View Details << Back

ਮਿਸ਼ਨ ਹਰਿਆਲੀ ਤਹਿਤ ਬਟਰਿਆਣਾ ਚ ਪੋਦੇ ਲਾਏ
ਟੀਮ ਜੀ ਓੁ ਜੀ ਦੇ ਵਿਸ਼ੇਸ ਓੁਪਰਾਲੇ ਦੀ ਚੁਫੇਰਿਓ ਸ਼ਲਾਘਾ

ਭਵਾਨੀਗੜ (ਗੁਰਵਿੰਦਰ ਸਿੰਘ) ਟੀਮ ਜੀ ਓ ਜੀ ਅਤੇ ਪਿੰਡ ਬਟੜਿਆਣਾ ਦੀ ਗ੍ਰਾਮ ਪੰਚਾਇਤ ਨੇ ਮਿਲ ਕੇ ਪੰਜਾਬ ਸਰਕਾਰ ਦੇ 'ਮਿਸਨ ਹਰਿਆਲੀ' ਦੇ ਤਹਿਤ 1000 ਦੇ ਕਰੀਬ ਬੂਟੇ ਲਾਏ ਜਿਲਾ ਮੁਖੀ ਕਰਨਲ ਧਨਵੀਰ ਸਿੰਘ ਸਿੱਧੂ ਜੀ ਅਤੇ ਜੀੳਜੀ ਟੀਮ ਤਹਿਸੀਲ ਭਵਾਨੀਗੜ੍ਹ ਦੇ ਤਹਿਸੀਲ ਹੈੱਡ ਲੈਫਟੀਨੈਂਟ ਕਰਨਲ ਗੁਰਦੀਪ ਸਿੰਘ ਦੀ ਯੋਗ ਅਗਵਾਈ ਹੇਠ ਪਿੰਡ ਬਟੜਿਆਣਾ ਦੇ ਨੌਜਵਾਨਾਂ ਜਿਸ ਵਿੱਚ ਜੀੳਜੀ ਪਰਮਜੀਤ ਸਿੰਘ ਦੇ ਯੋਗ ਉਪਰਾਲੇ ਸਦਕਾ ਵਾਤਾਵਰਨ ਪ੍ਰੇਮੀਆਂ ਨੇ ਮਿਲ ਕੇ ਅੱਜ ਪਿੰਡ ਬਟੜਿਆਣਾ ਵਿੱਚ 1000(ਇੱਕ ਹਜਾਰ) ਬੂਟਾ ਲਗਾਇਆ।ਇਸ ਮੌਕੇ ਟਰੱਕ ਯੂਨੀਅਨ ਭਵਾਨੀਗੜ੍ਹ ਦੇ ਪ੍ਰਧਾਨ ਹਰਦੀਪ ਸਿੰਘ ਤੂਰ, ਪਾਰਟੀ ਬਲਾਕ ਭਵਾਨੀਗੜ੍ਹ ਦੇ ਪ੍ਰਧਾਨ ਜੱਗਾ ਸਿੰਘ ਅਤੇ ਪਿੰਡ ਦੇ ਸਰਪੰਚ ਕਰਤਾਰ ਸਿੰਘ,ਪੰਚ ਰਣਜੀਤ ਸਿੰਘ,ਕਰਮਜੀਤ ਸਿੰਘ, ਬੱਲੀ ਸਿੰਘ,ਮਨਰੇਗਾ ਸੈਕਟਰੀ ਗੁਰਜੀਤ ਸਿੰਘ,ਵਣ ਵਿਭਾਗ ਦੇ ਅਧਿਕਾਰੀ ਮੈਡਮ ਸਿਮਰਨਜੀਤ ਕੌਰ ਦਫਤਰ ਭਵਾਨੀਗੜ੍ਹ, ਮੈਡਮ ਪਰਵੀਨ ਰਾਣੀ ਦਫਤਰ ਸੰਗਰੂਰ ਅਤੇ ਜੀੳਜੀ ਸੁਪਰਵਾਈਜ਼ਰ ਕੈਪਟਨ ਸਿਕੰਦਰ ਸਿੰਘ, ਸੂਬੇਦਾਰ ਅਮ੍ਰਿਤਪਾਲ ਸਿੰਘ, ਜੀੳਜੀ ਜਗਰੂਪ ਸਿੰਘ,ਜੀੳਜੀ ਪਰਮਜੀਤ ਸਿੰਘ, ਜੀੳਜੀ ਹਰਮੇਲ ਸਿੰਘ ਵਿਸੇਸ ਤੌਰ ਤੇ ਪਹੁੰਚੇ।ਇਸ ਮੌਕੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਤਹਿਸੀਲ ਭਵਾਨੀਗੜ੍ਹ ਦੇ ਜੀੳਜੀ ਸੁਪਰਵਾਈਜ਼ਰ ਕੈਪਟਨ ਸਿਕੰਦਰ ਸਿੰਘ ਅਤੇ ਸੂਬੇਦਾਰ ਅਮ੍ਰਿਤਪਾਲ ਸਿੰਘ ਨੇ ਕਿਹਾ ਕਿ ਵਾਤਾਵਰਨ ਨੂੰ ਸਾਫ ਅਤੇ ਸੁੱਧ ਰੱਖਣ ਲਈ ਅਤੇ ਧਰਤੀ ਹੇਠਲਾ ਪਾਣੀ ਦੇ ਅਣਮੋਲ ਖਜਾਨਾ ਨੂੰ ਸੁਰੱਖਿਅਤ ਰੱਖਣ ਲਈ ਧਰਤੀ ਤੇ ਵੱਧ ਤੋਂ ਵੱਧ ਬੂਟੇ ਲਗਾਉਣੇ ਅਤੀ ਜਰੂਰੀ ਹਨ ਇਸੇ ਦੀ ਕੜੀ ਵਜੋਂ ਜੀੳਜੀ ਟੀਮ ਆਪਣੀਆਂ ਡਿਊਟੀਆਂ ਦੇ ਨਾਲ ਨਾਲ ਹਰਿਆਲੀ ਮਿਸਨ ਪ੍ਰਤੀ ਪੂਰੀ ਤਨਦੇਹੀ ਨਾਲ ਜੁਟੀ ਹੋਈ ਹੈ। ਉਹਨਾਂ ਕਿਹਾ ਕਿ ਸਾਡੇ ਵਲੋਂ ਵੱਧ ਤੋਂ ਵੱਧ ਬੂਟੇ ਲਗਾ ਕੇ ਵਾਤਾਵਰਣ ਅਤੇ ਧਰਤੀ ਹੇਠਲਾ ਪਾਣੀ ਬਚਾਉਣ ਦੀ ਇਸ ਮਿਹਨਤ ਦਾ ਫਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਰੂਰ ਮਿਲੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਹਰਿਆ ਭਰਿਆ ਹੋਵੇਗਾ।

   
  
  ਮਨੋਰੰਜਨ


  LATEST UPDATES











  Advertisements