View Details << Back

ਬਲਾਕ ਭਵਾਨੀਗਡ਼੍ਹ ਦੇ ਸਰਪੰਚਾਂ ਵੱਲੋਂ ਕੀਤੀ ਅਹਿਮ ਮੀਟਿੰਗ

ਭਵਾਨੀਗੜ੍ਹ (ਗੁਰਵਿੰਦਰ ਸਿੰਘ) ਬਲਾਕ ਭਵਾਨੀਗੜ੍ਹ ਦੇ ਸਮੂਹ ਸੁਮਿਤ ਸਰਪੰਚਾਂ ਦੀ ਅਹਿਮ ਮੀਟਿੰਗ ਕਰਵਾਈ ਗਈ। ਇਸ ਮੀਟਿੰਗ ਵਿੱਚ ਪੰਚਾਇਤ ਯੂਨੀਅਨ ਦੇ ਸੂਬਾ ਪ੍ਰਧਾਨ ਅਰਵਿੰਦਰ ਸਿੰਘ ਰਿੰਕੂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਇਸ ਦੀ ਜਾਣਕਾਰੀ ਦਿੰਦਿਆਂ ਸਰਪੰਚ ਮੱਟਰਾਂ ਜਗਤਾਰ ਸਿੰਘ ਨੇ ਦੱਸਿਆ ਕਿ ਮੀਟਿੰਗ ਦਾ ਮੁੱਖ ਏਜੰਡਾ ਪੰਚਾਇਤਾਂ ਨਾਲ ਹੋ ਰਹੀ ਧੱਕੇਸ਼ਾਹੀ ਤੇ ਝੂਠੇ ਪਰਚਿਆਂ ਆਦਿ ਅਹਿਮ ਮੀਟਿੰਗ ਕੀਤੀ ਗਈ ਇਸ ਤੋਂ ਇਲਾਵਾ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਪੰਚਾਇਤਾਂ ਦੀਆਂ ਕੋਈ ਸੁਣਵਾਈ ਨਹੀਂ ਕੀਤੇ ਜਾਣ ਤੇ ਸਰਪੰਚਾਂ ਪੰਚਾਂ ਦਾ ਬਣਦਾ ਸਨਮਾਨ ਨਹੀਂ ਦੇਣ ਸਬੰਧੀ ਵੀ ਨਾਰਾਜ਼ਗੀ ਜਤਾਈ ਗਈ । ਮੀਟਿੰਗ ਦੌਰਾਨ ਵਿਚਾਰ ਚਰਚਾ ਕਰਦਿਆਂ ਦੱਸਿਆ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਅਦਾ ਕੀਤਾ ਸੀ ਕਿ ਆਪ ਦੀ ਸਰਕਾਰ ਬਣਨ ਤੇ ਸਰਪੰਚਾਂ ਨੂੰ 25 ਤੇ ਮੈਂਬਰਾਂ ਨੂੰ 10 ਹਜ਼ਾਰ ਰੁਪਏ ਮਾਣ ਭੱਤਾ ਦਿੱਤਾ ਜਾਵੇਗਾ ਲੇਕਿਨ 2019 ਚ ਨਵੀਂਆਂ ਹੋਂਦ ਚ ਆਈਆਂ ਪੰਚਾਇਤਾਂ ਦੇ ਸਰਪੰਚਾਂ ਪੰਚਾਂ ਤੇ ਹੁਣ ਤਕ ਪੁਰਾਣਾ ਮਾਣ ਭੱਤਾ ਵੀ ਨਹੀਂ ਨਸੀਬ ਹੋਇਆ। ਜਿਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਤੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਗਈ ਅਤੇ ਯੂਨੀਅਨ ਆਗੂਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦਾ ਬਣਦਾ ਮਾਣ ਭੱਤਾ ਅਤੇ ਅਤੇ ਬਣਦਾ ਮਾਣ ਸਨਮਾਨ ਦਿੱਤਾ ਜਾਵੇ ਅਤੇ ਉਨ੍ਹਾਂ ਕਿਹਾ ਕਿ ਅਗਰ ਆਉਣ ਵਾਲੀ 10 ਸਤੰਬਰ ਨੂੰ ਮੀਟਿੰਗ ਕਰ ਕੇ ਹੱਲ ਨਹੀਂ ਕੀਤਾ ਜਾਂਦਾ ਤਾਂ ਪੰਚਾਇਤ ਯੂਨੀਅਨ ਵੱਲੋਂ ਸੂਬੇ ਦੀ ਕੋਰ ਕਮੇਟੀ ਨਾਲ ਵਿਚਾਰ ਵਟਾਂਦਰਾ ਕਰਕੇ ਅਗਲੇ ਸੰਘਰਸ਼ ਦਾ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਇਸ ਮੌਕੇ ਸਾਹਿਬ ਸਿੰਘ ਭੜ੍ਹੋ, ਵਰਿੰਦਰ ਪੰਨਵਾਂ, ਜਗਤਾਰ ਸਿੰਘ, ਭਗਵੰਤ ਸਿੰਘ, ਤੇਜਿੰਦਰ ਸਿੰਘ ਢੀਂਡਸਾ, ਲਖਵੀਰ ਸਿੰਘ ਲੱਖੀ, ਰਾਮ ਸਿੰਘ, ਸਿਮਰਨਜੀਤ ਸਿੰਘ ਅਤੇ ਗੁਰਦੇਵ ਸਿੰਘ ਬਾਲਦ ਆਦਿ ਹਾਜ਼ਰ ਸਨ।

   
  
  ਮਨੋਰੰਜਨ


  LATEST UPDATES











  Advertisements