View Details << Back

ਆਦਰਸ਼ ਸਕੂਲ ਅਧਿਆਪਕ ਯੂਨੀਅਨ 15 ਨੂੰ ਲਹਿਰਾਵੇਗੀ ਕਾਲੇ ਝੰਡੇ
ਲੰਮੇ ਸਮੇ ਤੋ ਓੁਡੀਕ ਰਹੇ ਇਨਸਾਫ ਪਰ ਹਰ ਸਰਕਾਰ ਨੇ ਦਿਖਾਈ ਬੇਰੁੱਖੀ : ਅਧਿਆਪਕ ਆਗੂ

ਚੰਡੀਗੜ੍ਹ 11 ਅਗਸਤ (ਗੁਰਵਿੰਦਰ ਸਿੰਘ) ਆਦਰਸ਼ ਸਕੂਲ ਅਧਿਆਪਕ ਯੂਨੀਅਨ ਪੰਜਾਬ (ਪੀਪੀਪੀ ਤਰਜ਼) ਵੱਲੋਂ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਦੀ ਪੂਰਤੀ ਸਰਕਾਰ ਵੱਲੋਂ ਛੇਤੀ ਨਾ ਹੋਣ ਕਾਰਨ ਰੋਸ ਵਜੋਂ 13 ਤੋਂ 15 ਅਗਸਤ ਤੱਕ ਆਪੋ ਆਪਣੇ ਘਰਾਂ ਤੇ ਕਾਲੇ ਝੰਡੇ ਲਹਿਰਾ ਕੇ ਰੋਸ ਪ੍ਰਗਟਾਵਾ ਕਰਨਗੇ। ਜਥੇਬੰਦੀ ਦੇ ਸੂਬਾ ਪ੍ਰਧਾਨ ਮੱਖਣ ਸਿੰਘ ਬੀਰ ਅਤੇ ਜਨਰਲ ਸਕੱਤਰ ਸੁਖਵੀਰ ਸਿੰਘ ਨੇ ਕਿਹਾ ਹੈ ਕਿ ਨਵੀਂ ਹੋਂਦ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਆਦਰਸ਼ ਸਕੂਲਾਂ ਦੇ ਬਾਰਾਂ ਬਾਰਾਂ ਸਾਲਾਂ ਤੋਂ ਨੌਕਰੀ ਕਰ ਰਹੇ ਅਧਿਆਪਕਾਂ ਅਤੇ ਦਰਜਾ ਚਾਰ ਮੁਲਾਜ਼ਮਾਂ ਦੀਆਂ ਸੇਵਾਵਾਂ ਪੱਕੀਆਂ ਕਰਨ ਲਈ ਹੋਰ ਸਮਾਂ ਲਗਾ ਰਹੀ ਹੈ। ਜਦ ਕਿ ਸੇਵਾਵਾਂ ਤੁਰੰਤ ਪੱਕੀਆਂ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਉਹ ਹੋਰ ਕਿੰਨਾਂ ਕੁ ਸਮਾਂ ਕੱਚੀਆਂ ਨੌਕਰੀਆਂ ਦਾ ਸੰਤਾਪ ਹੰਢਾਉਂਣਗੇ। ਯੂਨੀਅਨ ਦੀ ਸੂਬਾ ਕਮੇਟੀ ਮੈਂਬਰ ਸੁਖਦੀਪ ਕੌਰ ਸਰਾਂ, ਪਰਵਿੰਦਰ ਕੌਰ ਮਾਨਸਾ ਅਤੇ ਸਰਬਜੀਤ ਕੌਰ ਗਰੇਵਾਲ ਨੇ ਕਿਹਾ ਹੈ ਕਿ ਸਰਕਾਰ ਆਦਰਸ਼ ਸਕੂਲਾਂ ਨੂੰ ਸਿੱਖਿਆ ਵਿਭਾਗ ਅਧੀਨ ਲੈ ਕੇ ਬਣਦੀ ਜਿੰਮੇਵਾਰੀ ਨਾਲ ਚਲਾਵੇ । ਮਹਿਲਾ ਆਗੂਆਂ ਨੇ ਕਿਹਾ ਹੈ ਕਿ ਸਰਕਾਰ ਅਤੇ ਸਿੱਖਿਆ ਵਿਭਾਗ ਆਦਰਸ਼ ਸਕੂਲਾਂ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਗਰੇਡ ਪੇਅ ਦੇ ਮੁਤਾਬਕ ਸਿੱਧੀਆ ਸਰਕਾਰੀ ਖਜ਼ਾਨੇ ਵਿੱਚੋਂ ਜਾਰੀ ਕਰਕੇ ਮੁਲਾਜ਼ਮਾਂ ਨੂੰ ਇਨਸਾਫ਼ ਦੇਵੇ। ਸੀਨੀਅਰ ਮੀਤ ਪ੍ਰਧਾਨ ਕੁਲਵੀਰ ਸਿੰਘ ਜਖੇਪਲ, ਦੀਪਕ ਸਿੰਗਲਾ,ਸਲੀਮ ਖਾਨ , ਮਲਕੀਤ ਸਿੰਘ ਕਾਲੇਕੇ ਨੇ ਕਿਹਾ ਹੈ ਕਿ ਸਰਕਾਰ ਆਦਰਸ਼ ਸਕੂਲਾਂ ਵਿਚ ਪੜ੍ਹਾਉਣ ਦੇ ਤਜ਼ਰਬੇ ਨੂੰ ਮਾਨਤਾ ਦੇ ਕੇ 2019 ਵਿਚ ਹੋਈ ਹੈਡ ਟੀਚਰ / ਸੈਂਟਰ ਹੈੱਡ ਟੀਚਰ ਦੀ ਸਿੱਧੀ ਭਰਤੀ ਵਿਚ ਮੈਰਿਟ ਲਿਸਟ ਚ ਆਏ ਉਮੀਦਵਾਰਾਂ ਨੂੰ ਤੁਰੰਤ ਨਿਯੁਕਤੀ ਪੱਤਰ ਜਾਰੀ ਕਰੇ। ਜਦਕਿ ਪਿਛਲੀ ਸਰਕਾਰ ਨੇ ਇੱਕ ਸਾਜਿਸ਼ ਤਹਿਤ ਜਾਰੀ ਨਹੀਂ ਕੀਤੇ ਸਨ। ਆਗੂਆਂ ਨੇ ਕਿਹਾ ਹੈ ਕਿ ਸਮੇਂ ਸਮੇਂ ਤੇ ਮੈਨੇਜਮੈਂਟਾਂ ਵੱਲੋਂ ਨੌਕਰੀਓ ਕੱਢੇ ਤੇ ਅਧਿਆਪਕਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ ਅਤੇ ਪਿਛਲੀ ਸਰਕਾਰ ਦੌਰਾਨ ਬੰਦ ਕੀਤੇ ਗਏ ਦੋ ਆਦਰਸ਼ ਸਕੂਲਾਂ ਨੂੰ ਮੁੜ ਚਾਲੂ ਕੀਤਾ ਜਾਵੇ ਅਤੇ ਇਨ੍ਹਾਂ ਸਕੂਲਾਂ ਦੇ ਮੁਲਾਜ਼ਮਾਂ ਨੂੰ ਮੁੜ ਨੌਕਰੀ ਵਿੱਚ ਲਿਆਂਦਾ ਜਾਵੇ। ਅਮਿਤ ਮਹਿਤਾ, ਅਮਰਪਾਲ ਜੋਸ਼ੀ, ਵਰਿੰਦਰ ਸਿੰਘ, ਸਤਨਾਮ ਸਿੰਘ ਤੁੰਗਾਂ, ਹਰਵਿੰਦਰ ਸਿੰਘ ਨਿੰਮਾ, ਮਨਜੀਤ ਸਿੰਘ, ਗੁਰਚਰਨ ਸਿੰਘ, ਅਮਨਦੀਪ ਸ਼ਾਸਤਰੀ, ਜਗਤਾਰ ਸਿੰਘ ਗੰਢੂਆਂ,ਆਦਿ ਆਗੂਆਂ ਨੇ ਆਪੋ ਆਪਣੇ ਵਿਚਾਰ ਵਿਅਕਤ ਕੀਤੇ ਹਨ।



   
  
  ਮਨੋਰੰਜਨ


  LATEST UPDATES











  Advertisements