View Details << Back

ਮੁਹੱਰਦ ਇਸਲੇਮੀ ਦੇ ਤਿਉਹਾਰ ਤੇ ਮੁਸਲਿਮ ਭਾਈਚਾਰੇ ਵੱਲੋ ਬੂਟੇ ਅਤੇ ਛਬੀਲ ਲਗਾਈ

ਭਵਾਨੀਗੜ (ਗੁਰਵਿੰਦਰ ਸਿੰਘ) ਮੁਹੱਰਮ ਇਸਲਾਮੀ ਦਾ ਤਿਉਹਾਰ ਮੁਸਲਿਮ ਭਾਇਚਾਰੇ ਵੱਲੋ ਇਕੱਠੇ ਹੋ ਕੇ ਮਨਾਇਆ । ਇਸ ਦੀ ਜਾਣਕਾਰੀ ਦਿੰਦੀਆ ਸ਼ਇਅਦ ਪੀਰ ਖਾਨਗਾਹ ਬਾਬਾ ਪੀਰ ਦੇ ਗੱਦੀ ਨਸ਼ੀਨ ਭੋਲਾ ਖਾਨ ਵੱਲੋ ਜਾਣਕਾਰੀ ਦਿੰਦੇ ਦੱਸਿਆ ਕਿ ਮੁਹੱਰਮ ਇਸਲਾਮੀ ਕੈਲੰਡਰ ਦੇ ਪਹਿਲੇ ਮਹੀਨੇ ਨੂੰ ਦਰਸਾਉਂਦਾ ਹੈ ਅਤੇ ਇਸਨੂੰ ਹਿਜਰੀ ਦੇ ਮਹੀਨੇ ਜਾਂ ਅੱਲ੍ਹਾ ਦੇ ਮਹੀਨੇ ਵਜੋਂ ਜਾਣਿਆ ਜਾਂਦਾ ਹੈ। ਮੁਹੱਰਮ ਦੇ ਦਸਵੇਂ ਦਿਨ ਨੂੰ ਆਸ਼ੂਰਾ ਦੇ ਦਿਨ ਵਜੋਂ ਜਾਣਿਆ ਜਾਂਦਾ ਹੈ। ਇਹ ਆਤਮ ਨਿਰੀਖਣ ਅਤੇ ਮਾਫੀ ਲਈ ਇੱਕ ਪਲ ਹੈ। ਅਤੇ ਅੱਜ ਭਵਾਨੀਗੜ ਸ਼ਯਿਅਦ ਪੀਰ ਖਾਨਗਾਹ ਭਵਾਨੀਗਡ਼੍ਹ ਵਿਖੇ ਮੁਸਲਿਮ ਭਾਈਚਾਰੇ ਵੱਲੋਂ ਇਕੱਤਰਿਤ ਹੋ ਕੇ ਬੂਟੇ ਲਗਾਏ ਗਏ ਅਤੇ ਮੁਸਲਿਮ ਭਾਈਚਾਰੇ ਵੱਲੋਂ ਇਕੱਠੇ ਹੋ ਕੇ ਛਬੀਲ ਲਗਾਈ ਗਈ ਹਾਂ ਜੀ ਅਤੇ ਉਹਨਾ ਇਹ ਵੀ ਦੱਸਿਆ ਕਿ ਜਿੱਥੇ ਹਰ ਤਿਉਹਾਰ ਇਕੱਠੇ ਹੋ ਕੇ ਮਨਾਏ ਜਾਂਦੇ ਹਨ ਉਥੇ ਹੀ ਮਹਿਰਮ ਨੂੰ ਇਕੱਤਰਿਤ ਹੋ ਕੇ ਮੁਸਲਿਮ ਭਾਈਚਾਰੇ ਵੱਲੋਂ ਮਨਾਇਆ ਗਿਆ ਤੇ ਇਸ ਮੌਕੇ ਉਨ੍ਹਾਂ ਵੱਲੋਂ ਬੂਟੇ ਲਗਾਏ ਗਏ ਅਤੇ ਠੰਢੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ ਉਨ੍ਹਾਂ ਦੱਸਿਆ ਕਿ ਹਰ ਤਿਉਹਾਰ ਇੱਥੇ ਇਕੱਠੇ ਹੋ ਕੇ ਮੁਸਲਿਮ ਭਾਈਚਾਰੇ ਵੱਲੋਂ ਮਨਾਏ ਜਾਂਦੇ ਹਨ ਤੇ ਹਰ ਹਫ਼ਤੇ ਲੰਗਰ ਵੀ ਲਗਾਇਆ ਜਾਦਾ ਹੈ।ਮਕਸੂਦ ਹਸਨ,ਮੁਹੰਮਦ ਰਿਜਵਾਨ, ਅਨਾਸ ਮੀਆਂ ਅਤੇ ਮੁਹੰਮਦ ਜੀਸਾਨ ਤੋ ਇਲਾਵਾ ਹੋਰ ਵੀ ਕਲੱਬ ਮੈਬਰ ਮੋਜੂਦ ਸਨ ।

   
  
  ਮਨੋਰੰਜਨ


  LATEST UPDATES











  Advertisements