈ ਆ ਰਹੇ ਸੀ ਤਾ ਘਾਬਦਾ ਫੈਕਟਰੀ ਕੋਲ ਆਕੇ ਓੁਹਨਾ ਪਿਸ਼ਾਬ ਕਰਨ ਲਈ ਗੱਡੀ ਰੋਕੀ ਤੇ ਹਾਲੇ ਥੱਲੇ ਓੁਤਰਿਆ ਹੀ ਸੀ ਤਾ ਪਿਛੋ ਦੋ ਮੋਟਰਸਾਇਕਲਾ ਤੇ ਸਵਾਰ ਚਾਰ ਨੋਜਵਾਨਾ ਨੇ ਆਓੁਣ ਸਾਰ ਮੇਰੀ ਕੁੱਟਮਾਰ ਸ਼ੁਰੂ ਕਰ ਦਿੱਤੀ। ਬਾਰ ਬਾਰ ਕਾਰਨ ਪੁੱਛੇਜਾਣ ਤੇ ਓੁਹਨਾ ਕੁੱਟਮਾਰ ਕਰਦਿਆਂ ਕਿਹਾ ਕਿ ਤੈਨੂੰ ਬਣਾਓੁਦੇ ਹਾ ਸਿਮਰਨਜੀਤ ਸਿੰਘ ਮਾਨ ਦਾ ਸਮਰਥਕ ਤੁੰ ਲੁਧਿਆਣੇ ਤੋ ਸੰਗਰੂਰ ਚ ਆਕੇ ਮਾਨ ਦੀ ਸਪੋਟ ਕਿਓ ਕੀਤੀ ।ਇਸ ਮੋਕੇ ਮੇਰੀ ਪਤਨੀ ਨੇ ਬਹੁਤ ਰੋਲਾ ਪਾਇਆ ਪਰ ਓੁਹ ਮੇਰੀ ਕੁੱਟਮਾਰ ਕਰਦੇ ਰਹੇ ਤੇ ਮੈ ਕਿਵੇ ਨਾ ਕਿਵੇ ਓੁਹਨਾ ਤੋ ਛੁਡਾਕੇ ਕਾਰ ਚ ਵੜਕੇ ਆਪਣੀ ਜਾਨ ਬਚਾਈ ਤੇ ਕਾਰ ਭਵਾਨੀਗੜ ਵੱਲ ਭਜਾ ਲਈ ਜਿਸ ਤੇ ਕੁੱਟਮਾਰ ਕਰਨ ਵਾਲਿਆਂ ਨੇ ਦੋ ਕਿਲੋਮੀਟਰ ਤੱਕ ਕਾਰ ਦਾ ਪਿਛਾ ਵੀ ਕੀਤਾ। ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਜਾਨ ਲੇਵਾ ਹਮਲੇ ਸਬੰਧੀ ਓੁਹ ਪ੍ਰਸਾਸਨ ਨੂੰ ਸੁਚਿਤ ਕਰਨਗੇ ਤੇ ਮੰਗ ਕਰਨਗੇ ਕਿ ਪਤਾ ਕੀਤਾ ਜਾਵੇ ਕਿ ਕੋਣ ਓੁਸ ਦਾ ਤੇ ਓੁਸ ਦੇ ਪਰਿਵਾਰ ਦੀ ਜਾਨ ਦਾ ਦੁਸਮਣ ਬਣਿਆ ਹੈ ਤੇ ਓੁਸ ਦਾ ਨੁਕਸਾਨ ਕਰਨਾ ਚਾਹੁੰਦਾ ਹੈ।

   
  
  ਮਨੋਰੰਜਨ


  LATEST UPDATES











  Advertisements