View Details << Back

ਰਹਿਬਰ ਫਾਓੁਡੇਸ਼ਨ ਵਿਖੇ ਮਾ ਦੇ ਦੁੱਧ ਤੇ ਵਿਸੇਸ ਸੈਮੀਨਾਰ ਦਾ ਆਯੋਜਨ
ਡਾ ਕਾਫਿਲਾ ਖਾਨ ਨੇ ਮਾ ਦੇ ਦੁੱਧ ਦੀ ਮਹੱਤਤਾ ਤੇ ਕੀਤੀ ਵਿਚਾਰ ਚਰਚਾ

ਭਵਾਨੀਗੜ(ਗੁਰਵਿੰਦਰ ਸਿੰਘ ) ਰਹਿਬਰ ਫਾਊਂਡੇਸ਼ਨ ਵਿਖੇ ਵਰਲਡ ਅਲਾਇੰਸ ਫਾਰ ਬੈ੍ਰਸਟ ਫੀਡਿੰਗ ਡੇ ਮਨਾਇਆ ਗਿਆ, ਇਸ ਦਿਵਸ ਮੌਕੇ ਸੰਸਥਾਂ ਦੇ ਚੇਅਰਮੈਨ ਡਾ. ਐਮ.ਐਸ. ਖਾਨ, ਚੇਅਰਪਰਸਨ ਡਾ. ਕਾਫਿਲਾ ਖਾਨ, ਜੀ.ਐਨ.ਐਮ, ਏ.ਐਨ.ਐਮ ਤੇ ਬੀ.ਯੂ.ਐਮ.ਐਸ ਦੇ ਵਿਦਿਆਰਥੀ ਤੇ ਸੰਸਥਾਂ ਦੇ ਅਧਿਆਪਕ ਸਾਹਿਬਾਨ ਹਾਜਰ ਰਹੇ।ਇਸ ਮੌਕੇ ਰਹਿਬਰ ਫਾਊਂਡੇਸ਼ਨ ਦੇ ਚੇਅਰਮੈਨ ਡਾ. ਐਮ.ਐਸ. ਖਾਨ ਜੀ ਤੇ ਚੇਅਰਪਰਸਨ ਡਾ. ਕਾਫਿਲਾ ਖਾਨ ਜੀ ਨੇ ਵਰਲਡ ਅਲਾਇੰਸ ਫਾਰ ਬੈ੍ਰਸਟ ਫੀਡਿੰਗ ਦੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਾਂ ਤੇ ਬੱਚੇ ਲਈ ਮਾਂ ਦਾ ਦੁੱਧ ਇਕ ਸੁਰੱਖਿਆ ਢਾਲ ਵਜੋਂ ਕੰਮ ਕਰਦਾ ਹੈ। ਨਵਜੰਮੇ ਬੱਚਿਆਂ ਨੂੰ ਕਈ ਮਾਰੂ ਬਿਮਾਰੀਆਂ ਤੋਂ ਬਚਾਉਂਦਾ ਹੈ, ਜਦੋਂ ਕਿ ਮਾਂ ਨੂੰ ਛਾਤੀ ਦੇ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਬਚਾਉਣ ਲਈ ਇਕ ਸੁਰੱਖਿਆ ਢਾਲ ਦਾ ਕੰਮ ਕਰਦਾ ਹੈ। ਹਸਪਤਾਲ ਵਿੱਚ ਜਣੇਪੇ ਦੇ ਵਧਦੇ ਪ੍ਰਚਲਨ ਨੇ ਵੀ ਔਰਤਾਂ ਨੂੰ ਸਟੇਟਸ ਸਿੰਬਲ ਮਾਂ ਦਾ ਦੁੱਧ ਸਭ ਤੋਂ ਵਧੀਆ ਖੁਰਾਕਾ ਦੀ ਮਹੱਤਤਾ ਦਾ ਅਹਿਸਾਸ ਕਰਵਾਇਆ ਹੈ। ਵਰਲਡ ਅਲਾਇੰਸ ਫਾਰ ਬੈ੍ਰਸਟ ਫੀਡਿੰਗ ਡੇ 1 ਅਗਸਤ ਤੋਂ 7 ਅਗਸਤ ਤੱਕ ਮਨਾਇਆ ਗਿਹਾ ਹੈ ਤੇ ਇਹ ਹਫ਼ਤਾ 2016 ਤੋਂ ਵਰਲਡ ਅਲਾਇੰਸ ਫਾਰ ਬ੍ਰੈਸਟ ਫੀਡਿੰਗ ਐਕਸ਼ਨ ਦੁਆਰਾ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਵਿਦਿਆਰਥੀਆਂ ਨੂੰ ਸਪੀਚ ਤੇ ਪੋਸਟਰ ਮੈਕਿੰਗ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਵਿਚ ਜੈਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਦੌਰਾਨ ਬੀ.ਯੂ.ਐਮ.ਐਸ ਦੇ ਪ੍ਰਿੰਸੀਪਲ ਸਿਰਾਜੂਨਬੀ ਜਾਫਰੀ ਤੇ ਜੀ.ਐਨ.ਐਮ, ਏ.ਐਨ.ਐਮ ਦੇ ਪ੍ਰਿੰਸੀਪਲ ਸਿਮਰਨਪ੍ਰੀਤ ਕੌਰ, ਰਹਿਬਰ ਐਂਸਟ ਦੇ ਪ੍ਰਿੰਸੀਪਲ ਡਾ. ਸੂਜੈਨ ਸਰਕਾਰ, ਰਹਿਬਰ ਇੰਸਟੀਚਿਊਟ ਆਫ ਐਜੂਕੇਸ਼ਨ ਦੇ ਪ੍ਰਿੰਸੀਪਲ ਡਾ. ਸੂਮਨ ਮਿੱਤਲ ਨੇ ਵਰਲਡ ਅਲਾਇੰਸ ਫਾਰ ਬੈ੍ਰਸਟ ਫੀਡਿੰਗ ਡੇ ਦੇ ਬਾਰੇ ਵਿਦਿਆਰਥੀਆਂ ਤੇ ਹੋਰਾਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ।

   
  
  ਮਨੋਰੰਜਨ


  LATEST UPDATES











  Advertisements