View Details << Back

ਬਕਰੀਦ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ

ਭਵਾਨੀਗੜ (ਗੁਰਵਿੰਦਰ ਸਿੰਘ) ਐਤਵਾਰ ਨੂੰ ਸਮੂਹ ਮੁਸਲਿਮ ਭਾਈਚਾਰੇ ਵੱਲੋਂ ਬਕਰੀਦ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਮੁਸਲਿਮ ਭਾਈਚਾਰੇ ਵੱਲੋਂ ਜਾਮਾ ਮਸਜਿਦ ਭਵਾਨੀਗੜ ਅਤੇ ਸਇਅਦ ਪੀਰ ਖਾਨਗਾਹ ਭਵਾਨੀਗੜ 'ਚ ਨਮਾਜ ਅਦਾ ਕੀਤੀ ਗਈ ਅਤੇ ਇਕ ਦੂਸਰੇ ਦੇ ਗਲੇ ਲੱਗ ਕੇ ਈਦ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਜਾਣਕਾਰੀ ਦਿੰਦੇਆ ਸਇਅਦ ਪੀਰ ਖਾਨਗਾਹ ਦੇ ਮੋਲਵੀ ਬਾਬਾ ਭੋਲਾ ਖਾਨ ਵੱਲੋ ਇਸ ਤਿਉਹਾਰ ਬਾਰੇ ਜਾਣਕਾਰੀ ਦੱਸਦਿਆ ਕਿਹਾ ਕਿ ਬਕਰੀਦ ਦਾ ਤਿਉਹਾਰ ਮੁਸਲਿਮ ਭਾਈਚਾਰੇ ਦਾ ਤਿਉਹਾਰ ਹੁੰਦਾ ਹੈ। ਬਕਰੀਦ ਨੂੰ ਈਦ-ਉਲ-ਅਜਹਾ ਵੀ ਕਹਿੰਦੇ ਹਨ। ਰਮਜਾਨ ਦੇ ਪਵਿੱਤਰ ਮਹੀਨੇ ਦੀ ਸਮਾਪਤੀ ਦੇ ਲਗਪਗ 70 ਦਿਨਾਂ ਬਾਅਦ ਇਸ ਨੂੰ ਮਨਾਇਆ ਜਾਂਦਾ ਹੈ। ਮੁਸਲਿਮ ਧਰਮ ਦੀ ਮਾਨਤਾ ਦੇ ਅਨੁਸਾਰ ਹਜਰਤ ਇਬਰਾਮ ਆਪਣੇ ਪੁੱਤਰ ਹਜਰਤ ਇਸਮਾਈਲ ਨੂੰ ਇਸ ਦਿਨ ਖੁਦਾ ਦੇ ਹੁਕਮ 'ਤੇ ਖੁਦਾ ਦੀ ਰਾਹ 'ਚ ਕੁਰਬਾਨ ਕਰਨ ਜਾ ਰਹੇ ਸਨ, ਤਾਂ ਅੱਲ੍ਹਾ ਨੇ ਉਸਦੇ ਪੁੱਤਰ ਨੂੰ ਜੀਵਨਦਾਨ ਦੇ ਦਿੱਤਾ, ਉਸੇ ਦਿਨ ਦੀ ਯਾਦ ਨੂੰ ਕੁਰਬਾਨੀ ਦਾ ਦਿਨ ਮੰਨਕੇ ਬਕਰੀਦ ਮਨਾਈ ਜਾਂਦੀ ਹੈ। ਬਕਰੀਦ ਵਾਲੇ ਦਿਨ ਮੁਸਲਿਮ ਭਾਈਚਾਰੇ ਦੇ ਲੋਕ ਵਧੀਆ ਵਧੀਆ ਕੱਪੜੇ ਪਾਉਂਦੇ ਹਨ, ਅੌਰਤਾਂ ਘਰ 'ਚ ਵਿਸ਼ੇਸ਼ ਪਕਵਾਨ ਬਣਾਉਂਦੀਆਂ ਹਨ। ਸਵੇਰੇ ਜਲਦੀ ਉਠ ਕੇ ਨਹਾ ਧੋ ਕੇ ਈਦਗਾਹ 'ਚ ਈਦ ਦੀ ਨਮਾਜ ਅਦਾ ਕੀਤੀ ਜਾਂਦੀ ਹੈ। ਨਮਾਜ ਤੋਂ ਬਾਅਦ ਇਕ ਦੂਸਰੇ ਨਾਲ ਗਲੇ ਮਿਲ ਕੇ ਈਦ ਦੀ ਮੁਬਾਰਕਬਾਦ ਦੇਣ ਤੋਂ ਬਾਅਦ ਬਕਰੇ ਦੀ ਕੁਰਬਾਨੀ ਦਿੱਤੀ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਅੱਲ੍ਹਾ ਨੇ ਹਜਰਤ ਇਬਰਾਹਮ ਨੂੰ ਸਭ ਤੋਂ ਜ਼ਿਆਦਾ ਪਿਆਰੀ ਚੀਜ ਨੂੰ ਕੁਰਬਾਨ ਕਰਨ ਦਾ ਹੁਕਮ ਦਿੱਤਾ ਸੀ। ਹਜਰਤ ਇਬਰਾਹਮ ਨੂੰ ਸਭ ਤੋਂ ਜਿਆਦਾ ਪਿਆਰਾ ਆਪਣਾ ਬੇਟਾ ਹਜਰਤ ਇਸਮਾਈਲ ਹੀ ਸਨ। ਅੱਲ੍ਹਾ ਦੇ ਇਸ ਖਾਸ ਹੁਕਮ 'ਤੇ ਜਦੋਂ ਹਜਰਤ ਇਬਰਾਹਮ ਨੇ ਆਪਣੇ ਬੇਟੇ ਨੂੰ ਇਹ ਗੱਲ ਦੱਸੀ ਤਾਂ ਉਹ ਕੁਰਬਾਨ ਹੋਣ ਲਈ ਰਾਜੀ ਹੋ ਗਏ, ਉਥੇ ਹੀ ਦੂਸਰੇ ਪਾਸੇ ਹਜਰਤ ਇਬਰਾਹਮ ਨੇ ਆਪਣੇ ਬੇਟੇ ਦੀ ਮੁਹੱਬਤ ਤੋਂ ਵੱਧ ਕੇ ਅੱਲ੍ਹਾ ਦੇ ਹੁਕਮ ਨੂੰ ਅਹਿਮੀਅਤ ਦਿੱਤੀ ਤੇ ਅੱਲਾ ਦੀ ਰਾਹ 'ਚ ਆਪਣੇ ਬੇਟੇ ਨੂੰ ਕੁਰਬਾਨ ਕਰਨ ਲਈ ਰਾਜੀ ਹੋ ਗਏ। ਇਸਤੋਂ ਬਾਅਦ ਹਜਰਤ ਇਬਰਾਹਮ ਨੇ ਜਿਵੇਂ ਹੀ ਅੱਖਾਂ ਬੰਦ ਕਰਕੇ ਆਪਣੇ ਬੇਟੇ ਦੀ ਗਰਦਨ 'ਤੇ ਛੁਰੀ ਚਲਾਈ ਤਾਂ ਅੱਲ੍ਹਾ ਨੇ ਉਨ੍ਹਾਂ ਦੇ ਬੇਟੇ ਦੀ ਜਗ੍ਹਾ ਬਕਰੇ ਨੂੰ ਭੇਜ ਦਿੱਤਾ ਤੇ ਉਨ੍ਹਾਂ ਦੇ ਬੇਟੇ ਦੀ ਜਗ੍ਹਾ ਉਹ ਕੱਟਿਆ ਗਿਆ ਤੇ ਬੇਟਾ ਬਚ ਗਿਆ। ਉਸ ਵੇਲੇ ਅੱਲ੍ਹਾ ਲਈ ਕੁਰਬਾਨੀ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਤੇ ਉਦੋਂ ਤੋਂ ਹਰ ਸਾਲ ਮੁਸਲਿਮ ਭਾਈਚਾਰੇ ਦੇ ਲੋਕ ਅੱਲ੍ਹਾ ਦੇ ਨਾਂ 'ਤੇ ਕੁਰਬਾਨੀ ਦਿੰਦੇ ਹਨ। ਜੋ ਲੋਕ ਘਰ 'ਚ ਬਕਰੇ ਪਾਲਦੇ ਹਨ, ਉਹ ਬਕਰੀਦ ਵਾਲੇ ਦਿਨ ਆਪਣੇ ਬਕਰੇ ਦੀ ਕੁਰਬਾਨੀ ਦਿੰਦੇ ਹਨ, ਜਿਹੜੇ ਲੋਕ ਘਰ 'ਚ ਬਕਰੇ ਨਹੀਂ ਪਾਲਦੇ, ਉਹ ਈਦ ਤੋਂ ਕੁਝ ਦਿਨ ਪਹਿਲਾਂ ਬਕਰਾ ਖਰੀਦ ਲੈਂਦੇ ਹਨ ਤੇ ਕੁਝ ਦਿਨ ਪਾਲਕੇ ਉਸਦੀ ਕੁਰਬਾਨੀ ਦਿੱਤੀ ਜਾਂਦੀ ਹੈ। ਕੁਰਬਾਨੀ ਦੇ ਬਾਅਦ ਬਕਰੇ ਦੇ ਮਾਸ ਨੂੰ ਤਿੰਨ ਹਿੱਸਿਆਂ 'ਚ ਵੰਡਿਆਂ ਜਾਂਦਾ ਹੈ। ਇਕ ਤਿਹਾਈ ਹਿੱਸਾ ਪਰਿਵਾਰ 'ਚ, ਇਕ ਤਿਹਾਈ ਰਿਸਤੇਦਾਰਾਂ, ਦੋਸਤਾਂ ਤੇ ਗੁਆਂਢੀਆਂ ਅਤੇ ਬਾਕੀ ਤੀਸਰਾ ਹਿੱਸਾ ਲੋੜਵੰਦਾਂ ਨੂੰ ਦਿੱਤਾ ਜਾਂਦਾ ਹੈ। ਅਤੇ ਇਸ ਪਵਿੱਤਰ ਤਿਉਹਾਰ ਤੇ ਮੁਸਲਿਮ ਭਾਈਚਾਰੇ ਵੱਲੋ ਇਕੱਠੇ ਹੋ ਕੇ ਪਹਿਲਾ ਸਵੇਰੇ ਨਮਾਜ ਅਦਾ ਕੀਤੀ ਗਈ ਅਤੇ ਸਇਅਦ ਪੀਰ ਖਾਨਗਾਹ ਵਿਖੇ ਇਸ ਤਿਉਹਾਰ ਦੀ ਖੁਸ਼ੀ ਚ ਮਿੱਠੇ ਪਕਵਾਨ ਦਾ ਲੰਗਰ ਲਗਾਇਆ ਗਿਆ।

   
  
  ਮਨੋਰੰਜਨ


  LATEST UPDATES











  Advertisements