View Details << Back

ਅਧਿਆਪਕ ਦਿਵਸ ‘ਤੇ ਵਿਸ਼ੇਸ਼
ਇੱਕ ਚੰਗੇ ਸਮਾਜ ਦਾ ਸਿਰਜਣਹਾਰ ਹੁੰਦਾ ਹੈ ਅਧਿਆਪਕ

ਸੰਗਰੂਰ 5 ਸਤੰਬਰ (ਯਾਦਵਿੰਦਰ ਸਿੰਘ) ਅਧਿਆਪਕ ਅਤੇ ਉਸ ਦੇ ਦਿਤੇ ਗਿਆਨ ਦੀ ਲੋਅ ਸਦਕਾ ਹੀ ਇਕ ਸਭਿਅਕ ਸਮਾਜ ਹੋਂਦ ਵਿਚ ਆਇਆ ਅਤੇ ਸਮਾਜ ਵਿਚ ਸ੍ਰੇਸ਼ਠਤਾ ਅਤੇ ਸ਼ਿਸ਼ਟਤਾ ਬਣੀ ।
ਅਧਿਆਪਕ ਇਕ ਕਿੱਤੇ ਦਾ ਹੀ ਨਾਂ ਨਹੀਂ ਸਗੋਂ ਅਧਿਆਪਕ ਅਪਣੇ ਆਪ ਵਿਚ ਇਕ ਪਰਉਪਕਾਰੀ ਸੰਸਥਾ ਹੈ। ਪੁਰਾਣੇ ਸਮੇਂ ਤੋਂ ਹੀ ਅਧਿਆਪਕ ਨੂੰ ਪਰਮਾਤਮਾ ਤੋਂ ਉੱਚਾ ਰੁਤਬਾ ਦਿਤਾ ਜਾਂਦਾ ਰਿਹਾ ਹੈ। ਅਧਿਆਪਕ ਮਨੁੱਖ ਦੀ ਜ਼ਿੰਦਗੀ ਦੇ ਵਿਕਾਸ, ਤਰੱਕੀ ਅਤੇ ਉੱਚਤਾ ਲਈ ਮਹੱਤਵਪੂਰਨ ਅਤੇ ਅਪੂਰਕ ਧੁਰਾ ਰਿਹਾ ਹੈ। ਅਧਿਆਪਕ ਅਤੇ ਉਸ ਦੇ ਦਿਤੇ ਗਿਆਨ ਦੀ ਲੋਅ ਸਦਕਾ ਹੀ ਇਕ ਸਭਿਅਕ ਸਮਾਜ ਹੋਂਦ ਵਿਚ ਆਇਆ ਅਤੇ ਸਮਾਜ ਵਿਚ ਸ੍ਰੇਸ਼ਠਤਾ ਅਤੇ ਸ਼ਿਸ਼ਟਤਾ ਬਣੀ ਰਹਿੰਦੀ ਹੈ। ਅਧਿਆਪਕ ਅਤੇ ਜੀਵਨ ਨੂੰ ਅਪਣੇ ਗਿਆਨ, ਤਜਰਬਿਆਂ, ਸੰਸਕਾਰਾਂ ਅਤੇ ਉੱਚ ਸੋਚ ਕਰ ਕੇ ਖ਼ੁਸ਼ਹਾਲ, ਸੁਖਾਲਾ, ਉੱਤਮ, ਸ਼ਿਸ਼ਟ ਅਤੇ ਸਭਿਅਕ ਬਣਾਉਂਦਾ ਹੈ।ਅਧਿਆਪਕਾਂ ਦੀ ਇਸੇ ਮਹਾਨਤਾ ਨੂੰ ਸਹੀ ਥਾਂ ਦਿਲਾਉਣ ਦੇ ਲਈ ਹੀ ਸਾਡੇ ਦੇਸ਼ ਵਿੱਚ ਸਰਵਪੱਲੀ ਰਾਧਾਕ੍ਰਿਸ਼ਨਨ ਨੇ ਕੋਸ਼ਿਸ਼ਾਂ ਕੀਤੀਆਂ,ਜੋ ਖੁਦ ਵੀ ਇੱਕ ਬਿਹਤਰੀਨ ਅਧਿਆਪਕ ਸਨ। ਆਪਣੇ ਇਸ ਅਹਿਮ ਯੋਗਦਾਨ ਦੇ ਕਾਰਨ ਹੀ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ ਰਾਧਾਕ੍ਰਿਸ਼ਨਨ ਦੇ ਜਨਮਦਿਨ 5 ਸਤੰਬਰ ਨੂੰ ਭਾਰਤ ਵਿੱਚ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਉਨ੍ਹਾਂ ਦੇ ਜਨਮਦਿਨ ਦੇ ਪ੍ਰਤੀ ਆਦਰ ਪ੍ਰਗਟ ਕੀਤਾ ਜਾਂਦਾ ਹੈ।

ਸਮਾਜ ਦਾ ਸਿਰਜਣਹਾਰ ਹੈ ਅਧਿਆਪਕ --- ਸਾਹਿਲ ਸਿੰਗਲਾ

ਡੀ ਬੀ ਸੀ ਇੰਟਰਨੈਸ਼ਨਲ ਦੇ ਮੁਖੀ ਸਾਹਿਲ ਸਿੰਗਲਾ ਨੇ ਅਧਿਆਪਕ ਨੂੰ ਸਮਾਜ ਦਾ ਸਿਰਜਣਹਾਰ ਆਖਦਿਆਂ ਕਿਹਾ ਕਿ ਸੁਚੱਜੇ ਸਮਾਜ ਦੀ ਨੀਂਹ ਇੱਕ ਅਧਿਆਪਕ ਦੁਆਰਾ ਹੀ ਰੱਖੀ ਜਾਂਦੀ ਹੈ। ਸਾਹਿਲ ਸਿੰਗਲਾ ਨੇ ਕਿਹਾ ਕਿ ਇੱਕ ਅਧਿਆਪਕ ਗਿਆਨ ਦੀ ਓਹ ਜੋਤ ਹੁੰਦਾ ਹੈ ਜ਼ੋ ਵਿਦਿਆਰਥੀਆਂ ਦੇ ਜੀਵਨ ਚੋ ਅੰਧਕਾਰ ਹਟਾਉਂਦੇ ਹੋਏ ਚਾਨਣ ਬਿਖੇਰਦਾ ਹੈ। ਅਧਿਆਪਕ ਦਾ ਗਿਆਨ ਰੂਪੀ ਚਾਨਣ ਵਿਦਿਆਰਥੀਆਂ ਨੂੰ ਆਪਣੀ ਮੰਜ਼ਿਲ ਸਰ ਕਰਨ ਵਿਚ ਸਹਾਈ ਹੁੰਦਾ ਹੈ। ਸਾਹਿਲ ਸਿੰਗਲਾ ਨੇ ਕਿਹਾ ਕਿ ਅਧਿਆਪਕ ਦੇ ਦਿੱਤੇ ਪੜ੍ਹਾਈ ਰੂਪੀ ਗਿਆਨ ਸਦਕਾ ਹੀ ਵਿਦਿਆਰਥੀ ਚੰਗੇਰੇ ਮੁਕਾਮ ਹਾਸਲ ਕਰਕੇ ਸਫ਼ਲ ਹੁੰਦੇ ਹਨ। ਮੋਮਬੱਤੀ ਵਾਂਗ ਆਪ ਜਲ ਕੇ ਹਰ ਪਾਸੇ ਰੋਸ਼ਨੀ ਕਰਨ ਵਾਲਾ ਅਧਿਆਪਕ ਆਪਣੇ ਵਿਦਿਆਰਥੀਆਂ ਚ ਨੈਤਿਕ ਗੁਣ ਭਰਨ ਤੋਂ ਇਲਾਵਾ ਵਿਦਿਆਰਥੀਆਂ ਦੇ ਭਵਿੱਖ ਨੂੰ ਵੀ ਉਸਾਰਦਾ ਹੈ। ਸਾਹਿਲ ਸਿੰਗਲਾ ਨੇ ਕਿਹਾ ਕਿ ਅੱਜ ਅਧਿਆਪਕ ਦਿਵਸ ਮੌਕੇ ਅਜਿਹੇ ਅਧਿਆਪਕਾਂ ਨੂੰ ਕੋਟਿ ਕੋਟਿ ਪ੍ਰਣਾਮ।

ਅਧਿਆਪਕ ਕਿੱਤੇ ਨੂੰ ਪੂਰੀ ਤਰ੍ਹਾਂ ਸਮਰਪਿਤ ਰਹੀਏ --- ਡਾ ਅੰਜਲੀ ਵਰਮਾ

ਸਥਾਨਕ ਐਗਜਲੀਅਮ ਇੰਟਰਨੈਸ਼ਨਲ ਸਕੂਲ ਦੀ ਪ੍ਰਿੰਸੀਪਲ ਡਾ ਅੰਜਲੀ ਵਰਮਾ ਨੇ ਕਿਹਾ ਕਿ ਹਰ ਅਧਿਆਪਕ ਦਾ ਫਰਜ਼ ਹੈ ਕਿ ਉਹ ਆਪਣੇ ਅਧਿਆਪਕ ਕਿੱਤੇ ਨੂੰ ਸਮਰਪਿਤ ਰਹੇ। ਡਾ ਅੰਜਲੀ ਵਰਮਾ ਨੇ ਕਿਹਾ ਕਿ ਅਧਿਆਪਕ ਦਿਵਸ ਮੌਕੇ ਸਾਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਪੂਰੀ ਸ਼ਰਧਾ ਭਾਵਨਾ ਤੇ ਮਿਹਨਤ ਨਾਲ ਆਪਣੇ ਵਿਦਿਆਰਥੀਆਂ ਨੂੰ ਵਿੱਦਿਆ ਦਾ ਗਿਆਨ ਵੰਡਾਗੇ। ਡਾ ਸਰਵਪੱਲੀ ਰਾਧਾਕ੍ਰਿਸ਼ਨਨ ਜੀ ਦੇ ਦਿਖਾਏ ਮਾਰਗ ਤੇ ਚਲਦਿਆਂ ਸਾਨੂੰ ਅਧਿਆਪਕਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਸਿਰਫ ਸਨਮਾਨ ਲੈਣ ਦੇ ਹੱਕਦਾਰ ਬਣੀਏ ਸਗੋਂ ਸਾਡੇ ਅੰਦਰ ਇਹ ਸੋਚ ਹੋਣੀ ਚਾਹੀਦੀ ਹੈ ਕਿ ਅਸੀਂ ਲੋੜਵੰਦ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਵਿਦਿਆ ਦਾ ਗਿਆਨ ਵੰਡ ਸਕੀਏ। ਡਾ ਅੰਜਲੀ ਵਰਮਾ ਨੇ ਕਿਹਾ ਕਿ ਇੱਕ ਯੋਗ ਅਧਿਆਪਕ ਉਹ ਹੁੰਦਾ ਹੈ ਜੋ ਆਪਣੇ ਵਿਦਿਆਰਥੀ ਨੂੰ ਸਿਰਫ ਅੱਖਰ ਗਿਆਨ ਹੀ ਨਹੀਂ ਕਰਵਾਉਂਦਾ ਸਗੋਂ ਉਹ ਮਨੁੱਖੀ ਜੀਵਨ ਦੇ ਮਹੱਤਵਪੂਰਨ ਮੂਲਾ ਦਾ ਗਿਆਨ ਵੀ ਕਰਵਾਉਂਦਾ ਹੈ।

ਕਿਤਾਬਾਂ ਦਾ ਲੰਗਰ ਸਫ਼ਲ ਬਣਾਇਆ ਅਧਿਆਪਕਾਂ ਨੇ,,, ਅਮਨਦੀਪ ਕੌਰ

ਪੰਜਾਬੀ ਅਧਿਆਪਕਾ ਅਮਨਦੀਪ ਕੌਰ ਨੇ ਕਿਹਾ ਕਿ ਲੰਗਰ ਪ੍ਰਥਾ ਤੋਂ ਸੇਧ ਲੈ ਕੇ ਸਿਖਿਆ ਵਿਭਾਗ ਵਲੋਂ ਸਕੂਲਾਂ ਵਿੱਚ ਸ਼ੁਰੂ ਕੀਤਾ ਕਿਤਾਬਾਂ ਦਾ ਲੰਗਰ ਵਿਦਿਆਰਥੀਆਂ ਲਈ ਲਾਹੇਵੰਦ ਸਾਬਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰੋਫੈਸਰ ਪੂਰਨ ਸਿੰਘ ਜੀ ਦਾ ਕਥਨ ' ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ 'ਬਿਲਕੁਲ ਦਰੁਸਤ ਹੈ ਕਿਉਂਕਿ ਗੁਰੂ ਸਾਹਿਬਾਨਾ ਵਲੋਂ ਚਲਾਈ ਗਈ ਲੰਗਰ ਪ੍ਰਥਾ ਦੀ ਵਿਸ਼ਵ ਭਰ ਚ ਵੱਖਰੀ ਪਛਾਣ ਹੈ ਤੇ ਇਸੇ ਪ੍ਰਥਾ ਤੋਂ ਸੇਧ ਲੈ ਕੇ ਅੱਜ ਅਧਿਆਪਕਾਂ ਵਲੋਂ ਕਿਤਾਬਾਂ ਦੇ ਲੰਗਰ ਦੀ ਮੁਹਿੰਮ ਚਲਾਈ ਜਾ ਰਹੀ ਹੈ। ਅਮਨਦੀਪ ਕੌਰ ਨੇ ਕਿਹਾ ਕਿ ਅਧਿਆਪਕਾਂ ਦੀ ਅਣਥੱਕ ਮਿਹਨਤ ਨਾਲ ਕਿਤਾਬਾਂ ਦੇ ਲੰਗਰ ਨੂੰ ਸਫਲ ਬਣਾ ਕੇ ਪੰਜਾਬ ਨੂੰ ਮਿਸਾਲੀ ਸੂਬਾ ਬਣਾਇਆ।

ਅਧਿਆਪਕਾਂ ਦੀ ਉੱਚੀ ਪ੍ਰਤਿਭਾ ਨੂੰ ਸਿਜਦਾ ਕਰਦੇ ਹਾਂ -- ਪ੍ਰੀਤੀ ਮਹੰਤ

ਸਮਾਜ ਸੇਵੀ ਪ੍ਰੀਤੀ ਮਹੰਤ ਨੇ ਕਿਹਾ ਕਿ ਉਹ ਅਧਿਆਪਕ ਦਿਵਸ ਦੇ ਮੌਕੇ ਤੇ ਸਫਲਤਾਵਾਂ ਦੇ ਸਿਰਜਕ ਪ੍ਰਬੁੱਧ ਅਧਿਆਪਕਾਂ ਦੀ ਉੱਚੀ ਪ੍ਰਤਿਭਾ ਨੂੰ ਸਿਜਦਾ ਕਰਦੇ ਹਨ। ਪ੍ਰੀਤੀ ਮਹੰਤ ਨੇ ਕਿਹਾ ਕਿ ਇੱਕ ਆਦਰਸ਼ ਅਧਿਆਪਕ ਸਿੱਖਿਆ ਦੇ ਕਰਮ ਦਾ ਸੱਚਾ ਸਾਧਕ ਹੁੰਦਾ ਹੈ ਤੇ ਅਧਿਆਪਕ ਹੀ ਅਜਿਹੀ ਸ਼ਖ਼ਸੀਅਤ ਹੈ ਜਿਸ ਨੂੰ ਸਮਾਜ ਸਭ ਤੋਂ ਵੱਧ ਸਤਿਕਾਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਭਵਿੱਖ ਨੂੰ ਤਰਾਸ਼ਣ ਵਾਲੇ ਅਧਿਆਪਕ ਤੇ ਮਾਪੇ ਵੀ ਰੱਬ ਜਿੰਨਾ ਵਿਸ਼ਵਾਸ ਕਰਦੇ ਹਨ ਤੇ ਉਨ੍ਹਾਂ ਨੂੰ ਉਮੀਦ ਹੁੰਦੀ ਹੈ ਕਿ ਵਿਦਿਆਰਥੀਆਂ ਦਾ ਅਧਿਆਪਕ ਉਨ੍ਹਾਂ ਦੀ ਮੰਜ਼ਿਲ ਪ੍ਰਾਪਤੀ ਲਈ ਮਾਰਗਦਰਸ਼ਨ ਕਰੇਗਾ। ਪ੍ਰੀਤੀ ਮਹੰਤ ਨੇ ਕਿਹਾ ਕਿ ਜੇਕਰ ਇਹ ਕਹਿ ਲਈਏ ਕਿ ਵਿਦਿਆਰਥੀਆਂ ਦੀ ਸ਼ਖ਼ਸੀਅਤ ਉਸਾਰੀ ਕਰਕੇ ਉਨ੍ਹਾਂ ਨੂੰ ਸਫਲ ਵਿਅਕਤੀ ਬਣਾਉਣ ਚ ਅਧਿਆਪਕ ਚਮਤਕਾਰੀ ਸ਼ਕਤੀ ਦਾ ਕਾਰਜ ਕਰਦਾ ਹੈ ਅਣਕਥਨੀ ਨਹੀਂ ਹੋਵੇਗਾ।

ਵਿਦਿਆਰਥੀਆਂ ਦਾ ਰੋਲ ਮਾਡਲ ਹੁੰਦੇ ਹਨ ਅਧਿਆਪਕ -- ਸਰਬਜੀਤ ਕੌਰ ਲੈਕਚਰਾਰ

ਪੰਜਾਬੀ ਕਵਿੱਤਰੀ ਤੇ ਲੈਕਚਰਾਰ ਸਰਬਜੀਤ ਕੌਰ ਨੇ ਕਿਹਾ ਕਿ ਇੱਕ ਅਧਿਆਪਕ ਆਪਣੇ ਵਿਦਿਆਰਥੀਆਂ ਦਾ ਰੋਲ ਮਾਡਲ ਹੁੰਦੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਮਾ ਬਾਪ ਤੋਂ ਬਾਅਦ ਅਧਿਆਪਕ ਦੇ ਹੱਥ ਹੀ ਬੱਚਿਆਂ ਦਾ ਭਵਿੱਖ ਹੁੰਦਾ ਹੈ ਜਿਸ ਤੋਂ ਸਿਖਿਆ ਹਾਸਲ ਕਰਕੇ ਵਿਦਿਆਰਥੀ ਆਪਣਾ ਸੁਨਿਹਰੀ ਭਵਿੱਖ ਸਿਰਜਦੇ ਹਨ। ਲੈਕਚਰਾਰ ਸਰਬਜੀਤ ਕੌਰ ਨੇ ਕਿਹਾ ਕਿ ਇਹ ਇੱਕ ਅਧਿਆਪਕ ਹੀ ਹੁੰਦਾ ਹੈ ਜੋ ਬੱਚਿਆਂ ਨੂੰ ਜ਼ਿੰਦਗੀ ਜਿਉਣ ਦੀ ਜਾਂਚ ਸਿਖਾਉਂਦੇ ਹਨ ਜਿਸ ਸਦਕਾ ਉਹ ਸਮਾਜ ਵਿਚ ਵਿਚਰਨ ਦਾ ਤਜਰਬਾ ਹਾਸਲ ਕਰਦੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਜੀਵਨ ਚ ਅਧਿਆਪਕਾਂ ਦੀ ਭੂਮਿਕਾ ਅਹਿਮ ਹੁੰਦੀ ਹੈ ਕਿਉਂਕਿ ਉਹ ਸਮੇਂ ਸਮੇਂ ਤੇ ਆਪਣੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹਨ ਤੇ ਉਨ੍ਹਾਂ ਦੇ ਗਿਆਨ ਦੀ ਭੁੱਖ ਬੁਝਾਉਂਦੇ ਹਨ ਅਤੇ ਉਨ੍ਹਾਂ ਦੀ ਛੁਪੀ ਹੋਈ ਸਮਰੱਥਾ ਅਤੇ ਪ੍ਰਤਿਭਾ ਨੂੰ ਉਜਾਗਰ ਕਰਦੇ ਹਨ।

ਰਾਹ ਦਸੇਰਾ ਹੁੰਦੇ ਹਨ ਅਧਿਆਪਕ --- ਰਾਜ਼ ਕੁਮਾਰ ਅਰੋੜਾ

ਪੈਨਸ਼ਨਰ ਐਸੋਸੀਏਸ਼ਨ ਦੇ ਆਗੂ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਅਧਿਆਪਕ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਹੈ ਤੇ ਗੁਰੂ ਰੂਪੀ ਅਧਿਆਪਕ ਆਪਣੇ ਵਿਦਿਆਰਥੀਆਂ ਲਈ ਰਾਹ ਦਸੇਰਾ ਹੁੰਦੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀ ਦੀ ਸ਼ਖ਼ਸੀਅਤ ਉਸਾਰੀ ਵਿਚ ਸਭ ਤੋਂ ਵੱਧ ਪ੍ਰਭਾਵ ਉਸ ਦੇ ਅਧਿਆਪਕ ਦਾ ਹੀ ਪੈਦਾ ਹੈ। ਸੰਸਾਰ ਵਿਚ ਸ਼ਾਇਦ ਹੀ ਕੋਈ ਅਜਿਹਾ ਸਫ਼ਲ ਵਿਅਕਤੀ ਹੋਵੇਗਾ ਜਿਸ ਦੀ ਸਫਲਤਾ ਪਿਛੇ ਉਸ ਦੇ ਕਿਸੇ ਨਾ ਕਿਸੇ ਅਧਿਆਪਕ ਦਾ ਯੋਗਦਾਨ ਨਹੀਂ ਹੋਵੇਗਾ। ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਮਿਹਨਤੀ ਅਧਿਆਪਕ ਕੰਮਜ਼ੋਰ ਵਿਦਿਆਰਥੀ ਲਈ ਵੀ ਰਾਹ ਦਸੇਰਾ ਬਣਕੇ ਉਸ ਦਾ ਮਾਰਗਦਰਸ਼ਨ ਕਰਦੇ ਹਨ ਤੇ ਸ਼ਾਇਦ ਇਸੇ ਲਈ ਅਧਿਆਪਨ ਦਾ ਕਿੱਤਾ ਨੂੰ ਸਮਾਜ ਸੇਵੀ ਦਾ ਦਰਜਾ ਵੀ ਦਿੱਤਾ ਗਿਆ ਹੈ।



   
  
  ਮਨੋਰੰਜਨ


  LATEST UPDATES











  Advertisements