View Details << Back

ਸਰਕਾਰੀ ਹਾਈ ਸਮਾਰਟ ਸਕੂਲ ਬਲਿਆਲ ਵਿਖੇ ਸਮਾਜਿਕ ਵਿਗਿਆਨ ਅਤੇ ਅੰਗਰੇਜੀ ਮੇਲਾ ਲਗਾਇਆ

ਭਵਾਨੀਗੜ (ਗੁਰਵਿੰਦਰ ਸਿੰਘ) ਅੱਜ ਸਰਕਾਰੀ ਹਾਈ ਸਮਾਰਟ ਸਕੂਲ ਬਲਿਆਲ ਵਿਖੇ ਮੁੱਖ ਅਧਿਆਪਕਾ ਸ੍ਰੀਮਤੀ ਸ਼ੀਨੂੰ ਜੀ ਦੀ ਯੋਗ ਅਗਵਾਈ ਹੇਠ ਸਮਾਜਿਕ ਵਿਗਿਆਨ ਅਤੇ ਅੰਗਰੇਜ਼ੀ ਮੇਲਾ ਲਗਾਇਆ ਗਿਆ।ਸ਼੍ਰੀਮਤੀ ਰਮਨਵੀਰ ਕੌਰ ਅੰਗਰੇਜ਼ੀ ਮਿਸਟ੍ਰੈਸ ਵੱਲੋਂ ਵਿਦਿਆਰਥੀਆਂ ਨੂੰ ਵੱਖ ਵੱਖ ਰੌਚਕ ਕਿਰਿਆਵਾਂ ਕਰਵਾਈਆਂ ਗਈਆਂ ਅਤੇ ਮੇਲੇ ਦੀ ਤਨਦੇਹੀ ਨਾਲ ਤਿਆਰੀ ਕਰਵਾਈ ਗਈ। ਇਸ ਮੌਕੇ ਵਿਦਿਆਰਥੀਆਂ ਵੱਲੋਂ ਵੱਖ ਵੱਖ ਅਨਾਜਾਂ ਦੀ ਵਰਤੋਂ ਕਰਕੇ ਬਣਾਇਆ ਭਾਰਤ ਦੇਸ਼ ਦਾ ਨਕਸ਼ਾ ਅਤੇ ਰੰਗਾਂ ਨਾਲ ਬਣਾਇਆ ਪੰਜਾਬ ਦਾ ਨਕਸ਼ਾ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਆਦਿ ਮਾਨਵ ਦੇ ਰਹਿਣ ਸਹਿਣ ਨੂੰ ਦਰਸਾਉਂਦੀ ਕਿਰਿਆ ਦੀ ਵੀ ਸਮੂਹ ਪਿੰਡ ਵਾਸੀਆਂ ਵੱਲੋਂ ਬਹੁਤ ਪ੍ਰਸ਼ੰਸਾ ਕੀਤੀ। ਇਸ ਤੋਂ ਇਲਾਵਾ ਧਰਤੀ ਦੀਆਂ ਪਰਤਾਂ ਨੂੰ ਦਰਸਾਉਂਦਾ ਮਿੱਟੀ ਨਾਲ ਬਣਾਇਆ ਮਾਡਲ,ਧਰਮ ਨਿਰਪੱਖਤਾ ਨੂੰ ਦਰਸਾਉਂਦੀ ਹੋਈ ਕਿਰਿਆ, ਟਾਈਮਲਾਈਨ ਦਾ ਮਾਡਲ ਅਤੇ ਵੱਖ ਵੱਖ ਵਿੱਦਿਅਕ ਖੇਡਾਂ ਵੀ ਖਿੱਚ ਦਾ ਕੇਂਦਰ ਬਣੀਆਂ। ਸ੍ਰੀਮਤੀ ਜਸਵੀਰ ਕੌਰ ਪੰਜਾਬੀ ਮਿਸਟ੍ਰੈਸ ਸ੍ਰੀਮਤੀ ਮੋਨਿਕਾ ਸਾਇੰਸ ਮਿਸਟ੍ਰੈਸ,ਮੈਡਮ ਬਲਜੀਤ ਕੌਰ ਕੰਪਿਊਟਰ ਫੈਕਲਟੀ ਅਤੇ ਸਮੂਹ ਸਟਾਫ ਵੱਲੋਂ ਵੀ ਮੇਲੇ ਦੀ ਤਿਆਰੀ ਵਿਚ ਯੋਗਦਾਨ ਦਿੱਤਾ ਗਿਆ।

   
  
  ਮਨੋਰੰਜਨ


  LATEST UPDATES











  Advertisements