View Details << Back

ਨਿਊ ਗ੍ਰਰੇਸੀਅਸ ਅਕੈਡਮੀ ਦੇ ਸ਼ਾਨਦਾਰ ਨਤੀਜੇ ਲਗਾਤਾਰ ਜਾਰੀ
ਪੀ.ਐਸ.ਈ.ਬੀ ਦੇ ਨਤੀਜਿਆਂ ਚ' ਵੀ ਮਾਰੀ ਸੀ ਬਾਜੀ

ਭਵਾਨੀਗੜ (ਗੁਰਵਿੰਦਰ ਸਿੰਘ) ਬੀਤੇ ਦਿਨੀਂ ਸੀ. ਬੀ. ਐੱਸ. ਈ ਬੋਰਡ ਵੱਲੋਂ 10ਵੀਂ ਅਤੇ 12ਵੀਂ ਕਲਾਸ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਜਿਨ੍ਹਾਂ ਵਿੱਚ ਹਮੇਸ਼ਾਂ ਵਾਂਗ ਨਿਊ ਗਰੇਸੀਅਸ ਦੇ ਵਿਦਿਆਥੀਆਂ ਦੀ ਝੰਡੀ ਰਹੀ। ਸੰਸਥਾ ਦੇ ਮੁਖੀ ਇੰਦਰਜੀਤ ਸਿੰਘ ਮਾਝੀ ਨੇ ਖ਼ੁਸ਼ੀ ਸਾਂਝੀ ਕਰਦਿਆਂ ਜਾਣਕਾਰੀ ਦਿੱਤੀ ਕਿ ਦਸਵੀਂ ਅਤੇ ਬਾਹਰਵੀਂ ਕਲਾਸ ਦਾ ਨਤੀਜ਼ਾ 100% ਰਿਹਾ ਅਤੇ ਸਾਰੇ ਵਿਦਿਆਰਥੀ 80% ਤੋਂ ਵੱਧ ਨਾਲ ਪਾਸ ਹੋਏ। ਦਸਵੀਂ ਕਲਾਸ ਵਿੱਚੋਂ ਸੁਖਰੀਤ ਕੌਰ (97%), ਮਸਕੀਨ ਕੌਰ (95%), ਜੋਬਨਪ੍ਰੀਤ ਸਿੰਘ (95%), ਕਾਜਲ (95%), ਗਹਿਮਨ ਸਿੰਘ (94%), ਪਰਨੀਤ ਕੌਰ (93%), ਹਰਪ੍ਰੀਤ ਕੌਰ (91%), ਗੁਰਵਿੰਦਰ ਸਿੰਘ (89%), ਰਮਨਜੋਤ (88%) ਨਾਲ਼ ਅਗਲੇ ਸਥਾਨਾਂ ਤੇ ਰਹੇ। ਇਸੇ ਤਰ੍ਹਾਂ ਸਾਇੰਸ ਗਰੁੱਪ ਵਿਚੋਂ ਦਮਨਪ੍ਰੀਤ ਕੌਰ (93%), ਹਰਮਨਦੀਪ ਕੌਰ (93%), ਨਵਜੋਤ ਕੌਰ (92%), ਰਮਨੀਤ ਕੌਰ (91%), ਸਿਮਰਨ ਕੌਰ (87%), ਬਲਪ੍ਰੀਤ ਕੌਰ (85%), ਖੁਸ਼ਦੀਪ ਕੌਰ (84%), ਮਿਲਨ ਕੌਰ (82%) ਸਹਿਜ ਕੌਰ (81%) ਅੰਕਾ ਨਾਲ ਮੋਹਰੀ ਰਹੇ। ਜੇਕਰ ਗੱਲ ਕਰੀਏ ਕਾਮਰਸ ਗਰੁੱਪ ਦੀ ਤਾਂ ਭਾਰਤੀ ਗੋਇਲ (93%), ਰਾਧਿਕਾ (92%), ਜਸਪ੍ਰੀਤ ਕੌਰ (91%), ਪਿਊਸ਼ ਮਿੱਤਲ (90%), ਨੇਹਾ (87%), ਸਾਹਿਬਜੋਤ ਸਿੰਘ (85%), ਕਰਨ ਸੋਹੀ (85%), ਲਵਲੀਨ (83%), ਖੁਸ਼ਵੀਰ ਕੌਰ (85%), ਨਵਪ੍ਰੀਤ ਕੌਰ (81%), ਅਮਨਦੀਪ ਕੌਰ (81%) ਨਾਲ਼ ਪਹਿਲੀ ਕਤਾਰ ਵਿੱਚ ਖੜ੍ਹੇ ਹੋਏ। ਇਸ ਮੌਕੇ ਚੇਅਰਮੈਨ ਇੰਦਰਜੀਤ ਮਾਝੀ ਅਤੇ ਡਾਇਰੈਕਟਰ ਮੈਡਮ ਬਲਜਿੰਦਰ ਕੌਰ ਨੇ ਸਮੁੱਚੇ ਸਟਾਫ਼ ਅਤੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਓਹਨਾਂ ਦੇ ਚੰਗੇ ਭਵਿੱਖ ਦੀ ਅਰਦਾਸ ਕੀਤੀ।

   
  
  ਮਨੋਰੰਜਨ


  LATEST UPDATES











  Advertisements