View Details << Back

ਪੰਨਵਾ ਚ ਤੀਆ ਦਾ ਤਿਓੁਹਾਰ ਮਨਾਇਆ

ਭਵਾਨੀਗੜ (ਗੁਰਵਿੰਦਰ ਸਿੰਘ) ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਪੰਨਵਾ ਚ ਪੰਨਵਾ ਦੀਆਂ ਅੋਰਤਾ .ਲੜਕੀਆਂ ਅਤੇ ਪਿੰਡ ਵਾਸੀਆਂ ਨੇ ਮਿਲ ਕੇ ਤੀਆ ਦਾ ਤਿਓੁਹਾਰ ਮਨਾਇਆ । ਇਸ ਸਮਾਗਮ ਵਿੱਚ ਬਲਾਕ ਸੰਮਤੀ ਦੇ ਚੇਅਰਮੈਨ ਵਰਿੰਦਰ ਪੰਨਵਾ .ਜੀ ਓੁ ਜੀ ਗੁਰਮੀਤ ਸਿੰਘ ਬਖੋਪੀਰ ਨੇ ਓੁਚੇਚੇ ਤੋਰ ਤੇ ਸਿਰਕਤ ਕੀਤੀ । ਗੱਲਬਾਤ ਦੋਰਾਨ ਪੰਨਵਾ ਨੇ ਕਿਹਾ ਕਿ ਪੁਰਾਤਨ ਸਮੇ ਤੋ ਚੱਲਦਾ ਆ ਰਿਹ ਇਹ ਤਿਓੁਹਾਰ ਸਾਡੇ ਜੀਵਨ ਦਾ ਇੱਕ ਹਿੱਸਾ ਹੈ ਤੇ ਸਾਵਣ ਮਹੀਨਾ ਹੋਣ ਕਾਰਨ ਇਸ ਦੀ ਮਹੱਤਤਾ ਹੋਰ ਵਧ ਜਾਦੀ ਹੈ ਜੋ ਸਾਨੂੰ ਆਲਾ ਦੁਆਲਾ ਹਰਿਆਵਲ ਬਣਾਓੁਣ ਦਾ ਸੁਨੇਹਾ ਵੀ ਦੇਕੇ ਜਾਦੀ ਹੈ । ਓੁਹਨਾ ਕਿਹਾ ਕਿ ਵਿਰਸੇ ਨਾਲ ਜੁੜੇ ਰਹਿਣਾ ਸਾਡਾ ਮੁੱਡਲਾ ਫਰਜ ਹੈ। ਇਸ ਮੋਕੇ ਜੀ ਓੁ ਜੀ ਗੁਰਮੀਤ ਸਿੰਘ ਨੇ ਜਿਥੇ ਤੀਆ ਦੇ ਤਿਓੁਹਾਰ ਲਈ ਰੱਖੇ ਇਸ ਸਮਾਗਮ ਲਈ ਮੁਬਾਰਕਾ ਦਿੱਤੀਆਂ ਓੁਥੇ ਹੀ ਓੁਹਨਾ ਵੱਧ ਤੋ ਵੱਧ ਰੁੱਖ ਲਗਾਓੁਣ ਦੀ ਵੀ ਅਪੀਲ ਕੀਤੀ । ਓੁਹਨਾ ਕਿਹਾ ਕਿ ਤੀਆ ਦੇ ਤਿਓੁਹਾਰ ਤੇ ਪੀਘਾ ਪਾਈਆਂ ਜਾਦੀਆਂ ਸਨ ਪਰ ਹੁਣ ਰੁੱਖ ਹੀ ਕਿੰਨੇ ਕੁ ਬਚੇ ਹਨ ਓੁਹਨਾ ਨੋਜਵਾਨ ਵਰਗ ਨੂੰ ਆਪਣਾ ਵਿਰਸਾ ਸਾਭਣ ਅਤੇ ਆਲਾ ਦੁਆਲਾ ਹਰਿਆਵਲ ਬਣਾਓੁਣ ਲਈ ਰੁੱਖ ਲਾਓੁਣ ਦੀ ਅਪੀਲ ਕੀਤੀ । ਇਸ ਮੋਕੇ ਹਰਿੰਦਰ ਕੁਮਾਰ.ਰਾਮ ਮੂਰਤੀ.ਮੁਲਤਾਨਾ.ਸਕੂਲ ਇੰਚਾਰਜ ਮੈਡਮ ਸਿਲਪੀ ਰਾਣੀ.ਪਸਵਕ ਕਮੇਟੀ ਦੇ ਸਮੂਹ ਮੈਬਰਾਨ ਹਾਜਰ ਸਨ।

   
  
  ਮਨੋਰੰਜਨ


  LATEST UPDATES











  Advertisements