View Details << Back

15 ਅਗਸਤ ਅਜਾਦੀ ਦਿਵਸ ਨੂੰ ਲੈ ਕੇ ਤਿਆਰੀਆ ਮੁਕੰਮਲ

ਭਵਾਨੀਗੜ (ਗੁਰਵਿੰਦਰ ਸਿੰਘ) ਦੇਸ਼ ਭਰ ਚ ਜਿੱਥੇ ਅਜਾਦੀ ਦਿਵਸ ਦੀਆ ਤਿਆਰੀਆ ਜੋਰਾ ਤੇ ਹਨ। ਉਥੇ ਹੀ 15 ਅਗਸਤ ਦੀ ਤਿਆਰੀ ਨੂੰ ਲੈ ਕੇ ਅੱਜ ਗੁਰੂ ਤੇਗ ਬਹਾਦਰ ਸਟੇਡੀਅਮ ਭਵਾਨੀਗੜ ਵਿਖੇ ਤਿਆਰੀ ਨੂੰ ਲੈ ਕੇ ਜਾਇਜਾ ਲੈਣ ਤਹਿਸਲਦਾਰ ਮੰਗੂ ਬਾਸਲ ਪਹੁੰਚੇ। ਇਸ ਮੌਕੇ ਉਹਨਾ ਨਾਲ ਸ਼ਲੈਕਸ਼ਨ ਕਮੇਟੀ ਦੇ ਅਧਿਕਾਰੀ ਮਨਮੋਹਨ ਸਿੰਘ,ਨੇਹਾ ਸਿੰਘ, ਤਰਵਿੰਦਰ ਕੋਰ, ਜਸਵੀਰ ਕੋਰ, ਗੋਪਾਲ ਕਿਰਸ਼ਨBPO 2 ਮੌਜੂਦ ਰਹੇ ਅਤੇ ਇਸ ਮੌਕੇ ਉਹਨਾ ਰਿਹਰਸਲ ਕਰਦਿਆ ਉਹਨਾ ਵੱਲੋ ਝੰਡੇ ਦੀ ਰਸਮ ਅਦਾ ਕੀਤੀ ਗਈ ਅਤੇ ਪੁਲਿਸ ਦੀ ਟੁਕੜੀ ਵੱਲੋ ਸਲਾਮੀ ਵੀ ਦਿੱਤੀ ਗਈ । ਇਸ ਮੌਕੇ ਵੱਖ-ਵੱਖ ਸਕੂਲਾਂ ਨੇ 15 ਅਗਸਤ ਦੇ ਪਰੋਗਰਾਮ ਚ ਹਿੱਸਾ ਲਿਆ ਜਿਸ ਚ ਹੈਰੀਟੇਜ ਪਬਲਿਕ ਸਕੂਲ, ਅਲਪਾਇਨ ਪਬਲਿਕ ਸਕੂਲ, ਸਰਕਾਰੀ ਸੀਨੀ.ਸੰਕੈ.ਸਕੂਲ ਭਵਾਨੀਗੜ,ਬਲਿਆਲ,ਨਦਾਮਪੁਰ,ਚੰਨੋ,ਬਖੋਪੀਰ ਤੋ ਇਲਾਵਾ ਸੈਟ ਥਾਮਸ ਸਕੂਲ ਦੇ ਬੱਚਿਆ ਵੱਲੋ ਹਿੱਸਾ ਲਿਆ ਗਿਆ। ਇਸ ਮੌਕੇ ਪੁਲਿਸ ਪ੍ਸ਼ਾਸ਼ਨ ਦੇ ਵੱਲੋ ਪਰੋਗਰਾਮ ਦੀ ਥਾਂ ਤੇ ਪੂਰੀ ਚੋਕਸੀ ਵਧਾਈ ਗਈ ਹੈ ਤਾ ਜੋ ਕੋਈ ਅਨਸੁਖਾਣੀ ਘਟਨਾ ਨਾ ਵਾਪਰ ਸਕੇ। ਇਸ ਮੌਕੇ ਐਸ.ਐਚ.ਓ ਭਵਾਨੀਗੜ ਪਰਦੀਪ ਸਿੰਘ ਬਾਜਵਾ,ਕਰਮਜੀਤ ਕੋਰ ਚੌਕੀ ਇੰਚਾਰਜ ਚੰਨੋ ਅਤੇ ਰਾਮਪਾਲ ਸਿੰਘ ਤੋ ਇਲਾਵਾ ਪੁਲਿਸ ਟੀਮ ਮੌਜੂਦ ਰਹੀ।

   
  
  ਮਨੋਰੰਜਨ


  LATEST UPDATES











  Advertisements