View Details << Back

ਮੁੜ ਚਰਚਾ ਚ ਅਨਾਜ ਮੰਡੀ ਚ ਲੱਗਣ ਵਾਲੇ ਕੂੜੇ ਦੇ ਢੇਰ.ਭਾਜਪਾ ਆਗੂ ਦੇ ਨਿਸਾਨੇ
ਪ੍ਰਸਾਸਨ ਦੇ ਦਾਵਿਆ ਦੀ ਖੁੱਲ ਰਹੀ ਹੈ ਪੋਲ : ਗੱਗੂ ਤੂਰ

ਭਵਾਨੀਗੜ੍ਹ, 15 ਸਤੰਬਰ (ਗੁਰਵਿੰਦਰ ਸਿੰਘ) ਭਾਵੇ ਕਿ ਪਿਛਲੇ ਦਿਨੀ ਅਨਾਜ ਮੰਡੀ ਭਵਾਨੀਗੜ ਦੇ ਬਲਿਆਲ ਰੋਡ ਵਾਲੇ ਕੱਟ ਤੇ ਅਕਸਰ ਲੰਮੇ ਸਮੇ ਤੋ ਲੱਗ ਰਹੇ ਕੂੜੇ ਦੇ ਢੇਰ ਚਕਾ ਕੇ ਆਪ ਆਗੂਆਂ ਵਲੋ ਸਾਫ ਸਫਾਈ ਕਰਵਾ ਦਿੱਤੀ ਗਈ ਸੀ ਤੇ ਓੁਸ ਜਗਾ ਤੇ ਇੱਕ ਫਲੈਕਸ ਵੀ ਨਜਰ ਆਓੁਦੀ ਹੈ ਜਿਸ ਤੇ ਅੱਗੇ ਤੋ ਓੁਸ ਜਗਾ ਤੇ ਕੂੜਾ ਨਾ ਗੇਰਨ ਸਬੰਧੀ ਹਦਾਇਤ ਕੀਤੀ ਗਈ ਸੀ ਪਰ ਪਰਨਾਲਾ ਓੁਥੇ ਦਾ ਓੁਥੇ ਤੇ ਦਿਨ ਚੜਦਿਆ ਫੇਰ ਕੂੜੇ ਦਾ ਢੇਰ ਲੱਗਦਾ ਦੇਖ ਭਾਜਪਾ ਆਗੂ ਤੇ ਜਿਲਾ ਜਰਨਲ ਸਕੱਤਰ ਜਗਦੀਪ ਸਿੰਘ ਗੱਗੂ ਤੂਰ ਨੇ ਪ੍ਰਸਾਸਨ ਅਤੇ ਆਪ ਆਗੂਆਂ ਤੇ ਨਿਸ਼ਾਨੇ ਵਿੰਨਦਿਆ ਆਖਿਆ ਕਿ ਫੋਕੀ ਵਾਹ ਵਾਹ ਖੱਟਣ ਲਈ ਕਾਹਲੇ ਨਾ ਪਿਆ ਕਰਨ ਆਗੂ। ਜੇਕਰ ਘਰਾਂ ਦਾ ਕੂੜਾ ਸੁੱਟਣ ਲਈ ਜਗਾ ਨਿਰਧਾਰਤ ਕੀਤੀ ਜਾਵੇ ਤਾ ਲੋਕ ਆਪਣੇ ਆਪ ਇਥੇ ਕੂੜਾ ਸੁੱਟਣਾ ਬੰਦ ਕਰਦੇਣਗੇ ਓੁਹਨਾ ਹੈਰਾਨੀ ਪ੍ਰਗਟ ਕੀਤੀ ਕਿ ਮਨਾ ਕਰਨ ਤੋ ਬਾਅਦ ਵੀ ਕੂੜੇ ਦੇ ਢੇਰ ਲੱਗਣ ਦਾ ਕਾਰਨ ਸਿਸਟਮ ਫੇਲ ਸਮਝਿਆ ਜਾਵੇ ਯਾ ਕੁੱਝ ਹੋਰ। ਓੁਹਨਾ ਆਖਿਆ ਕਿ ਸਾਫ ਸਫਾਈ ਦਾ ਬਹੁਤ ਹੀ ਬੁਰਾ ਹਾਲ ਹੈ ਅਵਾਰਾ ਪਸ਼ੂਆ ਨੇ ਸੜਕਾਂ ਤੇ ਆਤੰਕ ਮਚਾ ਰੱਖਿਆ ਹੈ ਓੁਪਰੋ ਰਾਤ ਪੈਦਿਆ ਹੀ ਨੈਸ਼ਨਲ ਹਾਈਵੇ ਕਾਲੇ ਹਨੇਰੇ ਚ ਗਵਾਚ ਜਾਦੀ ਹੈ ਕਿਓੁਕਿ ਹਾਈਵੇ ਤੇ ਲੱਗੀਆਂ ਲਾਇਟਾ ਲੰਮੇ ਸਮੇ ਤੋ ਬੰਦ ਪਈਆਂ ਹਨ ਪਰ ਪ੍ਰਸਾਸਨ ਘੂਕ ਸੁੱਤਾ ਪਿਆ ਹੈ ਤੇ ਕਿਸੇ ਵੱਡੀ ਅਣਸੁਖਾਵੀ ਘਟਨਾ ਦੀ ਓੁਡੀਕ ਕਰ ਰਿਹਾ ਹੈ ਗੱਗੂ ਤੂਰ ਨੇ ਕਿਹਾ ਕਿ-ਆਮ ਆਦਮੀ ਪਾਰਟੀ ਦਿੱਲੀ ਮਾਡਲਾਂ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਰ ਜਮੀਨੀ ਹਕੀਕਤ ਕੁੱਝ ਹੋਰ ਬਿਆਨ ਕਰਦੀ ਹੈ ਓੁਹਨਾ ਦੱਸਿਆ ਕਿ ਅਧਿਆਪਕ ਦਿਵਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਉਲ ਨੇ ਸਮਾਰਟ ਪ੍ਰਾਇਮਰੀ ਸਕੂਲ ਬਾਲਦ ਕੋਠੀ ਵਿਖੇ ਸਕੂਲ ਦੇ ਨੇੜੇ ਲੱਗੇ ਕੂੜੇ ਦੇ ਢੇਰ ਦੀ ਵੀਡੀਓ ਨਸਰ ਕੀਤੀ ਸੀ ਤਾ ਕਿ ਖੁੱਦ ਪ੍ਰਸਾਸਨ ਇਸ ਵੱਲ ਧਿਆਨ ਦੇਵੇ ਪਰ ਨਾ ਹੀ ਕੋਈ ਅਧਿਕਾਰੀ ਓੁਥੇ ਬਹੁੜਿਆ ਤੇ ਨਾ ਕੋਈ ਆਗੂ। ਓੁਹਨਾ ਅਪੀਲ ਕੀਤੀ ਕਿ ਸਾਫ ਸਫਾਈ ਬਹੁਤ ਹੀ ਜਰੂਰੀ ਹੈ ਪਰ ਇਹ ਤਾ ਹੀ ਸੰਭਵ ਹੋਵੇਗਾ ਜੇਕਰ ਕੂੜਾ ਗੇਰਨ ਲਈ ਜਗਾ ਨਿਰਧਾਰਤ ਹੋਵੇਗੀ ।
ਅਮਲ ਵਿਚ ਨਹੀ ਲਿਆਦੀ ਗਈ।


   
  
  ਮਨੋਰੰਜਨ


  LATEST UPDATES











  Advertisements