View Details << Back

ਮੁਫਤ ਮੈਡੀਕਲ ਚੈਕਅਪ ਕੈਪ ਦਾ ਆਯੋਜਨ
ਬੀ ਦਾ ਚੈਜ ਫਾਓੁਡੇਸ਼ਨ ਦਾ ਓੁਪਰਾਲਾ

ਧੂਰੀ 4 ਸਤੰਬਰ(ਮਾਲਵਾ ਬਿਓੂਰੋ )ਬੀ ਦਾ ਚੇਂਜ ਫਾਉਂਡੇਸ਼ਨ ਵੱਲੋਂ ਬਾਰੂਮੱਲ ਦੀ ਧਰਮਸ਼ਾਲਾ ਵਿਖੇ ਪ੍ਰਧਾਨ ਸੰਦੀਪ ਬਾਂਸਲ ਦੀ ਅਗਵਾਈ ਹੇਠ ਮੈਡੀਕਲ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ ਦਿਲ ਦਾ ਰੋਗ , ਔਰਤਾਂ ਦੇ ਰੋਗ ,ਜਨਰਲ ਰੋਗ ,ਅਤੇ ਹੱਡੀਆਂ ਦੇ ਰੋਗਾਂ ਦਾ ਮੁਫ਼ਤ ਚੈਕ ਅੱਪ ਕੀਤਾ ਗਿਆ! ਇਸ ਮੌਕੇ ਡਾਕਟਰਾਂ ਦੀ ਟੀਮ ਵਿੱਚ ਡਾ ਮੋਹਿਤ ਗੋਇਲ ਐਮ ਬੀ ਬੀ ਐਸ ਹੱਡੀਆਂ ਦੇ ਰੋਗਾਂ ਦੇ ਮਾਹਰ , ਡਾਕਟਰ ਪੂਨਮ ਐਮ ਬੀ ਬੀ ਐਸ ਔਰਤਾਂ ਦੇ ਰੋਗਾਂ ਦੇ ਮਾਹਰ , ਡਾ ਸ਼ਮਸ਼ਾਦ ਜਨਰਲ ਰੋਗਾਂ ਦੇ ਮਾਹਰ ਇਸ ਕੈਂਪ ਵਿੱਚ ਮੁਫ਼ਤ ਡਾਕਟਰ ਦੀ ਸਲਾਹ ,ਬਲੱਡ ਪ੍ਰੈਸ਼ਰ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਇਸ ਕੈਂਪ ਦਾ ਲਾਭ ਉਠਾਇਆ ਬੀ ਦਾ ਚੇਂਜ ਫਾਉਂਡੇਸ਼ਨ ਵੱਲੋਂ ਆਏ ਡਾਕਟਰ ਸਾਹਿਬਾਨਾਂ ਦਾ ਟਰਾਫੀ ਦੇ ਕੇ ਸਨਮਾਨ ਕੀਤਾ ਗਿਆ ਇਸ ਮੌਕੇ ਜਗਜੀਵਨ ਲਾਲ, ਅਤੁੱਲ ਸਿੰਗਲਾ, ਰਾਮ ਤੀਰਥ ਜਿੰਦਲ ,ਅਮਨ ਗੋਇਲ ,ਅਭੇ ਜਿੰਦਲ ਅਤੇ ਰਜਨੀਸ਼ ਗਰਗ ਆਦਿ ਹਾਜ਼ਰ ਸਨ

   
  
  ਮਨੋਰੰਜਨ


  LATEST UPDATES











  Advertisements