View Details << Back

ਬੰਦ ਦੇ ਸੱਦੇ ਸਬੰਧੀ ਤਹਿਸੀਲਦਾਰ ਨੂੰ ਮੁੱਖ ਮੰਤਰੀ ਦੇ ਨਾ ਮੰਗ ਪੱਤਰ ਸੋਪਿਆ
ਦਲਿਤ ਸਮਾਜ ਨਾਲ ਹਰ ਸਰਕਾਰ ਕਰਦੀ ਹੈ ਧੱਕਾ ਪਰ ਹੁਣ ਸਮਾਜ ਜਾਗਦੈ : ਪੀ ਅੇਸ ਗਮੀ ਕਲਿਆਣ

ਭਵਾਨੀਗੜ (ਗੁਰਵਿੰਦਰ ਸਿੰਘ) ਦਲਿਤ ਸਮਾਜ ਨਾਲ ਹੋ ਰਹੇ ਧੱਕੇ ਖਿਲਾਫ ਪਿਛਲੇ ਦਿਨਾ ਤੋ ਸਮਾਜ ਵਲੋ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਜਾ ਰਹੀ ਸੀ ਪਰ ਬਿਤੇ ਦਿਨੀ ਸਰਕਾਰ ਵਲੋ ਆਏ ਸੁਨੇਹੇ ਕਾਰਨ ਪੰਜਾਬ ਬੰਦ ਦੇ ਸੱਦੇ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਜੇਕਰ ਦਲਿਤਾਂ ਦੇ ਮਸਲਿਆਂ ਲਈ ਸਰਕਾਰ ਗੰਭੀਰ ਨਾ ਹੋਈ ਤਾ ਮੁੜ ਤਿੱਖੇ ਸੰਘਰਸ਼ ਦੀਆਂ ਤਿਆਰੀਆਂ ਕੀਤੀਆਂ ਜਾ ਸਕਦੀਆਂ ਹਨ ਇਹਨਾਂ ਵਿਚਾਰਾ ਦਾ ਪ੍ਰਗਟਾਵਾ ਸੈਟਰਲ ਵਾਲਮਿਕੀ ਸਭਾ ਇੰਡੀਆ ਦੇ ਕੋਮੀ ਸੀਨੀਅਰ ਮੀਤ ਪ੍ਰਧਾਨ ਪੀ ਅੇਸ ਗਮੀ ਕਲਿਆਣ ਨੇ ਚੋਣਵੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ । ਇਸੇ ਸਬੰਧ ਵਿੱਚ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਇੱਕ ਮੰਗ ਪੱਤਰ ਤਹਿਸੀਲਦਾਰ ਭਵਾਨੀਗੜ ਮੰਗੂ ਬਾਸਲ ਨੂੰ ਸੋਪਿਆ। ਓੁਹਨਾ ਦੱਸਿਆ ਕਿ ਆਓੁਣ ਵਾਲੀ 19 ਤਾਰੀਖ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਦਲਿਤ ਆਗੂਆਂ ਦੀ ਮੀਟਿੰਗ ਹੈ ਜਿਸ ਵਿੱਚ ਦਲਿਤ ਸਮਾਜ ਨੂੰ ਆ ਰਹੀਆਂ ਦਰਪੇਸ ਸਮੱਸਿਆਵਾਂ ਸਬੰਧੀ ਜਾਣੂ ਕਰਵਾਇਆ ਜਾਵੇਗਾ ਤਾ ਕਿ ਸਮਾਜ ਦੇ ਲੋਕਾਂ ਨੂੰ ਕਿਸੇ ਕਿਸਮ ਦੀ ਵੀ ਦਿੱਕਤ ਪੇਸ਼ ਨਾ ਆਵੇ।ਓੁਹਨਾ ਦੱਸਿਆ ਕਿ ਮੰਗ ਪੱਤਰ ਵਿੱਚ ਦਲਿਤ ਸਮਾਜ ਦੀਆਂ ਮੰਗਾ ਸੂਬੇ ਦੇ ਮੁੱਖ ਮੰਤਰੀ ਤੱਕ ਪੁੱਜਦੀਆ ਕਰਨ ਲਈ ਅਤੇ ਬੰਦ ਦੇ ਸੱਦੇ ਨੂੰ ਵਾਪਸ ਲੈਣ ਸਬੰਧੀ ਜਿਕਰ ਕੀਤਾ ਗਿਆ ਹੈ। ਇਸ ਮੋਕੇ ਓੁਹਨਾ ਨਾਲ ਜਿਲਾ ਮੀਤ ਪ੍ਰਧਾਨ ਧਰਮਵੀਰ .ਸ਼ਹਿਰੀ ਪ੍ਰਧਾਨ ਸੁਖਪਾਲ ਸਿੰਘ ਸੈਟੀ.ਦਫਤਰ ਇੰਚਾਰਜ ਗਗਨਦਾਸ ਬਾਵਾ. ਪ੍ਰਧਾਨ ਵਾਲਮਿਕੀ ਭਵਨ ਅਮਰਜੀਤ ਸਿੰਘ ਬੱਬੀ. ਰਾਜ ਕੁਮਾਰ.ਬੋਬੀ ਕੁਮਾਰ.ਅਕਾਸ਼ ਕੁਮਾਰ ਤੇ ਸਭਾ ਦੇ ਹੋਰ ਅੋਹਦੇਦਾਰ ਅਤੇ ਮੈਬਰ ਸਹਿਬਾਨ ਵੀ ਮੋਜੂਦ ਸਨ।

   
  
  ਮਨੋਰੰਜਨ


  LATEST UPDATES











  Advertisements