View Details << Back

ਸ਼੍ਰੀ ਗੁਰੂ ਤੇਗ ਬਹਾਦਰ ਡਰਾਇਵਰ ਅੇਸੋਸੀਏਸਨ ਰਜਿ (7187) ਦੀ ਸਲਾਨਾ ਚੋਣ
ਹਰਜੀਤ ਸਿੰਘ ਸਰਬ ਸੰਮਤੀ ਨਾਲ ਪ੍ਰਧਾਨ ਚੁਣੇ

ਭਵਾਨੀਗੜ (ਗੁਰਵਿੰਦਰ ਸਿੰਘ) ਬਿਤੇ ਦਿਨੀ ਸ਼੍ਰੀ ਗੁਰੂ ਤੇਗ ਬਹਾਦਰ ਡਰਾਇਵਰ ਅੇਸੋਸੀਏਸ਼ਨ ਰਜਿ: ਨੰਬਰ (7187) ਦੀ ਸਲਾਨਾ ਇਕੱਤਰਤਾ ਹੋਈ ਜਿਸ ਵਿੱਚ ਡਰਾਇਵਰ ਭਰਾਵਾ ਨੂੰ ਆ ਰਹੀਆਂ ਦਰਪੇਸ ਸਮੱਸਿਆਵਾਂ ਤੇ ਵਿਚਾਰ ਚਰਚਾ ਕੀਤੀ ਗਈ। ਇਸ ਮੋਕੇ ਪਿਛਲੇ ਦਿਨੀ ਪਟਿਆਲਾ ਦੀ ਇੱਕ ਗੱਡੀ ਜੋ ਓੁਤਰਾਖੰਡ ਵਿੱਚ ਬਰਸਾਤੀ ਨਾਲੇ ਵਿੱਚ ਰੁੜ ਜਾਣ ਕਾਰਨ ਹਾਦਸਾ ਗ੍ਰਸਤ ਹੋ ਗਈ ਸੀ ਤੇ ਅੱਠ ਮੋਤਾ ਵੀ ਹੋ ਗਈਆਂ ਸਨ ਤੇ ਸਮੂਹ ਡਰਾਇਵਰ ਭਰਾਵਾਂ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਗੱਡੀ ਚ ਸਵਾਰ ਮਰਨ ਵਾਲਿਆਂ ਨੂੰ ਸਰਧਾਜਲੀ ਭੇਟ ਕੀਤੀ ਤੇ ਗੁੱਸਾ ਵੀ ਜਾਹਿਰ ਕੀਤਾ ਕਿ ਸਰਕਾਰਾ ਟੈਕਸੀਆ ਤੋ ਹਰ ਸੂਬੇ ਦਾ ਟੈਕਸ ਵਸੂਲਦੀਆ ਹਨ ਪਰ ਨਦੀਆਂ ਤੇ ਬਣੇ ਖਸਤਾ ਹਾਲਤ ਪੁੱਲਾ ਤੇ ਪੈਸਾ ਹੀ ਨਹੀ ਲਾਓੁਦੀਆ । ਇਸ ਮੋਕੇ ਸਰਬ ਸੰਮਤੀ ਨਾਲ ਚੋਣ ਓੁਪਰੰਤ ਹਰਜੀਤ ਸਿੰਘ ਪ੍ਰਧਾਨ .ਮੀਤ ਪ੍ਰਧਾਨ ਮੇਜਰ ਸਿੰਘ ਕਪਿਆਲ.ਬੇਅੰਤ ਸਿੰਘ ਖਜਾਨਚੀ ਤੋ ਇਲਾਵਾ ਜਰਨਲ ਬਾਡੀ ਵਿੱਚ ਗੁਰਪ੍ਰੀਤ ਸਿੰਘ .ਜਗਸੀਰ ਸਿੰਘ .ਜਗਦੀਪ ਸਿੰਘ .ਇੰਦਰਪਾਲ ਸਿੰਘ ਕਾਕੜਾ.ਬਿੱਲੂ ਖਾਨ.ਸਤਵਿੰਦਰ ਸਿੰਘ ਛੰਨਾ.ਕਮਲਜੀਤ ਸਿੰਘ .ਬੰਟੀ.ਰਜਿੰਦਰ ਸਿੰਘ ਬੋਬੀ.ਗੋਬਿੰਦ ਸਿੰਘ ਬਾਲਦ ਖੁਰਦ .ਰਣਜੀਤ ਸਿੰਘ ਬਾਬਾ ਅਗਲੇ ਵਰੇ ਤੱਕ ਯੂਨੀਅਨ ਦੇ ਆਗੂ ਹੋਣਗੇ। ਇਸ ਮੋਕੇ ਨਵੇ ਚੁਣੇ ਪ੍ਰਧਾਨ ਨੇ ਸੂਬਾ ਸਰਕਾਰ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਆਪਣੇ ਪਰਿਵਾਰ ਦਾ ਪਾਲਣ ਪੋਸਣ ਕਰਨ ਲਈ ਡਰਾਇਵਰ ਭਰਾ ਦਿਨ ਰਾਤ ਸੜਕਾਂ ਤੇ ਰੁਲਦੇ ਹਨ ਜਿਸ ਨੂੰ ਦੇਖਦਿਆਂ ਸਰਕਾਰ ਡਰਾਇਵਰਾ ਲਈ ਵਿਸੇਸ ਫੰਡ ਰੱਖੇ ਤਾ ਕਿ ਕਿਸੇ ਵੀ ਘਟਨਾ ਵਾਪਰਨ ਤੇ ਓੁਸ ਡਰਾਇਵਰ ਦੇ ਪਰਿਵਾਰ ਦੀ ਓੁਸ ਫੰਡ ਚੋ ਮਾਲੀ ਮਦਦ ਕੀਤੀ ਜਾ ਸਕੇ।

   
  
  ਮਨੋਰੰਜਨ


  LATEST UPDATES











  Advertisements