View Details << Back

ਵਿਸ਼ਵ ਸਤਨਪਾਨ ਜਾਗਰੂਕਤਾ ਹਫਤਾ ਮਨਾਇਆ

ਭਵਾਨੀਗੜ੍ਹ, 6 ਅਗਸਤ (ਗੁਰਵਿੰਦਰ ਸਿੰਘ )-ਹਰ ਸਾਲ ਅਗਸਤ ਦੇ ਪਹਿਲੇ ਹਫਤੇ ਨੂੰ “ਵਿਸ਼ਵ ਸਤਨਪਾਨ ਹਫਤੇ” ਵਜੋਂ ਮਨਾਇਆ ਜਾਂਦਾ ਹੈ। ਇਸ ਸਾਲ ਦੇ ਸਤਨਪਾਨ ਹਫ਼ਤੇ ਦੇ ਵਿਸ਼ੇ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਹਫਤਾ ਮਾਂ ਅਤੇ ਬੱਚੇ ਦੇ ਲਈ ਸਤਨਪਾਨ ਦੀ ਮਹਤੱਤਾ ਬਾਰੇ ਲੋਕਾਂ ਵਿਚ ਜਾਗਰੂਕਤਾ ਲਿਆਉਣ ਲਈ ਮਨਾਇਆ ਗਿਆ।
ਆਈਸੀਡੀਐਸ ਵਿਭਾਗ ਨਾਲ ਮਿਲਕੇ ਸਮਾਈਲ ਫਾਊਂਡੇਸ਼ਨ ਨੇ ਪੈਪਸੀਕੋ ਫਾਊਂਡੇਸ਼ਨ ਦੇ ਸਹਿਯੋਗ ਨਾਲ 1 ਤੋਂ 6 ਅਗਸਤ, 2022 ਤੱਕ ਸਤਨਪਾਨ ਦੀ ਮਹੱਤਤਾ ਅਤੇ ਮਾਂ ਅਤੇ ਬੱਚੇ ਲਈ ਇਸ ਨਾਲ ਸਬੰਧਤ ਫਾਇਦਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਰੈਲੀਆਂ ਅਤੇ ਸੈਸ਼ਨਾਂ ਦਾ ਆਯੋਜਨ ਕੀਤਾ। ਪਿੰਡ ਸਾਹਪੁਰ, ਮਾਝਾ, ਮਸਾਣੀ, ਫੰਮਣਵਾਲ ਅਤੇ ਕਾਲਾਝਾੜ ਵਿੱਚ ਸਮਾਈਲ ਫਾਂਉਡੇਂਸ਼ਨ ਨੇ ਆਈਸੀਡੀਐਸ ਵਿਭਾਗ ਨਾਲ ਮਿਲਕੇ ਜਾਗਰੂਕਤਾ ਰੈਲੀਆਂ ਕੱਢੀਆਂ।
ਦੁੱਧ ਪਿਲਾਉਣ ਵਾਲੀ ਮਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਦੇਖਭਾਲ ਕਰਨ ਵਾਲਿਆਂ ਨੂੰ ਵੀ ਦੁੱਧ ਪਿਲਾਉਣ ਮਾਂ ਦਾ ਸਹਿਯੋਗ ਕਰਨ ਦੀ ਸਲਾਹ ਦਿੱਤੀ ਗਈ। ਕੋਲਸਟ੍ਰਮ ਦੀ ਮਹੱਤਤਾ ਬਾਰੇ ਦੱਸਦਿਆਂ, ਰੰਗਰੂਪ ਕੌਰ, ਆਂਗਣਵਾੜੀ ਵਰਕਰ ਸ਼ਾਹਪੁਰ ਨੇ ਦੱਸਿਆ ਕਿ ਮਾਂ ਦਾ ਪਹਿਲਾ ਪੀਲਾ ਗਾੜਾ ਦੁੱਧ ਬੱਚੇ ਲਈ ਬਹੁਤ ਪੌਸ਼ਟਿਕ ਅਤੇ ਸਿਹਤਮੰਦ ਹੁੰਦਾ ਹੈ। ਬੱਚੇ ਨੂੰ ਲਾਜ਼ਮੀ ਤੌਰ 'ਤੇ ਮਾਂ ਦਾ ਪਹਿਲਾ ਪੀਲਾ ਗਾੜਾ ਦੁੱਧ ਪਿਲਾਉਣਾ ਚਾਹੀਦਾ ਹੈ ਕਿਉਂਕਿ ਇਹ ਬੱਚੇ ਦੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ।


   
  
  ਮਨੋਰੰਜਨ


  LATEST UPDATES











  Advertisements