View Details << Back

ਹੈਰੀਟੇਜ ਪਬਲਿਕ ਸਕੂਲ ਚ ਤੀਆਂ ਦਾ ਤਿਓੁਹਾਰ ਧੂਮ ਧਾਮ ਨਾਲ ਮਨਾਇਆ
ਹਰਦੀਪ ਕੋਰ ਘਰਾਚੋ ਮੁੱਖ ਮਹਿਮਾਨ ਦੇ ਤੋਰ ਤੇ ਹੋਏ ਸ਼ਾਮਲ

ਭਵਾਨੀਗੜ (ਗੁਰਵਿੰਦਰ ਸਿੰਘ ) ਪੰਜਾਬ ਦੇ ਅਮੀਰ ਸੱਭਿਆਚਾਰ ਵਿੱਚ ਸਾਉਣ ਮਹੀਨੇ ਦੀ ਵਿਸ਼ੇਸ਼ ਮਹੱਤਤਾ ਹੈ। ਇਸ ਮਹੀਨੇ ਮਾਪੇ ਜਿੱਥੇ ਆਪਣੀਆਂ ਵਿਆਹੀਆਂ ਧੀਆਂ ਨੂੰ ਸੰਧਾਰੇ ਦੇ ਰੂਪ ਵਿੱਚ ਮੱਠੀਆਂ, ਬਿਸਕੁਟ ਤੇ ਹੋਰ ਮਠਿਆਈਆਂ ਲੈ ਕੇ ਜਾਂਦੇ ਹਨ, ਉੱਥੇ ਸਹੁਰੇ ਘਰ ਬੈਠੀਆਂ ਸਜ-ਵਿਆਹੀਆਂ ਦੇ ਮਨਾਂ ਅੰਦਰ ਆਪਣੇ ਪੇਕੇ ਘਰ ਜਾ ਕੇ ਆਪਣੀਆਂ ਹਾਣ ਦੀਆਂ ਕੁੜੀਆਂ ਨੂੰ ਮਿਲਣ ਦੀ ਤਾਂਘ ਵੀ ਪ੍ਰਗਟ ਹੁੰਦੀ ਹੈ। ਪਰ ਅਮੀਰ ਪੰਜਾਬੀ ਸਭਿਆਚਾਰ ‘ਤੇ ਪਏ ਪੱਛਮੀ ਸਭਿਆਚਾਰ ਦੇ ਪ੍ਰਭਾਵ ਨੇ ਪਿੰਡਾਂ ‘ਚੋਂ ਤੀਆਂ ਦੇ ਪਿੜ ਅਲੋਪ ਕਰ ਦਿੱਤੇ ਹਨ। ਪਰ ਜਿਹੜੀਆਂ ਔਰਤਾਂ ਨੇ ਬਚਪਨ ਵਿੱਚ ਤੀਆਂ ਦਾ ਮਾਹੌਲ ਦੇਖਿਆ ਹੈ, ਉਨ੍ਹਾਂ ਦੇ ਮਨ ਵਿੱਚ ਦੁਬਾਰਾ ਤੀਆਂ ‘ਤੇ ਜਾਣ ਦਾ ਚਾਅ ਪੈਦਾ ਹੁੰਦਾ ਹੈ ਇਸ ਨੂੰ ਪੂਰਾ ਕਰਨ ਲਈ ਸਥਾਨਕ ਹੈਰੀਟੇਜ ਪਬਲਿਕ ਸਕੂਲ, ਭਵਾਨੀਗੜ੍ਹ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਪ੍ਰਿੰਸੀਪਲ ਮੀਨੂ ਸੂਦ ਜੀ ਦੀ ਯੋਗ ਅਗਵਾਈ ਵਿਚ ਤੀਆਂ ਦਾ ਤਿਉਹਾਰ ਮਨਾ ਕੇ ਕੀਤਾ ਗਿਆ । ਇਸ ਮੌਕੇ ਤੇ ਹਰਦੀਪ ਕੌਰ ਨੇ ਮੁੱਖ ਮਹਿਮਾਨ ਵਜੋਂ ਭੂਮਿਕਾ ਨਿਭਾਈ।ਜਿਸ ਵਿੱਚ ਤੀਜੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਮਾਤਾਵਾਂ ਨੇ ਵੱਧ ਚੜ ਕੇ ਹਿੱਸਾ ਲਿਆ । ਇਸ ਮੌਕੇ ਪੰਜਾਬ ਦੇ ਅਮੀਰ ਵਿਰਸੇ ਨੂੰ ਤਾਜ਼ਾ ਕਰਦਿਆਂ ਸਿੱਠਣੀਆਂ, ਬੋਲੀਆਂ, ਗਿੱਧਾ ਅਤੇ ਸਾਵਣ ਮਹੀਨੇ ਨਾਲ ਸਬੰਧਿਤ ਗੀਤ ਵੀ ਗਾਏ ਅਤੇ ਇਹਨਾਂ ਦੇ ਮੁਕਾਬਲੇ ਵੀ ਕਰਵਾਏ ਗਏ ।ਜਿਸ ਵਿੱਚ ਅਵੱਲ ਰਹੀਆਂ ਮਾਤਾਵਾਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ।ਇਸ ਪ੍ਰੋਗਰਾਮ ਦਾ ਆਗਾਜ਼ ਨੰਨੀਆਂ-ਮੁੰਨੀਆਂ ਵਿਦਿਆਰਥਣਾਂ ਦੇ ਗਿੱਧੇ ਨਾਲ ਕੀਤਾ ਗਿਆ ਅਤੇ ਮਾਤਾਵਾਂ ਦੀ ਮਾਡਲਿੰਗ ਕਰਵਾਈ ਗਈ। ਇਸ ਸਮਾਰੋਹ ਵਿਚ ਰਾਜਦਵਿੰਦਰ ਕੌਰ ( ਮਿਸ ਤੀਜ) ਚੁਣੇ ਗਏ।ਜਿਸ ਵਿੱਚੋਂ ਕਰਮਜੀਤ ਕੌਰ (ਬੈਸਟ ਸਮਾਇਲ ), ਅਮਨਦੀਪ ਕੌਰ(ਬੈਸਟ ਡਰੈੱਸ ),ਸਲਮਾ(ਬੈਸਟ ਹੇਅਰ ਸਟਾਈਲ ), ਮੀਨੂ ਮਿੱਤਲ(ਬੈਸਟ ਮਹਿੰਦੀ), ਜਤਿੰਦਰ ਕੌਰ(ਬੈਸਟ ਪਰਾਂਦੀ ),ਸੋਨਦੀਪ ਕੌਰ(ਬੈਸਟ ਝੁਮਕੇ ), ਕੁਲਵੀਰ ਕੌਰ(ਸੋਹਣੀ ਆਵਾਜ਼), ਪੂਜਾ ਧਵਨ (ਸੋਹਣੀਆਂ ਅੱਖਾਂ), ਗਗਨਦੀਪ ਕੌਰ(ਬੈਸਟ ਪੰਜਾਬੀ ਸੂਟ ), ਮਲਕੀਤ ਕੌਰ(ਸੋਹਣੀ ਚੂੜੀਆਂ ),ਅਮਨਦੀਪ ਕੌਰ ਸੱਗੂ(ਬੈਸਟ ਫੁਲਕਾਰੀ ),ਕਿਰਨਜੀਤ ਕੌਰ(ਸਰਵੋਤਮ ਅਦਾਕਾਰੀ ), ਗਗਨਦੀਪ ਕੌਰ (ਝਾਂਜਰ ਵਾਲੀ ਮੁਟਿਆਰ), ਨਰਗਿਸ (ਸਰਵੋਤਮ ਗਹਿਣੇ), ਅਮਨਦੀਪ ਕੌਰ (ਮੈਚਿੰਗ ਫਰੀਕ), ਰਮਨਦੀਪ ਕੌਰ (ਰੌਣਕ ਤੀਆਂ ਦੀ) ਚੁਣੇ ਗਏ ਤੇ ਵਿਸ਼ੇਸ਼ ਖਿਤਾਬਾਂ ਨਾਲ ਸਨਮਾਨਿਤ ਕੀਤਾ ਗਿਆ।ਮਾਤਾਵਾਂ ਨੇ ਵੱਖ - ਵੱਖ ਤਰ੍ਹਾਂ ਦੀਆਂ ਖੇਡਾਂ ਦਾ ਵੀ ਖੂਬ ਆਨੰਦ ਮਾਣਿਆ ਜਿਸ ਵਿੱਚ ਕਈ ਮਾਤਾਵਾਂ ਨੇ ਇਨਾਮ ਜਿੱਤੇ ।ਇਸ ਮੌਕੇ ਸੰਬੋਧਨ ਕਰਦੇ ਹੋਏ ਸਕੂਲ ਚੇਅਰਮੈਨ ਸ੍ਰੀ ਅਨਿਲ ਮਿੱਤਲ ਅਤੇ ਸ੍ਰੀਮਤੀ ਆਸ਼ਿਮਾ ਮਿੱਤਲ ‌ਜੀ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਪੰਜਾਬ ਦੇ ਵਿਰਸੇ ਦਾ ਇੱਕ ਵਿਸ਼ੇਸ ਅੰਗ ਹੈ ਜੋ ਦੇਸ਼ ਦੇ ਹੋਰਨਾਂ ਸੂਬਿਆਂ ਤੋਂ ਪੇਂਡੂ ਖੇਤਰ ਦੇ ਪੰਜਾਬੀਆਂ ਦੀ ਵਿੱਲਖਣਤਾ ਨੂੰ ਪੇਸ਼ ਕਰਦਾ ਹੈ। ਉਨ੍ਹਾਂ ਕਿਹਾ ਕਿ ਤੀਆਂ ਦੇ ਤਿਉਹਾਰ ਨੇ ਪੰਜਾਬੀ ਸੱਭਿਆਚਾਰ ਨੂੰ ਹੋਰ ਅਮੀਰ ਕਰਨ ਵਿੱਚ ਆਪਣਾ ਜੋ ਹਿੱਸਾ ਪਾਇਆ ਹੈ ਉਸ ਦੇ ਮਹੱਤਵ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਮਨੋਰੰਜਨ ਦੇ ਬਹੁਤ ਸਾਰੇ ਸਾਧਨ ਹੋਣ ਦੇ ਬਾਵਜੂਦ ਤੀਆਂ ਦਾ ਤਿਉਹਾਰ ਹਰ ਦਿਲ ਤੇ ਅਮਿੱਟ ਛਾਪ ਛੱਡਦਾ ਹੈ।ਇਸ ਮੌਕੇ ਤੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਮੀਨੂ ਸੂਦ ਜੀ ਨੇ ਸੰਬੋਧਨ ਕਰਦਿਆਂ ਕਿਹਾ ਸਾਵਣ ਰੁੱਤੇ ਦੁਨੀਆ ਭਰ 'ਚ ਤੀਆ ਦਾ ਤਿਉਹਾਰ ਮਨਾਇਆ ਜਾਂਦਾ, ਜਿਸ ਵਿਚੋਂ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਦੀ ਤਸਵੀਰ ਝਲਕਦੀ ਆਮ ਵੇਖੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸਮਾਜ ਨੂੰ ਚੰਗੀ ਦਿਸ਼ਾ ਵੱਲ ਲਿਜਾਣ ਲਈ ਤੇ ਅੱਜ ਦੀ ਨੋਜਵਾਨ ਪੀੜ੍ਹੀ ਨੂੰ ਆਪਣੀ ‌ ਸੰਸਕ੍ਰਿਤੀ ਦੀ ਪਹਿਚਾਣ ਕਰਵਾਉਣਾ ਜ਼ਰੂਰੀ ਹੈ।

   
  
  ਮਨੋਰੰਜਨ


  LATEST UPDATES











  Advertisements