View Details << Back

ਨਰਿੰਦਰ ਭਰਾਜ ਅਤੇ ਗੋਲਡੀ ਨੇ ਪੱਤਰਕਾਰ ਅਮਨਦੀਪ ਸਿੰਘ ਮਾਝਾ ਨਾਲ ਕੀਤਾ ਦੁੱਖ ਸਾਂਝਾ

ਭਵਾਨੀਗੜ੍ਹ, 28 ਅਗਸਤ (ਗੁਰਵਿੰਦਰ ਸਿੰਘ )- ਆਮ ਆਦਮੀ ਪਾਰਟੀ ਹਲਕਾ ਸੰਗਰੂਰ ਤੋਂ ਐੱਮ ਐੱਲ ਏ ਨਰਿੰਦਰ ਕੌਰ ਭਰਾਜ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਵੱਲੋ ਅੱਜ ਪੱਤਰਕਾਰ ਅਮਨਦੀਪ ਸਿੰਘ ਮਾਝਾ ਦੇ ਘਰ ਪਹੁੰਚ ਕਿ ਉਹਨਾਂ ਦੀ ਮਾਤਾ ਜੀ ਦਾ ਦੇਹਾਂਤ ਹੋਣ ਕਾਰਨ ਦੁੱਖ ਪ੍ਰਗਟ ਕੀਤਾ।ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਅਤੇ ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਮਾਂ ਵਰਗਾ ਰਿਸਤਾ ਅਤੇ ਪ੍ਰੇਮ ਦੁਨੀਆਂ ਦੀ ਕੋਈ ਤਾਕਤ ਨਹੀ ਦੇ ਸਕਦੀ। ਮਨੁੱਖ ਵੀ ਮਾਂ ਦੀ ਕੁਰਬਾਨੀ ਦਾ ਦੇਣ ਸਾਰੀ ਉਮਰ ਦੇਣ ਨਹੀਂ ਦੇ ਸਕਦਾ। ਇਸ ਮੌਕੇ ਗੁਰਮੇਲ ਸਿੰਘ ਸਾਬਕਾ ਸਰਪੰਚ, ਹਰਦੀਪ ਸਿੰਘ ਤੂਰ ਪ੍ਰਧਾਨ ਟਰੱਕ ਯੂਨੀਅਨ, ਸ਼ਮਸ਼ੇਰ ਸਿੰਘ ਸਾਬਕਾ ਸਰਪੰਚ, ਕੁਲਦੀਪ ਸਿੰਘ, ਹਰਵਿੰਦਰ ਸਿੰਘ ਕਾਕੜਾ, ਬਿਕਰਮ ਨਕਟੇ, ਗੁਰਵਿੰਦਰ ਸਿੰਘ,ਬਲਕਾਰ ਸਿੰਘ ਸਮੇਤ ਹਾਜਰ ਸਨ। ਇਸ ਮੋਕੇ ਗੱਲਬਾਤ ਦੋਰਾਨ ਅਮਨਦੀਪ ਸਿੰਘ ਮਾਝਾ ਨੇ ਦੱਸਿਆ ਕਿ ਆਓੁਣ ਵਾਲੀ 30 ਅਗਸਤ ਦਿਨ ਮੰਗਲਵਾਰ ਨੂੰ ਅੰਤਿਮ ਅਰਦਾਸ ਦੁਪਹਿਰ 1 ਤੋ 2 ਵਜੇ ਤੱਕ ਗੁਰਦੁਆਰਾ ਸੰਗਤਸਰ ਪਿੰਡ ਮਾਝਾ ਵਿਖੇ ਹੋਵੇਗੀ ਓੁਹਨਾ ਦੱਸਿਆ ਕਿ ਵੱਖਰੇ ਤੋਰ ਤੇ ਕੋਈ ਵੀ ਕਾਰਡ ਵਗੈਰਾ ਨਹੀ ਛਪਵਾਏ ਤੇ ਹਰ ਸੱਜਣ ਮਿੱਤਰ ਨੂੰ ਸੋਸਲ ਮੀਡੀਆ ਰਾਹੀ ਯਾ ਵਟਸਅੇਪ ਰਾਹੀ ਹੀ ਸੁਨੇਹਾ ਦਿੱਤਾ ਗਿਆ ਹੈ।

   
  
  ਮਨੋਰੰਜਨ


  LATEST UPDATES











  Advertisements