View Details << Back

ਵਿਧਾਇਕ ਭਰਾਜ ਵੱਲੋ ਕੀਤਾ ਗਿਆ ਮੁਹੱਲਾ ਕਲੀਨਿਕ ਦਾ ਉਦਘਾਟਨ

ਭਵਾਨੀਗੜ (ਗੁਰਵਿੰਦਰ ਸਿੰਘ) ਅੱਜ 15 ਅਗਸਤ ਮੌਕੇ ਪੰਜਾਬ ਸਰਕਾਰ ਵੱਲੋ 75ਵੇਂ ਅਜਾਦੀ ਦਿਹਾੜੇ ਤੇ 75 ਮੁਹੱਲਾ ਕਲੀਨਿਕ ਖੋਲਣ ਦਾ ਵਾਅਦਾ ਕੀਤਾ ਗਿਆ ਸੀ ਅਤੇ ਜਿਸ ਚੋ ਇੱਕ ਮੁਹੱਲਾ ਕਲੀਨਿਕ ਭਵਾਨੀਗੜ ਚ ਵੀ ਖੁਲੱਣ ਜਾ ਰਿਹਾ ਸੀ। ਜਿਸ ਦੀ ਸ਼ੁਰੂਆਤ ਹਲਕਾ ਵਿਧਾਇਕ ਸੰਗਰੂਰ ਨਰਿੰਦਰ ਕੌਰ ਵੱਲੋ ਭਵਾਨੀਗੜ੍ਹ ਵੱਲੋ ਬਣੇ ਮੁਹੱਲਾ ਕਲੀਨਿਕ ਦਾ ਉਦਘਾਟਨ ਕੀਤਾ ਗਿਆ ਅਤੇ ਡਾਕਟਰ ਸਟਾਫ ਨਾਲ ਸਾਰੇ ਪ੍ਰਬੰਧਾਂ ਸਬੰਧੀ ਗੱਲਬਾਤ ਕੀਤੀ ਗਈ। ਇਸ ਮੌਕੇ ਵਿਧਾਇਕ ਭਰਾਜ ਨੇ ਕਿਹਾ ਕਿ ਅੱਜ ਤੋਂ ਇਨ੍ਹਾਂ ਕਲੀਨਿਕਾਂ ਵਿੱਚ ਆਮ ਲੋਕਾਂ ਨੂੰ ਮੁਫ਼ਤ ਟੈਸਟ,ਮੁਫ਼ਤ ਦਵਾਈਆਂ ਦੀ ਸਹੂਲਤ ਮਿਲੇਗੀ ਜਿਸ ਨਾਲ ਉਨ੍ਹਾ ਦਾ ਜੀਵਨ ਪੱਧਰ ਉੱਚਾ ਉੱਠੇਗਾ। ਉਨ੍ਹਾ ਕਿਹਾ ਕਿ ਆਮ ਲੋਕਾਂ ਨਾਲ ਕੀਤਾ ਹਰ ਇੱਕ ਵਾਅਦਾ ਪੂਰਾ ਕਰਾਂਗੇ ਅਤੇ ਆਮ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ‘ਆਪ’ ਸਰਕਾਰ ਹਮੇਸ਼ਾਂ ਵਚਨਬੰਧ ਹੈ ਅਤੇ ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਮੁਹੱਲਾ ਕਲੀਨਿਕ ਦੇ ਵਿੱਚ 41 ਟੈਸਤ ਅਤੇ 75 ਦਵਾਈਆਂ ਲੋਕਾਂ ਦੀ ਸਹੂਲਤ ਲਈ ਅੱਜ ਤੋਂ ਹੀ ਮੌਜੂਦ ਹਨ । ਇਸ ਮੌਕੇ ਸਮੁੱਚੀ ‘ਆਪ’ ਟੀਮ ਟਰੱਕ ਯੂਨੀਅਨ ਪ੍ਰਧਾਨ ਹਰਦੀਪ ਸਿੰਘ ਤੂਰ, ਰਾਮ ਗੋਇਲ, ਗੁਰਮੀਤ ਬਖੋਪੀਰ, ਸ਼ਿੰਦਰਪਾਲ ਕੌਰ, ਰੋਸ਼ਨ ਅਤੇ ਵਿਸ਼ਾਲ ਭਾਂਬਰੀ ਤੋਂ ਇਲਾਵਾ ਗੁਰਪ੍ਰੀਤ ਨਦਾਮਪੁਰ ਵੀ ਮੌਜੂਦ ਸਨ।

   
  
  ਮਨੋਰੰਜਨ


  LATEST UPDATES











  Advertisements